Sunday, April 28

ਮੇਅਰ ਬਲਕਾਰ ਸਿੰਘ ਸੰਧੂ ਵੱਲੋਂ ਪਹਿਲੇ ਪੋਰਟੇਬਲ ਕੰਪੈਕਟਰ ਟ੍ਰਾਂਸਫਰ ਸਟੇਸ਼ਨ ਦਾ ਕੀਤਾ ਉਦਘਾਟਨ

  • ਲੁਧਿਆਣਾ ਸ਼ਹਿਰ ਨੂੰ ਕੂੜਾ ਮੁਕਤ ਕਰਨ ਲਈ ਬਣਾਏ ਜਾ ਰਹੇ ਹਨ 40 ਕੰਪੈਕਟਰ

ਲੁਧਿਆਣਾ, (ਸੰਜੇ ਮਿੰਕਾ) – ਮਾਨਯੋਗ ਐਨ.ਜੀ.ਟੀ. ਦੀਆਂ ਹਦਾਇਤਾਂ ਅਤੇ ਸੋਲਿਡ ਵੇਸਟ ਮੈਨਜ਼ਮੈਂਟ ਰੂਲਜ਼ ਦੀ ਪਾਲਣਾ ਹਿੱਤ ਸ਼ਹਿਰ ਨੂੰ ਕੂੜਾ ਮੁਕਤ ਕਰਨ ਲਈ ਕੁੱਲ 40 ਕੰਪੈਕਟਰ ਬਣਾਏ ਜਾ ਰਹੇ ਹਨ ਜੋਕਿ ਪਹਿਲੇ ਪੜਾਅ ਦੌਰਾਨ 22 ਦੂਜੇ ਪੜਾਅ ਦੌਰਾਨ 5 ਅਤੇ ਨਗਰ ਸੁਧਾਰ ਟਰੱਸਟ ਵੱਲੋਂ 13 ਸ਼ਾਮਲ ਹਨ।
ਨਗਰ ਨਿਗਮ ਦੇ ਮੇਅਰ ਸ੍ਰੀ ਬਲਕਾਰ ਸਿੰਘ ਸੰਧੂ ਵੱਲੋਂ ਦਿਵਾਲੀ ਮੌਕੇ ਸ਼ਹਿਰ ਨੂੰ ਕੂੜਾ ਮੁਕਤ ਕਰਨ ਲਈ ਅੱਜ ਸਥਾਨਕ ਸਰਾਭਾ ਨਗਰ ਦੇ ਬਲਾਕ-ਜੇ ਵਿਖੇ ਬਣੇ ਪਹਿਲੇ ਪੋਰਟੇਬਲ ਕੰਪੈਕਟਰ ਟ੍ਰਾਂਸਫਰ ਸਟੇਸ਼ਨ ਦਾ ਉਦਘਾਟਨ ਕੀਤਾ। ਇਸ ਮੌਕੇ ਨਗਰ ਨਿਗਮ ਲੁਧਿਆਣਾ ਦੇ ਕਮਿਸ਼ਨਰ ਸ੍ਰੀ ਪ੍ਰਦੀਪ ਸੱਭਰਵਾਲ, ਨਿਗਮ ਕੌਸਲਰ ਸ੍ਰੀਮਤੀ ਮਮਤਾ ਆਸ਼ੂ, ਸੰਯੁਕਤ ਕਮਿਸ਼ਨਰ ਸ੍ਰੀਮਤੀ ਸਵਾਤੀ ਟਿਵਾਣਾ, ਸਕੱਤਰ-ਕਮ-ਜੋਨਲ ਕਮਿਸ਼ਨਰ ਜੋਨ-ਸੀ ਸ੍ਰੀ ਨੀਰਜ ਜੈਨ ਤੋਂ ਇਲਾਵਾ ਨਗਰ ਨਿਗਮ ਤੇ ਨਗਰ ਸੁਧਾਰ ਟਰੱਸਟ ਦੇ ਅਧਿਕਾਰੀ ਵੀ ਵੀ ਮੌਜੂਦ ਸਨ।
ਨਗਰ ਨਿਗਮ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਜੂਦਾ ਸਮੇਂ ਲੁਧਿਆਣਾ ਸ਼ਹਿਰ ਵਿਚ ਕੁੱਝ ਸੈਕੰਡਰੀ ਪੁਆਇਟਾਂ, ਮੁਸ਼ਤਾਕ ਗੰਜ, ਕਿਤਾਬ ਬਜ਼ਾਰ ,ਲਾਰਡ ਮਹਾਂਵੀਰ ਹਸਪਤਾਲ ਦੀ ਬੈਕਸਾਈਡ, ਬੈਕ ਸਾਈਡ ਬਲਾਈਡ ਸਕੂਲ, ਸਿਵਲ ਹਸਪਤਾਲ, ਫੀਲਡ ਗੰਜ, ਤਿਕੋਨਾ ਪਾਰਕ ਸਾਹਮਣੇ ਪੈਟਰੋਲ ਪੰਪ, ਸਾਹਮਣੇ ਮਿਲਟਰੀ ਕੈਂਪ, ਜਵਾਹਰ ਨਗਰ ਨਜ਼ਦੀਕ ਮਿੱਢਾ ਚੈੱਕ ਅਤੇ ਕੁੱਝ ਹੋਰ ਡੰਪ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਇੰਨਾਂ ਕੰਪੈਕਟਰਾਂ ਦਾ ਮੁੱਖ ਮੰਤਵ ਕੂੜੇ ਨੂੰ ਸਿੱਧਾ ਵਹੀਕਲ ਟੂ ਵਹੀਕਲ ਡੰਪ ਤੇ ਟ੍ਰਾਂਸਫਰ ਕਰਨਾ ਅਤੇ ਸ਼ਹਿਰ ਨੂੰ ਸੈਕੰਡਰੀ ਪੁਆਇੰਟਾਂ ਤੋਂ ਮੁਕਤ ਕਰਨਾ ਹੈ। ਇਸ ਮੰਤਵ ਦੀ ਪੂਰਤੀ ਲਈ ਨਗਰ ਸੁਧਾਰ ਟਰੱਸਟ ਲੁਧਿਆਣਾ ਵੱਲੋਂ ਬਣਾਏ ਜਾਣ ਵਾਲੇ ਕੰਪੈਕਟਰ 22 ਦਸੰਬਰ 2020 ਤੱਕ ਮੁਕੰਮਲ ਕਰਨ ਦੀ ਕੋਸ਼ਿਸ਼ ਜਾਰੀ ਹੈ ਅਤੇ ਇੰਨ੍ਹਾਂ ਕੰਪੈਕਟਰਾਂ ਨਾਲ ਸਵੱਛ ਸਰਵੇਖਣ ਵਿਚ ਵੀ ਮੱਦਦ ਮਿਲੇਗੀ।
ਕਮਿਸ਼ਨਰ ਸ੍ਰੀ ਪ੍ਰਦੀਪ ਸੱਭਰਵਾਲ ਨੇ ਕਿਹਾ ਕਿ ਨਗਰ ਨਿਗਮ ਲੁਧਿਆਣਾ ਵੱਲੋਂ ਸ਼ਹਿਰ ਨੂੰ ਕੂੜਾ ਮੁਕਤ, ਕਲੀਨ ਅਤੇ ਗਰੀਨ ਲੁਧਿਆਣਾ ਬਣਾਉਣ ਦਾ ਟੀਚਾ ਹੈ।

About Author

Leave A Reply

WP2Social Auto Publish Powered By : XYZScripts.com