Sunday, April 28

ਭਾਵਾਧਸ ਵਲੋਂ ਡਾ. ਅੰਬੇਡਕਰ ਜੀ ਦੇ ਜਨਮ ਦਿਹਾੜੇ ਮੌਕੇ ਕਰਵਾਇਆ ਗਿਆ ਵਿਸ਼ਾਲ ਸਮਾਗਮ

ਲੁਧਿਆਣਾ,(ਵਿਸ਼ਾਲ,ਅਰੁਣ ਜੈਨ)-ਲੁਧਿਆਣਾ  ਭਾਰਤੀਯ ਵਾਲਮੀਕਿ ਧਰਮ ਸਮਾਜ ਰਜਿ. ਭਾਵਾਧਸ ਵਲੋਂ ਰਾਸ਼ਟਰੀ ਮੁੱਖ ਸੰਚਾਲਕ ਵੀਰੇਸ਼ ਵਿਜੈ ਦਾਨਵ ਦੀ ਅਗਵਾਈ ਸਥਾਨਕ ਸ਼ਾਹੀ ਮੁਹੱਲਾ ਭਗਵਾਨ ਵਾਲਮੀਕਿ ਬ੍ਰਹਮਆਲਯ ਵਿਖੇ ਗਿਆਨ ਦੇ ਪ੍ਰਤੀਕ ਡਾ. ਭੀਮ ਰਾਓ ਅੰਬੇਡਕਰ ਜੀ ਦਾ 130ਵਾਂ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਭਾਵਾਧਸ ਦੇ ਰਾਸ਼ਟਰੀ ਸੰਚਾਲਕ ਕਰਮਯੋਗੀ ਚੌਧਰੀ ਯਸ਼ਪਾਲ ਅਤੇ ਰਾਸ਼ਟਰੀ ਯੂਥ ਵਿੰਗ ਦੇ ਪ੍ਰਧਾਨ ਲਵ ਦਾਵਿ੍ਰੜ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਹਾਜ਼ਰ ਸਮੂਹ ਭਾਵਾਧਸ ਆਗੂਆਂ ਵਲੋਂ ਸਭ ਤੋਂ ਪਹਿਲਾ ਬਾਬਾ ਸਾਹਿਬ ਦੀ ਪ੍ਰਤਿਮਾ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮੌਕੇ ਭਾਵਾਧਸ ਵਲੋਂ ਸਮਾਜ ਦੇ ਹੋਣਹਾਰ ਬੱਚਿਆ ਨੂੰ ਸਮਨਾਨਿਤ ਕੀਤਾ ਗਿਆ ਉਥੇ ਉਨ੍ਹਾਂ ਨੂੰ ਉਤਸ਼ਾਹਿਤ ਵੀ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦੇ ਹੋਏ ਵਿਜੈ ਦਾਨਵ ਨੇ ਦੱਸਿਆ ਕਿ ਡਾ. ਭੀਮ ਰਾਓ ਅੰਬੇਡਕਰ ਜੀ ਨੇ ਆਪਣੇ ਸੰਘਰਸ਼ਮਈ ਜੀਵਨ ਵਿਚ ਜਿਥੇ ਸਾਰੀ ਦੁਨੀਆਂ ਨਾਲ ਲੜ੍ਹ ਕੇ ਉਚ ਸਿੱਖਿਆ ਹਾਸਿਲ ਕਰਕੇ ਦੁਨੀਆਂ ਦੇ ਸਭ ਤੋਂ ਮਜ਼ਬੂਤ ਤੇ ਸ਼ਕਤੀਸ਼ਾਲੀ ਸੰਵਿਧਾਨ ਦੀ ਰਚਨਾ ਕੀਤੀ ਜਿਸ ਨਾਲ ਉਨ੍ਹਾਂ ਨੇ ਸਦੀਆਂ ਤੋਂ ਗੁਲਾਮੀ  ਦੀਆਂ ਜ਼ੰਜੀਰਾਂ ਵਿਚ ਜਕੜੇ ਦਲਿਤ ਸਮਾਜ ਨੂੰ ਅਜ਼ਾਦ ਕਰਵਾਇਆ ਤੇ ਬਰਾਬਰੀ ਤੇ ਸਮਾਨਤਾ/ ਦਾ ਅਧਿਕਾਰ ਲੈ ਕੇ ਦਿੱਤਾ। ਇਸ ਲਈ ਸਾਨੂੰ ਸਾਰਿਆਂ ਨੂੰ ਅਸੀਂ ਉਨ੍ਹਾਂ ਦੇ ਜਨਮ ਦਿਹਾੜੇ ਨੂੰ ਚਾਅ ਤੇ ਉਤਸ਼ਾਹ ਨਾਲ ਮਨਾਈਏ । ਇਸ ਮੌਕੇ ਚੌਧਰੀ ਯਸ਼ਪਾਲ ਅਤੇ ਲਵ ਦਾਵਿ੍ਰ੍ਰੜ ਨੇ ਕਿਹਾ ਕਿ ਡਾ. ਅੰਬੇਡਕਰ ਜੀ ਨੇ ਆਪਣੇ ਬੱਚਿਆ ਅਤੇ ਪਰਿਵਾਰ ਦੀ ਪ੍ਰਵਾਹ ਕੀਤੇ ਬਿਨ੍ਹਾਂ ਹਮੇਸ਼ਾਂ ਹੀ ਦਲਿਤ ਸਮਾਜ ਦੇ ਉਥਾਨ ਤੇ ਪ੍ਰਗਤੀ ਲਈ ਯਤਨਸ਼ੀਲ ਰਹੇ ਤੇ ਦਲਿਤ ਸਮਾਜ ਨੂੰ ਆਪਣੇ ਹੱਕ ਲੈ ਕੇ ਦਿੱਤੇ। ਉਥੇ ਹੀ ਉਕਤ ਆਗੂਆਂ ਵਲੋਂ ਭਾਵਾਧਸ ਵਲੋਂ ਹੋਣਹਾਰ ਬੱਚਿਆ ਨੂੰ ਸਨਮਾਨਿਤ ਕੀਤੇ ਜਾਣ ਦੇ ਉਪਰਾਲੇ ਦੀ ਸ਼ਲਾਘਾ ਵੀ ਕੀਤੀ ਗਈ। ਇਸ ਮੌਕੇ ਭਾਵਾਧਸ ਵਲੋਂ ਆਏ ਹੋਏ ਸਾਰੇ ਆਗੂਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਨੇਤਾ ਜੀ ਸੌਂਧੀ, ਦੇਵ ਰਾਜ ਅਸਾਰ, ਮੋਹਨਵੀਰ ਚੌਹਾਨ, ਅਜੇ ਬਿਰਲਾ, ਸੁਰਿੰਦਰ ਸੋਦਾਈ, ਵਿਮਲ ਭੱਟੀ, ਅਸ਼ੋਕ ਦਾਨਵ, ਹੀਰਾ ਗਿੱਲ,  ਅਕਸ਼ੇ ਰਾਜ, ਵਿਮਲ ਭੱਟੀ,  ਸੰਜੇ ਦਿਸ਼ਾਵਰ, ਸੋਹਣਵੀ ਰਣੀਆ, ਵਿਕਾਸ ਤਲਵਾੜ,  ਅਸ਼ੋਕ ਦੈਤਯਾ, ਬਾਬੂ ਰਾਮ ਚੰਡਾਲ, ਸੁਨੀਲ ਸੌਧੀ,  ਸਨੀ ਥਰੀਕੇ,  ਚਰਨਪਾਲ ਚੰਨਾ,  ਦੀਪੂ ਘਈ, ਕਨੌਜ ਦਾਨਵ, ਪੱਪੂ ਮਚਲ, ਕਨੌਜ ਪ੍ਰਕਾਸ਼, ਸਾਗਰ ਲਕਸ਼ੇ , ਸੁਨੀਲ ਹੰਸ ਆਦਿ ਆਗੂ ਹਾਜ਼ਰ ਸਨ।

About Author

Leave A Reply

WP2Social Auto Publish Powered By : XYZScripts.com