- ਇਸ ਪ੍ਰੋਜੈਕਟ ‘ਤੇ ਕਰੀਬ 1 ਕਰੋੜ 64 ਲੱਖ ਰੁਪਏ ਦੀ ਆਵੇਗੀ ਲਾਗਤ
ਲੁਧਿਆਣਾ, (ਸੰਜੇ ਮਿੰਕਾ) – ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕਾ ਬੀਬੀ ਰਜਿੰਦਰਪਾਲ ਕੌਰ ਛੀਨਾ ਵੱਲੋਂ ਹਲਕੇ ਅੰਦਰ ਪੈਂਦੀ ਸਟਾਰ ਰੋਡ, ਪਿੰਡ ਲੁਹਾਰਾ ਦੀ ਫਿਰਨੀ ਤੋਂ ਹੁੰਦੀ ਹੋਈ ਸਿਮਰਨ ਪੈਲੇਸ ਤੱਕ ਲਗਭਗ 2 ਕਿਲੋਮੀਟਰ ਲੰਬੀ ਸੜ੍ਹਕ ‘ਤੇ ਪ੍ਰੀਮਿਕਸ ਪਾਉਣ ਦੇ ਕੰਮ ਦਾ ਬੀਤੇ ਕੱਲ੍ਹ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਸੀਨੀਅਰ ਕੌਂਸਲਰ ਸਤਪਾਲ ਸਿੰਘ ਲੁਹਾਰਾ, ਕੌਂਸਲਰ ਸੁਖਵੀਰ ਸਿੰਘ ਕਾਲਾ ਵੀ ਮੌਜੂਦ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਸ੍ਰੀਮਤੀ ਛੀਨਾ ਨੇ ਦੱਸਿਆ ਕਿ ਇਸ 2 ਕਿਲੋਮੀਟਰ ਲੰਬੀ ਸੜ੍ਹਕ ‘ਤੇ ਪ੍ਰੀਮਿਕਸ ਪਾਉਣ ਦੇ ਕੰਮ ‘ਤੇ ਕਰੀਬ 1 ਕਰੋੜ 64 ਲੱਖ ਰੁਪਏ ਦੀ ਲਾਗਤ ਆਵੇਗੀ. ਬੀਬੀ ਛੀਨਾ ਨੇ ਕਿਹਾ ਕਿ ਹਲਕਾ ਨਿਵਾਸੀਆਂ ਵੱਲੋਂ ਪਾਈਆਂ ਗਈਆਂ ਵੋਟਾਂ ਦਾ ਕਰਜ਼ ਹਲਕੇ ਦਾ ਸਰਬਪੱਖੀ ਵਿਕਾਸ ਕਰਵਾ ਕੇ ਲਾਹਿਆ ਜਾਵੇਗਾ। ਬੀਬੀ ਛੀਨਾ ਨੇ ਕਿਹਾ ਕਿ ਜਿੰਨੀਆਂ ਵੀ ਗਾਰੰਟੀਆਂ ਆਪ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਦਿੱਤੀਆਂ ਗਈਆਂ ਹਨ ਉਨ੍ਹਾਂ ਨੂੰ ਇੰਨ-ਬਿੰਨ ਪੂਰਿਆਂ ਕੀਤਾ ਜਾਵੇਗਾ. ਇਸ ਮੌਕੇ ਪਰਮਿੰਦਰ ਸਿੰਘ ਗਿੱਲ, ਹਰਪ੍ਰੀਤ ਸਿੰਘ ਪੀ.ਏ., ਸੁਰਿੰਦਰ ਸਿੰਘ ਫੌਜੀ, ਕੁਲਦੀਪ ਸਿੰਘ ਰਾਹੀ ਵਾਰਡ ਨੰਬਰ 32, ਪਰਮਿੰਦਰ ਸਿੰਘ ਸੌੰਦ, ਜਗਦੇਵ ਸਿੰਘ ਧੁੰਨਾ, ਮਨਜੀਤ ਸਿੰਘ ਜੀਤਾ, ਅਮਨ ਸੈਣੀ, ਮੁਨੀਸ਼ ਕੁਮਾਰ ਟਿੰਕੂ, ਮਨਜੀਤ ਸਿੰਘ ਰਾਹੀ, ਪਰਮਜੀਤ ਸਿੰਘ ਪ੍ਰਧਾਨ, ਨਵੀ ਲੁਹਾਰਾ, ਬਿੱਲਾ ਲੁਹਾਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਵੀ ਹਾਜ਼ਰ ਸਨ।