Tuesday, March 19

ਗੁਰੂ ਤੇਗ ਬਹਾਦਰ ਸਾਹਿਬ ਦੇ 400 ਵੇਂ ਪ੍ਰਕਾਸ ਪੁਰਬ ‘ਤੇ ਨਗਰ ਕੀਰਤਨ ਅਤੇ ਗੁਰਮਤਿ ਸਮਾਗਮ ਕਰਵਾਉਣ ਲਈ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੀ ਮੀਟਿੰਗ

ਲੁਧਿਆਣਾ, (ਸੰਜੇ ਮਿੰਕਾ, ਵਿਸ਼ਾਲ)- ਸ੍ਰੀ ਗੁਰੂ ਤੇਗ ਜੀ ਦੇ 400 ਵੇਂ ਪ੍ਰਕਾਸ ਪੁਰਬ ਤੇ ਨਗਰ ਕੀਰਤਨ ਅਤੇ ਗੁਰਮਤਿ ਸਮਾਗਮ ਕਰਵਾਉਣ ਲਈ ਸ੍ਰੋਮਣੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਅਤੇ ਗੁਰਦੁਆਰਾ ਦੂਖ  ਨਿਵਾਰਨ ਸਾਹਿਬ ਦੇ ਮੁੱਖ ਸੇਵਾਦਾਰ ਪਿ੍ਰਤਪਾਲ ਸਿੰਘ ਦੀ ਪ੍ਰਧਾਨਗੀ ਹੇਠ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੀ ਮੀਟਿੰਗ ਅੱਜ ਭਾਈ ਗੁਰਦਾਸ ਗੁਰਮਤਿ ਮਿਸਨਰੀ ਕਾਲਜ, ਸਲੇਮ ਟਾਬਰੀ ਲੁਧਿਆਣਾ ਵਿਖੇ ਹੋਈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੋਮਣੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਅਤੇ ਗੁਰਦੁਆਰਾ ਦੂਖ  ਨਿਵਾਰਨ ਸਾਹਿਬ ਦੇ ਮੁੱਖ ਸੇਵਾਦਾਰ ਪਿ੍ਰਤਪਾਲ ਸਿੰਘ ਨੇ ਸੰਬੋਧਨ ਕਰਦਿਆਂ ਹੋਇਆ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੂੰ ਇਹ ਪੁਰਜ਼ੋਰ ਅਪੀਲ ਕੀਤੀ ਕਿ ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਨਾਂ ਨੇ ਮਜ਼ਲੂਮਾਂ ਦੀ ਰੱਖਿਆ ਖਾਤਰ ਆਪਣੀ ਸ਼ਹਾਦਤ ਦੇ ਕੇ ਦੁਨੀਆਂ ਭਰ ਅੰਦਰ ਇਕ ਮਿਸਾਲ ਪੇਸ਼ ਕੀਤੀ ਉਨਾਂ ਦਾ 400 ਵਾਂ ਪ੍ਰਕਾਸ਼ ਪੁਰਬ ਮਈ ਮਹੀਨੇ ਵਿੱਚ ਆ ਰਿਹਾ ਹੈ ,ਇਸ ਸੰਬੰਧ ਵਿਚ ਐੱਸਜੀਪੀਸੀ ਧਰਮ ਪ੍ਰਚਾਰ ਕਮੇਟੀ ਵੱਡੇ ਪੱਧਰ ਤੇ ਗੁਰਮਤਿ ਸਮਾਗਮ ,ਵਿਸ਼ਾਲ ਨਗਰ ਕੀਰਤਨ ਅਤੇ ਸੰਗਤਾਂ ਨੂੰ ਧਾਰਮਿਕ ਯਾਤਰਾਵਾਂ ਕਰਵਾਉਣ ਦੇ ਪ੍ਰਬੰਧ ਕਰ ਰਹੀ ਹੈ। ਉਨਾਂ ਕਿਹਾ ਕਿ ਜਿੱਥੇ ਸਾਰੇ ਸਮਾਗਮ ਦੁਨੀਆਂ ਭਰ ਅੰਦਰ ਸੰਗਤਾਂ ਦੇ ਭਰਪੂਰ ਸਹਿਯੋਗ ਸਦਕਾ ਬਣਾਏ ਜਾਣੇ ਹਨ , ਉਥੇ ਸੂਬਾ ਪੱਧਰੀ ਅਤੇ ਜ਼ਿਲਾ ਪੱਧਰ ਤੇ ਵੀ ਸ਼ਰਧਾ ਅਤੇ ਸਨਮਾਨ ਨਾਲ ਗੁਰਮਤਿ ਸਮਾਗਮ ਆਯੋਜਿਤ ਕੀਤੇ ਜਾਣਗੇ ।ਇਸ ਮੀਟਿੰਗ ਵਿਚ ਅਕਾਲੀ ਆਗੂ  ਹਰਭਜਨ ਸਿੰਘ ਡੰਗ, ਲੁਧਿਆਣਾ ਦੇ ਸਾਬਕਾ ਮੇਅਰ ਹਰਚਰਨ ਸਿੰਘ ਗੋਹਲਵੜੀਆ, ਸਾਬਕਾ ਰਾਜ ਮੰਤਰੀ ਮਦਨ ਲਾਲ ਬਾਗਾ, ਇੰਦਰਜੀਤ ਸਿੰਘ ਮੱਕੜ, ਪ੍ਰਹਿਲਾਦ ਸਿੰਘ ੱਲ, ਹਰਪ੍ਰੀਤ ਸਿੰਘ ਬੇਦੀ, ਗੁਰਿੰਦਰਪਾਲ ਸਿੰਘ ਪੱਪੂ, ਗੁਰਪ੍ਰੀਤ ਸਿੰਘ ਬੱਬਲ, ਬਲਜੀਤ ਸਿੰਘ ਛਤਵਾਲ , ਸਤਨਾਮ ਸਿੰਘ ਕਾਲੇ, ਮਨਪ੍ਰੀਤ ਸਿੰਘ ਬੰਟੀ, ਸਤਪਾਲ ਸਿੰਘ ਛੀਨਾ, ਗੁਰਬੀਰ ਸਿੰਘ, ਸਤਬੀਰ ਸਿੰਘ ੀਂਡਸਾ, ਅਵਤਾਰ ਸਿੰਘ ਪੀਏਯੂ, ਰਵਿੰਦਰ ਸਿੰਘ, ਕੰਵਲਦੀਪ ਸਿੰਘ ਬਹਿਲ, ਅਮਰਜੀਤ ਸਿੰਘ ਹੈਪੀ, ਹਰਜੋਤ ਸਿੰਘ ਹੈਰੀ, ਸਰਬਜੀਤ ਸਿੰਘ, ਅਰਵਿੰਦਰ ਸਿੰਘ ਧੰਜਲ, ਨੂਰਜੋਤ ਸਿੰਘ ਮੱਕੜ, ਚਰਨਜੀਤ ਸਿੰਘ ਪੰਨੂੰ, ਅਸੋਕ ਕੁਮਾਰ ਮੱਕੜ, ਅਜੀਤ ਸਿੰਘ ਛਾਬੜਾ, ਸਤਨਾਮ ਸਿੰਘ ਲੰਗੜਾ ਵਾਲਾ, ਗੁਰਿੰਦਰ ਸਿੰਘ ਜੌਲੀ, ਕੁਲਦੀਪ ਸਿੰਘ ਦੂਆ, ਇੰਦਰਜੀਤ ਸਿੰਘ ਸਾਹਨੀ, ਭੁਪਿੰਦਰ ਸਿੰਘ ਭਾਟੀਆ, ਕੰਵਲਪ੍ਰੀਤ ਸਿੰਘ, ਜਤਿੰਦਰ ਸਿੰਘ ਰੌਬਿਨ, ਰਣਦੀਪ ਸਿੰਘ ਡਿੰਪਲ, ਗੁਰਪ੍ਰੀਤ ਸਿੰਘ ਵਿੰਕਲ, ਹਰਮੇਲ ਸਿੰਘ , ਗੁਰਮੀਤ ਸਿੰਘ, ਬਲਜੀਤ ਸਿੰਘ ਬਿੰਦਰਾ, ਰਾਜੂ ਚਾਵਲਾ ਆਦਿ ਨੇ ਇਥੇ ਆਪਣੇ ਸੁਝਾਅ ਦਿੱਤੇ, ਉਥੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਦੀ ਗੂੰਜ ਚ ਇਨਾਂ ਸਾਰਿਆਂ ਨੇ ਇਹ ਐਲਾਨ ਕੀਤਾ ਕਿ ਐਸਜੀਪੀਸੀ ਧਰਮ ਪ੍ਰਚਾਰ ਕਮੇਟੀ ਵੱਲੋਂ ਜੋ ਵੀ ਪ੍ਰੋਗਰਾਮ ਦਿੱਤੇ ਜਾਣਗੇ ਉਨਾਂ ਨੂੰ ਸਫਲਤਾਪੂਰਵਕ ਕਰਵਾਉਣ ਚ ਹਰ ਸੰਭਵ ਸਹਿਯੋਗ ਦੇਣਗੇ। ਫੋਟੋ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਐਸਜੀਪੀਸੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਅਤੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਮੁੱਖ ਸੇਵਾਦਾਰ ਪਿ੍ਰਤਪਾਲ ਸਿੰਘ ਅਤੇ ਹੋਰ     

About Author

Leave A Reply

WP2Social Auto Publish Powered By : XYZScripts.com