Tuesday, March 19

ਸਟੇਟ ਜੀ.ਐਸ.ਟੀ. ਵਿਭਾਗ ਲੁਧਿਆਣਾ ਵੱਲੋਂ ਕੇਸਰ ਗੰਜ ਮੰਡੀ ਲੁਧਿਆਣਾ ਵਿਖੇ ਇਕ ਫਰਮ ‘ਤੇ ਮਾਰਿਆ ਛਾਪਾ

  • 80 ਲੱਖ ਰੁਪਏ ਦੀ ਨਕਦੀ ਤੇ ਵੱਖ-ਵੱਖ ਦਸਤਾਵੇਜ਼ ਵੀ ਲਏ ਕਬਜ਼ੇ ‘ਚ

ਲੁਧਿਆਣਾ, (ਸੰਜੇ ਮਿੰਕਾ) – ਸਟੇਟ ਜੀ.ਐਸ.ਟੀ. ਲੁਧਿਆਣਾ ਦੇ ਅਧਿਕਾਰੀਆ ਵੱਲੋਂ ਅੱਜ ਸਥਾਨਕ ਕੇਸਰ ਗੰਜ ਮੰਡੀ, ਲੁਧਿਆਣਾ ਵਿਖੇ ਇਕ ਫਰਮ ਦੀ ਇੰਸਪੈਕਸ਼ਨ ਕੀਤੀ ਗਈ ਜਿਸਦਾ ਐਡੀਬਲ ਆਇਲਜ਼ ਦੀ ਟਰੇਡਿੰਗ ਦਾ ਕੰਮ ਹੈ ਅਤੇ ਉਸਦੀ ਸਲਾਨਾ ਜੀ.ਟੀ.ਓ. ਕਰੋੜਾ ਵਿੱਚ ਹੈ। ਸਟੇਟ ਅਧਿਕਾਰੀਆ ਵੱਲੋ ਫਰਮ ਦੀ ਜਾਂਚ ਕਰਨ ਉਪਰੰਤ ਕਰੀਬ 80 ਲੱਖ ਦੀ ਨਕਦੀ ਬਰਾਮਦ ਹੋਈ । ਸਟੇਟ ਟੈਕਸ ਵਿਭਾਗ ਦੇ ਅਧਿਕਾਰੀਆ ਵੱਲੋਂ ਜਾਂਚ ਕਰਨ ਤੋਂ ਬਾਅਦ ਇੰਨਕਮ ਟੈਕਸ ਵਿਭਾਗ, ਲੁਧਿਆਣਾ ਨੂੰ ਸੂਚਨਾਂ ਦੀਤੀ ਗਈ, ਜਿਸ ਉਪਰੰਤ ਇਨਕਮ ਟੈਕਸ ਵਿਭਾਗ ਵੱਲੋਂ ਤੁਰੰਤ ਅਧਿਕਾਰੀਆ ਦੀ ਟੀਮ ਭੇਜੀ ਗਈ। ਜੀ.ਐਸ.ਟੀ. ਅਤੇ ਇਨਕਮ ਟੈਕਸ ਵਿਭਾਗ ਦੀ ਮੌਜੂਦਗੀ ਵਿੱਚ ਨਕਦੀ ਦੀ ਗਿਣਤੀ ਕੀਤੀ ਗਈ। ਅਧਿਕਾਰੀਆ ਵੱਲੋ ਮੌਕੇ ‘ਤੇ ਕਈ ਚੈਕ ਬੂਕਸ, ਅਕਾਊਂਟ ਬੂਕਸ ਅਤੇ ਖੁੱਲੇ ਕਾਗਜ਼ ਜਬਤ ਵੀ ਕੀਤੇ ਗਏ। ਮੋਕੇ ਦੀ ਜਾਣਕਾਰੀ ਦਿੰਦੇ ਹੋਏ ਅਧਿਕਾਰੀਆ ਵੱਲੋਂ ਸ਼ੰਕਾ ਜਾਹਿਰ ਕੀਤੀ ਗਈ ਕਿ ਇਸ ਪਤੇ ਤੇ ਇੱਕ ਤੋਂ ਵੱਧ ਫਰਮਾਂ ਚੱਲ ਰਹੀਆਂ ਹਨ। ਇਸ ਤੋਂ ਇਲਾਵਾ ਇਹ ਸ਼ੱਕ ਵੀ ਜ਼ਾਹਿਰ ਕੀਤਾ ਗਿਆ ਹੈ ਕਿ ਇਸ ਫਰਮ ਵੱਲੋ ਐਡੀਬਲ ਆਇਲ ਦੀ ਖਰੀਦ ਕਰਕੇ ਜਾਅਲੀ ਲੈਣ – ਦੇਣ ਰਾਹੀਂ ਵੇਚਿਆ ਜਾ ਰਿਹਾ ਹੈ ਅਤੇ ਅਸਲ ਵਿਚ ਇਹ ਸਮਾਨ ਕਿਸੇ ਹੋਰ ਪਤੇ ਤੇ ਭੇਜਿਆ ਜਾ ਰਿਹਾ ਹੈ, ਜਿਸ ਸਬੰਧੀ ਫਰਮ ਵੱਲੋਂ ਵੱਡੀ ਮਾਤਰਾ ਵਿਚ ਟੈਕਸ ਦੀ ਚੋਰੀ ਕੀਤੀ ਜਾ ਰਹੀ ਹੈ। ਇਹ ਸੂਚਨਾਂ ਜਦੋਂ ਮਾਨਯੋਗ ਰਾਜ ਕਰ ਕਮਿਸ਼ਨਰ, ਪੰਜਾਬ ਸ੍ਰੀ ਨੀਲਕੰਠ ਅਵਦ (ਆਈ.ਏ.ਐਸ.) ਅਤੇ ਵਧੀਕ ਰਾਜ ਕਰ ਕਮਿਸ਼ਨਰ-1, ਪੰਜਾਬ ਸ੍ਰੀ ਸ਼ੌਕਤ ਅਹਿਮਦ(ਆਈ.ਏ.ਐਸ.) ਦੇ ਧਿਆਨ ਵਿਚ ਲਿਆਇਦੀ ਗਈ ਤਾਂ ਉਨ੍ਹਾਂ ਵੱਲੋਂ ਉਪ ਰਾਜ ਕਰ ਕਮਿਸ਼ਨਰ, ਲੁਧਿਆਣਾ ਮੰਡਲ, ਲੁਧਿਆਣਾ ਨੂੰ ਫਰਮ ਦੀ ਇੰਸਪੈਕਸ਼ਨ ਕਰਨ ਦੀ ਮੰਜੂਰੀ ਦੀਤੀ ਗਈ, ਜਿਸ ਉਪਰੰਤ ਉਪ ਰਾਜ ਕਰ ਕਮਿਸ਼ਨਰ, ਲੁਧਿਆਣਾ ਮੰਡਲ, ਲੁਧਿਆਣਾ ਵੱਲੋਂ ਸਟੇਟ ਟੈਕਸ ਅਫਸਰ ਸ੍ਰੀਮਤੀ ਮੰਨੂ ਗਰਗ, ਸ੍ਰੀ ਧਰਮਿੰਦਰ ਕੁਮਾਰ, ਸ਼੍ਰੀ ਦਵਿੰਦਰ ਪੰਨੂੰ ਅਤੇ ਟੈਕਸ ਇੰਸਪੈਕਟਰ ਸ਼੍ਰੀ ਮੁਨੀਸ਼ ਕੁਮਾਰ, ਸ੍ਰੀ ਅਸ਼ਵਨੀ ਕੁਮਾਰ, ਸ਼੍ਰੀ ਰਿਸ਼ੀ ਵਰਮਾ ਦੇ ਨਾਲ ਸਹਿਯੋਗੀ ਸਟਾਫ ਨੂੰ ਭੇਜ਼ ਕੇ ਇੰਸਪੈਕਸ਼ਨ ਕਰਵਾਈ ਗਈ।
ਟੈਕਸ ਕਮਿਸ਼ਨਰ ਪੰਜਾਬ ਵੱਲੋਂ ਲੁਧਿਆਣਾ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ।

About Author

Leave A Reply

WP2Social Auto Publish Powered By : XYZScripts.com