Sunday, April 28

ਕੈਪਟਨ ਅਮਰਿੰਦਰ ਸਿੰਘ ਸਿਹਤ ਸੁਵਿਧਾਵਾਂ , ਖੇਡਾਂ , ਖੇਤੀ , ਪੇਂਡੂ ਵਿਕਾਸ, ਇੰਡਸਟਰੀ ਅਤੇ ਇਤਿਹਾਸ ਨੂੰ ਸੰਭਾਲਨ ਵਿਸ਼ੇਸ਼ ਦਿਲਚਸਪੀ ਚ ਰੱਖਦੇ ਹਨ -ਬਾਵਾ

  • ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 350ਵੇ ਜਨਮ ਦਿਵਸ ਤੇ 16 ਅਕਤੂਬਰ ਦੀ ਛੁੱਟੀ ਅਤੇ ਬਾਬਾ ਜੀ ਬਾਰੇ ਇਤਿਹਾਸ ਸਮੱਗਰੀ ਨੂੰ ਪ੍ਰਕਾਸ਼ਿਤ ਕਰਨ ਲਈ ਮੱਦਦ ਕਰਨ ਦੀ ਸ਼ਲਾਘਾ ਪ੍ਰਮੁੱਖ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਦਾ ਵਿਧਾਇਕ ਜੀਪੀ ਸਿੰਘ ਤੇ ਬਾਵਾ ਨੇ ਕੀਤਾ ਵਿਸ਼ੇਸ਼ ਸਨਮਾਨ
       

ਲੁਧਿਆਣਾ,(ਸੰਜੇ ਮਿੰਕਾ)-   ਕੇਂਦਰ ਦੀ ਭਾਜਪਾ ਸਰਕਾਰ ਦੀ ਪੰਜਾਬ ਪ੍ਰਤੀ ਬੇਰੁਖ਼ੀ ਹੋਣ ਦੇ ਬਾਵਜੂਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿੰਘ ਰੋਜ਼ਾਨਾ ਹੀ ਪੰਜਾਬ ਅਤੇ ਪੰਜਾਬ ਵਾਸੀਆਂ ਦੇ ਹਿੱਤ ਫ਼ੈਸਲੇ ਲੈ ਰਹੇ ਹਨ। ਸਿਹਤ ਸੁਵਿਧਾਵਾਂ ਖੇਡਾਂ ਖੇਤੀ ਪੇਂਡੂ ਵਿਕਾਸ ਇੰਡਸਟਰੀ ਅਤੇ ਇਤਿਹਾਸ ਨੂੰ ਸੰਭਾਲਣ ਚ ਵਿਸ਼ੇਸ਼ ਦਿਲਚਸਪੀ ਰੱਖਣਾ ਸ਼ਲਾਘਾਯੋਗ ਸੋਚ ਹੈ ।  ਇਹ ਵਿਚਾਰ ਅੱਜ 16ਅਕਤੂਬਰ ਦੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 350ਵੇ ਜਨਮ ਛੁੱਟੀ ਕਰਨ ਦੇ ਲਈ ਪੰਜਾਬ ਰਾਜ ਇੰਡਸਟਰੀ ਵਿਕਾਸ ਨਿਗਮ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੇ ਪ੍ਰਗਟ ਕੀਤੇ ।  ਬਾਵਾ ਨੇ ਵਿਧਾਇਕ ਜੀ ਪੀ ਸਿੰਘ ਦੇ ਨਾਲ ਮਿਲ ਕੇ ਪੰਜਾਬ ਸਰਕਾਰ ਦੇ ਪ੍ਰਮੁੱਖ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਦਾ ਸਨਮਾਨ ਕਰਦਿਆਂ ਕਿਹਾ ਕਿ ਵਿਕਾਸ ਸ਼ਾਂਤੀ ਅਤੇ ਖੁਸ਼ਹਾਲੀ ਪੰਜਾਬ ਚ ਰਹੇ । ਇਹ ਕੈਪਟਨ ਅਮਿੰਦਰ ਸਿੰਘ ਦੀ ਦੂਰ ਅੰਦੇਸ਼ ਸੋਚ ਹੈ। ਇਸ ਲਈ ਹੀ ਉਨਾਂ ਨੂੰ ਕਿਸਾਨਾਂ ਦਾ ਮਸੀਹਾ ਕਿਹਾ ਜਾਂਦਾ ਹੈ। ਅੱਜ ਮੋਦੀ ਸਰਕਾਰ ਕਿਸਾਨ ਵਿਰੋਧੀ ਫੈਸਲੇ ਲੈ ਕੇ ਕਿਸਾਨੀ ਨੂੰ ਬਰਬਾਦੀ ਵੱਲ ਧਕੇਲ ਰਹੀ ਹੈ । ਉਸ ਤੋਂ ਬਚਾਉਣ ਲਈ ਕੈਪਟਨ ਦੀ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ, ਜਿਸ ਨਾਲ ਉਨਾਂ ਦਾ ਹਰ ਵਰਗ ਦੇ ਪ੍ਰਤੀ ਦਿਲੋਂ ਪਿਆਰ ਦਿਖਾਈ ਦਿੰਦਾ ਹੈ । ਉਨਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਗੁਆਂਢੀ ਸੂਬਿਆਂ ਅੰਦਰ ਵੀ ਸ਼ਿਰਕਤ ਕਰਕੇ ਉੱਥੋਂ ਦੀਆਂ ਜ਼ਮੀਨਾਂ ਨੂੰ ਪੈਦਾਵਾਰ ਦੇ ਸਮਰਥ ਬਣਾਇਆ ਪਰੰਤੂ ਮੋਦੀ ਸਰਕਾਰ ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਦੀ ਬਜਾਏ ਦੇਸ਼ ਅੰਦਰ ਅਜਿਹੇ ਕਿਸਾਨ ਵਿਰੋਧੀ ਕਾਨੂੰਨ ਲਾਗੂ ਕਰ ਰਹੀ ਹੈ, ਜਿਸ ਕਿਸਾਨਾਂ ਦੀਆਂ ਮੁਸ਼ਕਲਾਂ ਚ ਹੋਰ ਵਾਧਾ ਹੋਵੇਗਾ।

About Author

Leave A Reply

WP2Social Auto Publish Powered By : XYZScripts.com