Tuesday, March 19

ਜ਼ਿਲ੍ਹੇ ਵਿੱਚ ਅੱਜ ਤੱਕ 50 ਹਜ਼ਾਰ ਤੋਂ ਵੱਧ ਲੋਕਾ ਨੇ ਕਰਵਾਇਆ ਆਪਣਾ ਟੀਕਾਕਰਣ – ਡਿਪਟੀ ਕਮਿਸ਼ਨਰ

  • ਪਹਿਲੀ ਮਾਰਚ ਤੋਂ 4851 ਬਜੁ਼ਰਗ ਨਾਗਰਿਕਾਂ ਅਤੇ 45-59 ਦਰਮਿਆਨ ਸਹਿ-ਰੋਗਾਂ ਨਾਂਲ ਪੀੜਤ 1377 ਵਿਅਕਤੀਆਂ ਵੱਲੋਂ ਲਗਾਵਾਏ ਗਈ ਟੀਕੇ

ਲੁਧਿਆਣਾ, (ਸੰਜੇ ਮਿੰਕਾ) – ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ ਹੁਣ ਤੱਕ 50 ਹਜ਼ਾਰ ਤੋਂ ਵੱਧ ਵਿਅਕਤੀਆਂ ਦੇ ਕੋਰੋਨਾ ਟੀਕਾਕਰਣ ਤਹਿਤ ਟੀਕੇ ਲੱਗ ਚੁੱਕੇ ਹਨ। ਇਨ੍ਹਾਂ ਵਿਚ 21056 (ਪਹਿਲੀ ਖੁਰਾਕ) ਅਤੇ 13213 (ਦੂਜੀ ਖੁਰਾਕ) ਵਾਲੇ ਸਿਹਤ ਸੰਭਾਲ ਕਰਮਚਾਰੀ, 9403 (ਪਹਿਲੀ ਖੁਰਾਕ) ਅਤੇ 113 (ਦੂਜੀ ਖੁਰਾਕ) ਫਰੰਟਲਾਈਨ ਵਾਲੇ ਕਰਮਚਾਰੀ, 4851 ਬਜ਼ੁਰਗ ਨਾਗਰਿਕ (60 ਸਾਲ ਤੋਂ ਵੱਧ) ਅਤੇ 1377 ਵਿਅਕਤੀ 45-59 ਸਾਲ ਦਰਮਿਆਨ (ਸਹਿ-ਰੋਗਾਂ ਨਾਲ ਪੀੜਤ) ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਜਦੋਂ ਤੋਂ ਇਹ ਟੀਕਾਕਰਨ ਸ਼ੁਰੂ ਹੋਇਆ ਹੈ, ਜ਼ਿਲ੍ਹਾ ਲੁਧਿਆਣਾ ਦੇ ਵੱਖ-ਵੱਖ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਕੁਲ 50014 ਵਿਅਕਤੀਆਂ ਨੇ ਆਪਣੀ ਵੈਕਸੀਨੇਸ਼ਨ ਕਰਵਾਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਵਿਡ-19 ਟੀਕੇ ਦਾ ਤੀਜਾ ਪੜਾਅ 1 ਮਾਰਚ, 2021 ਨੂੰ ਸ਼ੁਰੂ ਹੋਇਆ ਸੀ, ਜਿਸ ਵਿੱਚ ਬਜ਼ੁਰਗ ਨਾਗਰਿਕ ਅਤੇ 45 ਤੋਂ 59 ਸਾਲ ਦਰਮਿਆਨ (1 ਜਨਵਰੀ, 2022 ਨੂੰ) ਸਹਿ-ਰੋਗਾਂ ਨਾਲ ਪੀੜਤ ਵਿਅਕਤੀ ਆਪਣੀ ਵੈਕਸੀਨੇਸ਼ਨ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਟੀਕਾਕਰਨ ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ ‘ਤੇ ਪੂਰੀ ਤਰ੍ਹਾਂ ਮੁਫਤ ਹੋਵੇਗਾ, ਨਿੱਜੀ ਹਸਪਤਾਲ ਲਾਭਪਾਤਰੀ ਕੋਲੋਂ ਲਈ 250 ਰੁਪਏ (ਪ੍ਰਤੀ ਖੁਰਾਕ) ਤੋਂ ਵੱਧ ਨਹੀਂ ਵਸੂਲ ਸਕਦੇ, ਜਿਸ ਵਿਚ ਟੀਕੇ ਦੀ ਕੀਮਤ ਵਜੋਂ 150 ਰੁਪਏ ਅਤੇ 100 ਰੁਪਏ ਸੇਵਾ ਖਰਚੇ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਨਿੱਜੀ ਹਸਪਤਾਲ ਸੇਵਾ ਖਰਚ ਲਈ ਪ੍ਰਤੀ ਵਿਅਕਤੀ 100 ਰੁਪਏ (ਪ੍ਰਤੀ ਖੁਰਾਕ) ਤੋਂ ਵੱਧ ਨਹੀਂ ਲੈ ਸਕਦੇ। ਉਨ੍ਹਾਂ ਦੱਸਿਆ ਕਿ ਟੀਕਾਕਰਨ ਮੁਹਿੰਮ ਦੇ ਤੀਜੇ ਪੜਾਅ ਲਈ ਲਾਭਪਾਤਰੀ www.cowin.gov.in  ਰਾਹੀਂ ਸਵੈ-ਰਜਿਸਟ੍ਰੇਸ਼ਨ ਕਰਵਾ ਸਕਦੇ ਹਨ, ਜਾਂ ਉਹ ਨਿਰਧਾਰਤ ਹਸਪਤਾਲਾਂ ਅਤੇ ਟੀਕਾਕਰਣ ਕੇਂਦਰਾਂ ‘ਤੇ ਵੀ ਆਪਣੀ ਰਜਿਸ਼ਟ੍ਰੇਸ਼ਨ ਕਰਵਾ ਸਕਦੇ ਹਨ।

About Author

Leave A Reply

WP2Social Auto Publish Powered By : XYZScripts.com