Tuesday, March 19

ਈ.ਐਸ.ਆਈ.ਸੀ. ਦੀ 69ਵੀਂ ਵਰੇਗੰਡ ਮੌਕੇ ਨਿਗਮ ਵੱਲੋਂ ਮਨਾਇਆ ਜਾ ਰਿਹਾ ਹੈ ਵਿਸ਼ੇਸ਼ ਸੇਵਾ ਪੰਦਰਵਾੜਾ

  • 24 ਫਰਵਰੀ ਤੋਂ 10 ਮਾਰਚ ਤੱਕ ਲਾਭਪਾਤਰੀਆਂ ਨੂੰ ਦਿੱਤੀਆਂ ਜਾਣਗੀਆਂ ਵਿਸ਼ੇਸ਼ ਸਹੂਲਤਾਂ

ਲੁਧਿਆਣਾ, (ਸੰਜੇ ਮਿੰਕਾ) – ਕਰਮਚਾਰੀ ਰਾਜ ਬੀਮਾ ਨਿਗਮ ਆਪਣੀ ਸਥਾਪਨਾ ਦੀ 69ਵੀਂ ਵਰੇਗੰਡ ਦੇ ਸਮਾਰੋਹ ਲਈ 24 ਫਰਵਰੀ ਤੋਂ 10 ਮਾਰਚ, 2021 ਤੱਕ ਵਿਸ਼ੇਸ਼ ਸੇਵਾ ਪੰਦਰਵਾੜਾ ਮਨਾ ਰਿਹਾ ਹੈ। ਇਹ ਪੰਦਰਵਾੜਾ ਮੁੱਖ ਤੌਰ ‘ਤੇ ਕਰਮਚਾਰੀ ਰਾਜ ਬੀਮਾ ਨਿਗਮ ਵੱਲੋਂ ਪਿਛਲੇ ਸਾਲ ਵਿੱਚ ਚੁੱਕੇ ਗਏ ਕਦਮ ਜਿਵੇਂ ਕਿ ਅਟਲ ਬੀਮਿਤ ਵਿਅਕਤੀ ਕਲਿਆਣ ਯੋਜਨਾ ਦੀਆਂ ਸ਼ਰਤਾਂ ਵਿੱਚ ਢਿੱਲ ਦੇਣਾ, ਈ.ਐਸ.ਆਈ. ਯੋਜਨਾ ਦਾ ਪ੍ਰਧਾਨਮੰਤਰੀ ਜਨ ਆਰੋਗ ਯੋਜਨਾ – ਆਯੁਸ਼ਮਾਨ ਭਾਰਤ ਨਾਲ ਜੋੜਨਾ, ਨਵੇਂ ਡੀ.ਸੀ.ਬੀ.ਓ. ਖੋਲੇ ਜਾਣਾ, ਆਈ.ਵੀ.ਆਰ.ਐਸ. ਹੈਲਪ ਡੈਸਕ ਦੀ ਸੁਵਿਧਾ ਦਾ ਆਰੰਭ ਕੀਤਾ ਜਾਣਾ ਆਦਿ ਤੇ ਕੇਂਦ੍ਰਿਤ ਰਹੇਗਾ। ਉੱਪ ਖੇਤਰੀ ਦਫਤਰ ਲੁਧਿਆਣਾ ਦੇ ਡਿਪਟੀ ਡਾਇਰੈਕਟਰ ਇੰਚਾਰਜ ਸ਼੍ਰੀ ਸੁਨੀਲ ਕੁਮਾਰ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਦਰਵਾੜੇ ਦੌਰਾਨ ਨਿਗਮ ਦੇ ਸਾਰੇ ਦਫਤਰਾਂ ਵਿੱਖ ਵੱਖ-ਵੱਖ ਗਤੀਵਿਧੀਆਂ ‘ਤੇ ਖਾਸ ਧਿਆਨ ਦਿੱਤਾ ਜਾਵੇਗਾ, ਜਿਸ ਵਿੱਚ ਬੀਮਿਤ ਵਿਅਕਤੀਆਂ ਦੇ ਬਕਾਇਆ ਬਿਲਾਂ ਦਾ ਭੁਗਤਾਨ ਅਤੇ ਮੌਤ/ਅਯੋਗਤਾ ਦੇ ਮਾਮਲਿਆਂ ਵਿੱਚ ਨਕਦ ਲਾਭ, ਲੋਕ ਸ਼ਿਕਾਇਤ ਦੇ ਮਾਮਲਿਆਂ ਦਾ ਤੇਜੀ ਨਾਲ ਨਿਪਟਾਰਾ, ਨਿਗਮ ਦੇ ਦਫਤਰਾਂ ਵਿੱਚ ਸਫਾਈ ਅਭਿਆਨ ਆਦਿ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਕਿਰਤ ਅਤੇ ਰੋਜਗਾਰ ਮੰਤਰਾਲੇ ਅਧੀਨ ਕਰਮਚਾਰੀ ਰਾਜ ਬੀਮਾ ਨਿਗਮ ਦੁਨੀਆਂ ਦੇ ਸਭ ਤੋਂ ਵੱਡੇ ਅਯਾਮੀ ਸਮਾਜਿਕ ਸੁਰੱਖਿਆ ਸੇਵਾ ਪ੍ਰਦਾਤਾ ਸੰਸਥਾਵਾ ਵਿੱਚੋਂ ਇੱਕ ਹੈ ਜੋ ਕਿ ਦੇਸ਼ ਦੇ ਮਜਦੂਰਾਂ ਨੂੰ ਬਿਮਾਰੀ, ਜਣੇਪਾ, ਅਪੰਗਤਾ ਅਤੇ ਸੱਟ ਲੱਗਣ ਤੇ ਮੌਤ ਜਿਹੀਆਂ ਸਥਿਤੀਆਂ ਅਤੇ ਬੀਮਿਤ ਵਿਅਕਤੀਆਂ ਦੇ ਪਰਿਵਾਰਿਕ ਮੈਂਬਰਾਂ ਨੂੰ ਅਸੀਮਿਤ ਡਾਕਟਰੀ ਸਹੂਲਤਾ ਪ੍ਰਦਾਨ ਕਰਦਾ ਹੈ। ਸ੍ਰੀ ਯਾਦਵ ਨੇ ਦੱਸਿਆ ਕਿ ਲੁਧਿਆਣਾ ਸ਼ਹਿਰ ਵਿੱਚ ਕਰਮਚਾਰੀ ਰਾਜ ਬੀਮਾ ਨਿਗਮ ਆਪਣੇ ਇੱਕ ਉੱਪ ਖੇਤਰੀ ਦਫਤਰ, ਪੰਜ ਬ੍ਰਾਂਚ ਆਫਿਸ, ਇੱਕ ਮਾਡਲ ਹਸਪਤਾਲ ਅਤੇ 13 ਡਿਸਪੈਂਸਰੀਆਂ ਦੁਆਰਾ ਤਕਰੀਬਨ 17000 ਫੈਕਟਰੀਆਂ ਵਿੱਚ ਕੰਮ ਕਰ ਰਹੇ ਲਗਭਗ 3 ਲੱਖ 80 ਹਜ਼ਾਰ ਕਾਮਿਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਸੇਵਾਵਾਂ ਪ੍ਰਧਾਨ ਕਰਦਾ ਹੈ। ਉਨ੍ਹਾਂ ਇਸ ਵਿਸ਼ੇਸ਼ ਮੌਕੇ ‘ਤੇ ਸਮੂਹ ਸਟਾਫ, ਬੀਮਿਤਾਂ ਅਤੇ ਨਿਯੋਜਕਾਂ ਨੂੰ ਤਹਿ ਦਿਲੋਂ ਵਧਾਈਆਂ ਦਿੱਤੀਆਂ ਅਤੇ 1952 ਵਿੱਚ ਸ਼ੁਰੂ ਹੋਈ ਇਸ ਸੰਸਥਾ ਨੂੰ ਹੋਰ ਮਜਬੂਤ ਕਰਨ ਅਤੇ ਸਮਾਜਿਕ ਸੁਰੱਖਿਆ ਦੇ ਉਦੇਸ਼ ਨੂੰ ਪੂਰਾ ਕਰਨ ਦਾ ਸੱਦਾ ਦਿੱਤਾ। ਉਹਨਾਂ ਨਿਯੋਜਕਾਂ ਨੂੰ ਸਾਰੇ ਯੋਗ ਕਰਮਚਾਰੀਆਂ ਨੂੰ ਈ.ਐਸ.ਆਈ.ਸੀ. ਵਿੱਚ ਰਜਿਸਟਰ ਕਰਵਾਉਣ ਦੀ ਸਲਾਹ ਦਿੱਤੀ ਤਾਂ ਜੋ ਉਹਨਾਂ ਨੂੰ ਸਮਾਜਿਕ ਸੁਰੱਖਿਆ ਦਾ ਲਾਭ ਮਿੱਲ ਸਕੇ ਅਤੇ ਨਾਲ ਹੀ ਬੀਮਾਯੁਕਤ ਵਿਅਕਤੀਆਂ ਨੂੰ ਕਿਹਾ ਕਿ ਜੇਕਰ ਕੋਈ ਮਾਮਲਾ ਵਿਚਾਰ ਅਧੀਨ ਹੈ ਤਾਂ ਇਸ ਨੂੰ ਉੱਪ ਖੇਤਰੀ ਦਫਤਰ ਦੇ ਧਿਆਨ ਵਿੱਚ ਲਿਆਂਦਾ ਜਾਵੇ ਤਾਂ ਜੋ ਇਸ ਦਾ ਹੱਲ ਕੀਤਾ ਜਾ ਸਕੇ।

About Author

Leave A Reply

WP2Social Auto Publish Powered By : XYZScripts.com