Sunday, April 28

ਫੌਜ ਭਰਤੀ ਦਫ਼ਤਰ ਵੱਲੋਂ ਆਮ ਦਾਖ਼ਲਾ ਪ੍ਰੀਖਿਆ ਮੁਲਤਵੀ

  • 31 ਜਨਵਰੀ, 2021 ਨੂੰ ਹੋਣ ਵਾਲੀ ਪ੍ਰੀਖਿਆ, 28 ਫਰਵਰੀ, 2021 ਨੂੰ ਲਈ ਜਾਵੇਗੀ

ਲੁਧਿਆਣਾ, (ਸੰਜੇ ਮਿੰਕਾ)- ਫੌਜ ਭਰਤੀ ਦਫ਼ਤਰ ਵੱਲੋਂ ਸਿਪਾਹੀ (ਜਨਰਲ ਡਿਊਟੀ), ਸਿਪਾਹੀ (ਕਲਰਕ/ਸਟੋਰ ਕੀਪਰ ਟੈਕਨੀਕਲ), ਸਿਪਾਹੀ ਨਰਸਿੰਗ ਸਹਾਇਕ ਅਤੇ ਸਿਪਾਹੀ ਤਕਨੀਕੀ ਅਸਾਮੀਆਂ ਦੀ ਭਰਤੀ ਲਈ 31 ਜਨਵਰੀ, 2021 ਨੂੰ ਹੋਣ ਵਾਲੀ ਆਮ ਦਾਖਲਾ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ। ਇਸ ਸੰਬੰਧੀ ਡਾਇਰੈਕਟਰ ਰਿਕਰੂਟਿੰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 31 ਜਨਵਰੀ, 2021 ਨੂੰ ਹੋਣ ਵਾਲੀ ਆਮ ਦਾਖਲਾ ਪ੍ਰੀਖਿਆ ਹੁਣ 28 ਫਰਵਰੀ, 2021 ਨੂੰ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਨਵੇਂ ਐਡਮਿਟ ਕਾਰਡ 19 ਫਰਵਰੀ, 2021 ਨੂੰ ਜਾਰੀ ਕੀਤੇ ਜਾਣਗੇ। ਉਨ੍ਹਾਂ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਇਸ ਸਬੰਧੀ ਉਨ੍ਹਾਂ ਐਸ.ਐਮ.ਐਸ. ਵੀ ਭੇਜ ਦਿੱਤਾ ਜਾਵੇਗਾ।

About Author

Leave A Reply

WP2Social Auto Publish Powered By : XYZScripts.com