Monday, May 13

ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਦੀ ਰਜਿਸਟ੍ਰੇਸ਼ਨ ਲਈ ਜ਼ਿਲ੍ਹੇ ‘ਚ 11 ਹੈਲਪ ਡੈਸਕ ਸਥਾਪਿਤ

  • ਲਾਭਪਾਤਰੀ ਕਿਸਾਨ ਵਿਭਾਗ ਦੇ ਪੋਰਟਲ agrimachinerypb.com/home/DSR22 ‘ਤੇ 30 ਜੂਨ ਤੱਕ ਕਰ ਸਕਦੇ ਹਨ ਅਪਲਾਈ – ਮੁੱਖ ਖੇਤੀਬਾੜੀ ਅਫ਼ਸਰ ਡਾ. ਬੈਨੀਪਾਲ

ਲੁਧਿਆਣਾ, (ਸੰਜੇ ਮਿੰਕਾ) – ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਹੁਕਮਾਂ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀਮਤੀ ਸੁਰਭੀ ਮਲਿਕ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਦੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਵੱਲ ਪ੍ਰੇਰਿਤ ਕਰਨ ਲਈ ਖੇਤੀਬਾੜੀ ਵਿਭਾਗ ਲਗਾਤਾਰ ਯਤਨਸ਼ੀਲ ਹੈ। ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਲੁਧਿਆਣਾ ਡਾ. ਨਰਿੰਦਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਦੀ ਵਿਧੀ ਨਾਲ ਕਿਸਾਨਾਂ ਵੱਲੋਂ 15 ਤੋਂ 20 ਫੀਸਦ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ ਅਤੇ ਇਸ ਤਰ੍ਹਾਂ ਬਿਜਾਈ ਕਰਨ ਨਾਲ ਖੇਤ ਨੂੰ ਕੱਦੂ ਕਰਨ ਦੀ ਅਤੇ ਲਵਾਈ ਲਈ ਲੇਬਰ ਦੀ ਲੋੜ ਨਹੀਂ ਪੈਂਦੀ, ਜਿਸ ਨਾਲ 4 ਹਜ਼ਾਰ ਤੋਂ 5 ਹਜ਼ਾਰ ਰੁਪਏ ਪ੍ਰਤੀ ਏਕੜ ਦੀ ਬੱਚਤ ਬਿਜਾਈ ਸਮੇਂ ਹੀ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਿੱਧੀ ਬਿਜਾਈ ਵਾਲੀ ਵਿਧੀ ਅਪਣਾਉਣ ਵਾਲੇ ਹਰੇਕ ਕਿਸਾਨ ਨੂੰਂ 1500 ਰੁਪਏ ਪ੍ਰਤੀ ਏਕੜ ਦੀ ਸਹਾਇਤਾ/ਪ੍ਰੋਤਸਾਹਨ ਰਾਸ਼ੀ ਵਜੋਂ ਵੀ ਦਿੱਤੀ ਜਾ ਰਹੀ ਹੈ। ਡਾ. ਬੈਨੀਪਾਲ ਨੇ ਦੱਸਿਆ ਕਿ ਇਹ ਰਾਸ਼ੀ ਪ੍ਰਾਪਤ ਕਰਨ ਲਈ ਕਿਸਾਨਾਂ ਨੂੰ ਵਿਭਾਗ ਦੇ ਪੋਰਟਲ agrimachinerypb.com/home/DSR22    ‘ਤੇ ਮਿਤੀ 30 ਜੂਨ, 2022 ਤੱਕ ਆਨਲਾਈਨ ਅਰਜ਼ੀ ਦੇਣੀ ਪਵੇਗੀ। ਉਨ੍ਹਾਂ ਦੱਸਿਆ ਕਿ ਜਿਹੜੇ ਕਿਸਾਨ ਵੀਰਾਂ ਨੇ ਇਸ ਪੋਰਟਲ ‘ਤੇ ਅਰਜ਼ੀ ਦੇ ਦਿੱਤੀ ਹੈ ਉਨ੍ਹਾਂ ਦੇ ਖੇਤਾਂ ਦੀ ਵੇਰੀਫਿਕੇਸ਼ਨ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਵਲੋਂ ਮਿਤੀ 18 ਜੂਨ 2022 ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਆਨਲਾਈਨ ਅਰਜ਼ੀ ਭਰਨ ਵਿੱਚ ਸਹਾਇਤਾ ਕਰਨ ਲਈ ਖੇਤੀਬਾੜੀ ਵਿਭਾਗ ਵਲੋਂ ਜ਼ਿਲ੍ਹੇ ਦੇ ਸਾਰੇ 11 ਬਲਾਕ ਖੇਤੀਬਾੜੀ ਦਫ਼ਤਰਾਂ ਵਿੱਚ ਹੈਲਪ ਡੈਸਕ ਸਥਾਪਿਤ ਕਰ ਦਿੱਤੇ ਗਏ ਹਨ ਜਿੱਥੇ ਕਿਸਾਨ ਆਨਲਾਈਨ ਅਰਜ਼ੀ ਭਰਨ ਲਈ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ਡਾ. ਬੈਨੀਪਾਲ ਨੇ ਦੱਸਿਆ ਕਿ ਬਲਾਕ ਲੁਧਿਆਣਾ ਦੇ ਕਿਸਾਨ ਆਨਲਾਈਨ ਅਰਜ਼ੀ ਭਰਨ ਲਈ ਡਾ. ਰਜਿੰਦਰਪਾਲ ਸਿੰਘ ਔਲਖ (98726-65727) ਅਤੇ ਡਾ. ਪ੍ਰਦੀਪ ਸਿੰਘ ਟਿਵਾਣਾ (94632-68004) ਨਾਲ ਸੰਪਰਕ ਕਰ ਸਕਦੇ ਹਨ ਜਦਕਿ ਬਲਾਕ ਮਾਂਗਟ ਲਈ ਡਾ.ਜਸਵਿੰਦਰ ਸਿੰਘ (98880-10156) ਅਤੇ ਡਾ. ਧੰਨ ਰਾਜ (75080-18730), ਬਲਾਕ ਦੋਰਾਹਾ ਲਈ ਡਾ. ਰਾਮ ਸਿੰਘ ਪਾਲ (81466-76217) ਅਤੇ ਡਾ. ਹਰਪੁਨੀਤ ਕੌਰ (98783-50284), ਬਲਾਕ ਡੇਹਲੋਂ ਲਈ ਡਾ. ਨਿਰਮਲ ਸਿੰਘ (84370-00631) ਅਤੇ ਡਾ.ਸ਼ਿਵਇੰਦਰ ਸਿੰਘ (92089-00009), ਸਮਰਾਲਾ ਲਈ ਡਾ. ਰੰਗੀਲ ਸਿੰਘ (75080-18705) ਅਤੇ ਡਾ ਹਰਜਿੰਦਰ ਕੌਰ (81464-09587), ਮਾਛੀਵਾੜਾ ਲਈ ਡਾ. ਦਾਰਾ ਸਿੰਘ (88724-11099) ਅਤੇ ਡਾ. ਗਗਨਦੀਪ ਸਿੰਘ (94785-70198), ਖੰਨਾ ਲਈ ਡਾ. ਜਸਵਿੰਦਰਪਾਲ ਸਿੰਘ (92161-17204) ਅਤੇ ਡਾ. ਕੁਲਵੰਤ ਸਿੰਘ (84465-60503), ਜਗਰਾਉਂ ਲਈ ਡਾ. ਗੁਰਦੀਪ ਸਿੰਘ (98728-00575) ਅਤੇ ਡਾ. ਰਮਿੰਦਰ ਸਿੰਘ (94786-22087), ਸਿੱਧਵਾਂ ਬੇਟ ਲਈ ਡਾ. ਗੁਰਮੁੱਖ ਸਿੰਘ (98761-58208) ਅਤੇ ਡਾ. ਸ਼ਾਹਾਬ ਅਹਿਮਦ (79864-13445), ਪੱਖੋਵਾਲ ਲਈ ਡਾ. ਪ੍ਰਕਾਸ਼ ਸਿੰਘ (75080-18711) ਅਤੇ ਡਾ. ਕਰਮਜੀਤ ਸਿੰਘ (83601-92081) ਅਤੇ ਬਲਾਕ ਸੁਧਾਰ ਲਈ ਡਾ. ਲਖਬੀਰ ਸਿੰਘ (98760-22022) ਅਤੇ ਡਾ. ਗੁਰਜੀਤ ਕੌਰ (97813-01975) ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਡਾ. ਬੈਨੀਪਾਲ ਨੇ ਦੱਸਿਆ ਚਾਹਵਾਨ ਕਿਸਾਨਾਂ ਨੁੰ ਆਪਣਾ ਅਧਾਰ ਕਾਰਡ, ਰਜਿਸਟਰਡ ਮੋਬਾਈਲ ਨੰਬਰ, ਬੈਂਕ ਖਾਤੇ ਦਾ ਸਬੂਤ ਅਤੇ ਜ਼ਮੀਨ ਦਾ ਖਸਰਾ/ਖੇਵਟ ਨੰਬਰ ਨਾਲ ਲੈ ਕੇ ਜਾਣਾ ਹੋਵੇਗਾ ਤਾਂ ਜੋ ਲੋੜੀਂਦੀ ਸੂਚਨਾਂ ਮੌਕੇ ‘ਤੇ ਹੀ ਅਪਲੋਡ ਕੀਤੀ ਜਾ ਸਕੇ।

About Author

Leave A Reply

WP2Social Auto Publish Powered By : XYZScripts.com