Friday, March 29

ਐਮਪੀ ਅਰੋੜਾ ਨੇ ਐਨਐਚਏਆਈ ਦੇ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ

ਲੁਧਿਆਣਾ, (ਸੰਜੇ ਮਿੰਕਾ)- ਸੰਜੀਵ ਅਰੋੜਾ, ਸੰਸਦ ਮੈਂਬਰ (ਰਾਜ ਸਭਾ) ਨੇ ਹਾਲ ਹੀ ਵਿੱਚ ਡਿਪਟੀ ਕਮਿਸ਼ਨਰ, ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ  ਐਨਐਚਏਆਈ ਅਧਿਕਾਰੀਆਂ ਨਾਲ ਇੱਕ ਵੀਡੀਓ ਕਾਲ ਕੀਤੀ। ਅਸ਼ੋਕ ਕੁਮਾਰ ਰੋਲਾਣੀਆਂ, ਜਿਨ੍ਹਾਂ ਨੂੰ ਹਾਲ ਹੀ ਵਿੱਚ ਲੁਧਿਆਣਾ ਵਿੱਚ ਐਲੀਵੇਟਿਡ ਹਾਈਵੇਅ ਦੇ ਨਵੇਂ ਪ੍ਰੋਜੈਕਟ ਡਾਇਰੈਕਟਰ ਵਜੋਂ ਨਿਯੁਕਤ ਕੀਤਾ ਗਿਆ ਹੈ, ਨੇ ਭਰੋਸਾ ਦਿੱਤਾ ਹੈ ਕਿ ਉਹ ਪ੍ਰੋਜੈਕਟ ਨੂੰ ਜੂਨ 2023 ਦੇ ਅੰਤ ਤੱਕ ਪੂਰਾ ਕਰਨ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ। ਜੇਕਰ ਫਿਰ ਵੀ ਕਿਸੇ ਕਾਰਨ ਦੇਰੀ ਹੁੰਦੀ ਹੈ ਤਾਂ ਜੁਲਾਈ ਦੇ ਅੰਤ ਤੱਕ ਇਸ ਨੂੰ ਪੂਰਾ ਕਰ ਲਿਆ ਜਾਵੇਗਾ। ਨਾਲ ਹੀ ਉਨ੍ਹਾਂ ਭਰੋਸਾ ਦਿੱਤਾ ਹੈ ਕਿ ਐਲੀਵੇਟਿਡ ਹਿੱਸੇ ਨੂੰ ਹੀ ਨਹੀਂ ਸਗੋਂ ਐਲੀਵੇਟਿਡ ਰੋਡ ਤੋਂ ਹੇਠਾਂ ਜਾਣ ਵਾਲੀ ਸੜਕ ਨੂੰ ਵੀ ਪੂਰੀ ਤਰ੍ਹਾਂ ਕਾਰਪੇਟ ਕੀਤਾ ਜਾਵੇਗਾ। ਉਨ੍ਹਾਂ ਅਰੋੜਾ ਨੂੰ ਇਹ ਵੀ ਭਰੋਸਾ ਦਿਵਾਇਆ ਕਿ ਲੋੜੀਂਦੀ ਸਾਰੀ ਮਸ਼ੀਨਰੀ ਅਤੇ ਮਟੀਰੀਅਲ ਜਲਦੀ ਹੀ ਸਾਫ਼ ਕਰ ਦਿੱਤਾ ਜਾਵੇਗਾ। ਜਿਥੋਂ ਤੱਕ ਟਰੈਫਿਕ ਦਾ ਸਵਾਲ ਹੈ, ਇਸ ਪੂਰੇ ਕੰਮ ਨਾਲ ਲੁਧਿਆਣਾ ਦੇ ਨਾਗਰਿਕਾਂ ਨੂੰ ਕਾਫੀ ਰਾਹਤ ਮਿਲੇਗੀ। ਅਰੋੜਾ ਨੇ ਲੁਧਿਆਣਾ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਕੁਝ ਹੋਰ ਮਹੀਨਿਆਂ ਤੱਕ ਟ੍ਰੈਫਿਕ ਸਮੱਸਿਆ ਦਾ ਸਾਹਮਣਾ ਕਰਨ। ਪਰ, ਇਸ ਤੋਂ ਬਾਅਦ ਸਥਿਤੀ ਬਹੁਤ ਬਦਲ ਜਾਵੇਗੀ। ਰੋਲਾਣੀਆਂ ਨੇ ਪੈਟਰੋਲ ਪੰਪ ਦੀ ਜ਼ਮੀਨ ਦਾ ਮੁੱਦਾ ਉਠਾਇਆ ਜਿਸ ‘ਤੇ ਛੋਟੇ ਪੈਚ ਨੂੰ ਪੂਰਾ ਕਰਨ ਲਈ ਕਬਜ਼ਾ ਰੱਖਣਾ ਜਰੂਰੀ ਹੈ। ਡੀਸੀ ਸੁਰਭੀ ਮਲਿਕ ਨੇ ਇਸ ਮਾਮਲੇ ‘ਤੇ ਜਲਦੀ ਤੋਂ ਜਲਦੀ ਧਿਆਨ ਦੇਣ ਦਾ ਭਰੋਸਾ ਦਿੱਤਾ। ਕੁਝ ਕਾਨੂੰਨੀ ਉਲਝਣਾਂ ਕਾਰਨ ਇਸ ਵਿੱਚ ਦੇਰੀ ਹੋ ਰਹੀ ਹੈ। ਇਸ ਤੋਂ ਇਲਾਵਾ,  ਰੋਲਾਣੀਆਂ ਨੇ ਪੁਸ਼ਟੀ ਕੀਤੀ ਹੈ ਕਿ ਉਹ ਜਲਦੀ ਹੀ ਵੱਖ-ਵੱਖ ਬਾਜ਼ਾਰਾਂ ਲਈ ਪਾਰਕਿੰਗ ਮੁੱਦਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਮੁੱਖ ਦਫਤਰ ਤੋਂ ਪ੍ਰਵਾਨਗੀ ਲਈ ਡਰਾਇੰਗ ਭੇਜਣਗੇ।  ਇਹ ਮਾਮਲਾ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਵੀ ਉਠਾਇਆ ਸੀ। ਇਸ ਦੇ ਨਾਲ ਹੀ ਅਰੋੜਾ ਦੇ ਯਤਨਾਂ ਸਦਕਾ ਨਹਿਰ ‘ਤੇ ਚਾਰ ਪੁਲਾਂ ਦਾ ਟੈਂਡਰ ਮਨਜ਼ੂਰ ਹੋ ਗਿਆ ਹੈ ਅਤੇ ਠੇਕਾ ਮਿਲਦੇ ਹੀ ਕੰਮ ਸ਼ੁਰੂ ਹੋ ਜਾਵੇਗਾ | ਇਨ੍ਹਾਂ ਚਾਰਾਂ ਪੁਲਾਂ ਦੇ 2023 ਦੇ ਅੰਤ ਤੱਕ ਮੁਕੰਮਲ ਹੋਣ ਦੀ ਉਮੀਦ ਹੈ। ਲੁਧਿਆਣਾ-ਰੋਪੜ ਹਾਈਵੇਅ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ। 37 ਕਿੱਲੋਮੀਟਰ ‘ਚੋਂ 7 ਕਿੱਲੋਮੀਟਰ ਦਾ ਕਬਜ਼ਾ ਲਿਆ ਜਾਣਾ ਬਾਕੀ ਹੈ ਅਤੇ ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਇਹ ਹਾਈਵੇਅ 2025 ਵਿੱਚ ਪੂਰਾ ਹੋਣਾ ਹੈ। ਐਨਐਚਏਆਈ ਵੱਲੋਂ ਮੋਗਾ ਵਿਖੇ ਬਣਾਈ ਜਾ ਰਹੀ ਆਰ.ਓ.ਬੀ. ਅਕਤੂਬਰ 2023 ਤੱਕ ਮੁਕੰਮਲ ਹੋ ਜਾਵੇਗੀ। ਅਰੋੜਾ ਨੇ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਪ੍ਰੋਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ।

About Author

Leave A Reply

WP2Social Auto Publish Powered By : XYZScripts.com