Sunday, April 28

ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਵੱਲੋਂ ਟ੍ਰੈਫਿਕ ਚਲਾਨ ਲੋਕ ਅਦਾਲਤ ਆਯੋਜਿਤ

  • 84 ਟ੍ਰੈਫਿਕ ਚਲਾਨਾਂ ਦਾ ਮੌਕੇ ‘ਤੇ ਹੀ ਨਿਪਟਾਰਾ, 1.27 ਲੱਖ ਰੁਪਏ ਰਾਸ਼ੀ ਜੁਰਮਾਨੇ ਵਜੋਂ ਕੀਤੀ ਵਸੂਲ

ਲੁਧਿਆਣਾ, (ਸੰਜੇ ਮਿੰਕਾ) – ਮਾਨਯੋਗ ਜਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਸ੍ਰੀ ਮੁਨੀਸ਼ ਸਿੰਘਲ  ਦੇ ਦਿਸ਼ਾ-ਨਿਰਦੇਸ਼ ਅਤੇ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਸ੍ਰੀ ਪ੍ਰਭਜੋਤ ਸਿੰਘ ਕਾਲੇਕਾ ਦੀ ਦੇਖ-ਰੇਖ ਹੇਠ ਜਿਲ੍ਹਾ ਕਚਹਿਰੀਆਂ, ਲੁਧਿਆਣਾ ਵਿਖੇ ਅੱਜ ਟਰੈਫਿਕ ਚਾਲਾਨਾਂ ਦੇ ਨਿਪਟਾਰੇ ਲਈ ਆਮ ਲੋਕਾਂ ਦੀ ਮੰਗ ਤੇ ਇੱਕ ਸਪੈਸ਼ਲ  ਟ੍ਰੈਫਿਕ ਚਲਾਨ ਲੋਕ ਅਦਾਲਤ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਲੋਕ ਅਦਾਲਤ ਵਿੱਚ ਟ੍ਰੈਫਿਕ ਚਲਾਨਾਂ ਦੇ ਨਿਪਟਾਰੇ ਲਈ 9 ਲੋਕ ਅਦਾਲਤ ਬੈਂਚਾਂ ਦਾ ਗਠਨ ਕੀਤਾ ਗਿਆ।  ਹਰੇਕ ਲੋਕ ਅਦਾਲਤ ਬੈਂਚ ਦੀ ਪ੍ਰਧਾਨਗੀ ਨਿਆਂਇਕ ਅਧਿਕਾਰੀ ਸਾਹਿਬਾਨ ਵੱਲੋਂ ਕੀਤੀ ਗਈ ਅਤੇ ਬੈਂਚ ਦੇ ਸਹਿਯੋਗ ਲਈ ਇੱਕ ਸੀਨੀਅਰ ਐਡਵੋਕੇਟ ਅਤੇ ਇੱਕ ਉਘੇ ਸਮਾਜ ਸੇਵਕ ਨੂੰ ਨਾਮਜ਼ਦ ਕੀਤਾ ਗਿਆ। ਅੱਜ ਦੀ ਸਪੈਸ਼ਲ ਟ੍ਰੈਫਿਕ ਚਲਾਨ ਲੋਕ ਅਦਾਲਤ ਮੇਲੇ ਵਿੱਚ ਕੁੱਲ 700  ਟ੍ਰੈਫਿਕ ਚਲਾਨ ਸੁਣਵਾਈ ਲਈ ਰੱਖੇ ਗਏ ਜਿਨ੍ਹਾਂ ਵਿੱਚੋਂ 84 ਟ੍ਰੈਫਿਕ ਚਲਾਨਾਂ ਦਾ ਮੌਕੇ ‘ਤੇ ਹੀ ਨਿਪਟਾਰਾ ਕਰ ਦਿੱਤਾ ਗਿਆ  ਅਤੇ 1,27,600/- ਰੁਪਏ ਦੀ ਰਕਮ ਜੁ਼ਰਮਾਨੇ ਵੱਜੋਂ ਵਸੂਲ ਕੀਤੀ ਗਈ।  ਇਸ ਸਪੈਸ਼ਲ ਲੋਕ ਅਦਾਲਤ ਵਿੱਚ ਮੌਕੇ’ ਤੇ ਲੋਕਾਂ ਦੀ ਸਮੱਸਿਆਵਾਂ ਨੂੰ ਸੁਣ ਕੇ ਜੁਰਮਾਨੇ ਦੀ ਰਾਸ਼ੀ ਵੀ ਘੱਟ ਕੀਤੀ ਗਈ ਅਤੇ ਕੁਝ ਜੁਰਮ ਮੁਆਫ ਵੀ ਕੀਤੇ ਗਏ। ਇਸ ਮੌਕੇ  ਮਾਨਯੋਗ ਜਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਸਹੀ ਢੰਗ ਨਾਲ ਪਾਲਣਾ ਕਰਨੀ ਚਾਹੀਦੀ ਹੈ।  ਉਨ੍ਹਾਂ ਵੱਲੋਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਉਹ ਅਦਾਲਤਾਂ ਵਿੱਚ ਲੰਬਤ ਆਪਣੇ ਕੇਸਾਂ ਦਾ ਨਿਪਟਾਰਾ ਲੋਕ ਅਦਾਲਤ ਦੇ ਮਾਧਿਅਮ ਰਾਹੀਂ ਕਰਵਾਉਣ ਜਿਸ ਨਾਲ ਜਿੱਥੇ ਇੱਕ ਪਾਸੇ ਉਨ੍ਹਾਂ ਦੇ ਕੀਮਤੀ ਸਮੇਂ ਅਤੇ ਧਨ ਦੀ ਬਚਤ ਹੁੰਦੀ ਹੈ ਉਥੇ ਹੀ ਦੋਵੇਂ ਧਿਰਾਂ ਵਿੱਚ ਆਪਸੀ ਦੁ਼ਸ਼ਮਣੀ ਵੀ ਘਟਦੀ ਹੈ ।

About Author

Leave A Reply

WP2Social Auto Publish Powered By : XYZScripts.com