- ਵਾਜਿਬ ਕੀਮਤ ‘ਤੇ ਪ੍ਰਮੱਖ ਜਾਇਦਾਦਾਂ ਖਰੀਦਣ ਦਾ ਸੁਨਹਿਰੀ ਮੌਕਾ
ਲੁਧਿਆਣਾ, (ਸੰਜੇ ਮਿੰਕਾ)- ਪੰਜਾਬ ਸਹਿਰੀ ਯੋਜਨਾਬੰਦੀ ਅਤੇ ਵਿਕਾਸ ਅਥਾਰਟੀ (ਪੁੱਡਾ) ਵੱਲੋ ਫ਼ਰਵਰੀ ਮਹੀਨੇ ਵਿੱਚ ਈ-ਆਕਸ਼ਨ ਰੱਖੀ ਗਈ ਹੈ ਜੋ 5 ਫਰਵਰੀ 2021 ਸਵੇਰੇ 9:00 ਵਜੇ ਤੌ ਸੁਰੂ ਹੋਵੇਗੀ ਅਤੇ ਮਿਤੀ 15 ਫ਼ਰਵਰੀ 2021 ਦੁਪਹਿਰ 1:00 ਵਜੇ ਤੱਕ ਚੱਲੇਗੀੇ। ਪ੍ਰਾਈਮ ਏਰੀਏ ਦੀ ਚੰਕ ਸਾਈਟ, ਐਸ.ਸੀ.ੳ., ਅਤੇ ਦੁਕਾਨਾ ਇਸ ਈ-ਆਕਸ਼ਨ ਵਿੱਚ ਰੱਖੀਆ ਗਈਆ ਹਨ। ਜਿਸ ਵਿੱਚ ਚੰਕ ਸਾਈਟ 8.21 ਏਕੜ ਜ਼ੋ ਕਿ ਡੀ.ਸੀ. ਦਫ਼ਤਰ ਦੇ ਸਾਹਮਣੇ ਹੈ, ਐਸ.ਸੀ.ੳ ਅਤੇ ਦੁਕਾਨਾਂ ਸਿਵਲ ਹਸਪਤਾਲ ਲੁਧਿਆਣਾ ਦੇ ਸਾਹਮਣੇ ਅਤੇ ਪੁਰਾਣੀ ਜਿਲ੍ਹਾ ਕਚਹਿਰੀ ਲੁਧਿਆਣਾ ਵਿਖੇ ਸਥਿਤ ਹਨ।ਇਹ ਸਾਈਟਾ ਦੀ ਡਿਵੈਲਪਮੈਟ ਪਹਿਲਾ ਹੀ ਹੋ ਚੁਕੀ ਹੈ। ਇਹਨਾਂ ਸਾਈਟਾ ਦਾ ਕਬਜਾ 20%/25% ਰਕਮ ਜਮ੍ਹਾ ਕਰਵਾਉਣ ਉਪਰੰਤ ਪ੍ਰਾਪਤ ਕੀਤਾ ਜਾ ਸਕਦਾ ਹੈ, ਅਤੇ ਬਕਾਇਆ ਰਾਸ਼ੀ 9.5% ਸਾਲਾਨਾ ਬਿਆਜ ਦਰ ਨਾਲ ਅਲਾਟੀ ਵੱਲੋ ਜਮ੍ਹਾ ਕਰਵਾਈ ਜਾ ਸਕਦੀ ਹੈ।ਅਲਾਟੀ 25% ਰਕਮ ਜਮ੍ਹਾ ਕਰਵਾਉਣ ਉਪਰੰਤ ਪਲਾਟ ਉੱਪਰ ਉਸਾਰੀ ਕਰ ਸਕਦਾ ਹੈ।
ਇਹਨਾਂ ਪ੍ਰਾਪਰਟੀਜ ਸਬੰਧੀ ਵਿਸਥਾਰ ਸਹਿਤ ਵੇਰਵਾ ਜਿਸ ਵਿੱਚ ਰਿਜਰਵ ਕੀਮਤ, ਲੋਕੇਸਨ ਪਲਾਨ, ਪੇਮੈਂਟ ਅਤੇ ਹੋਰ ਸ਼ਰਤਾਂ ਈ-ਆਕਸ਼ਨ ਦੇ ਪੋਰਟਲ www.puda.e-auctions.in ‘ਤੇ ਈ-ਆਕਸ਼ਨ ਸੁਰੂ ਹੌਣ ਤੋ ਪਹਿਲਾ ਦੇਖਿਆ ਜਾ ਸਕਦਾ ਹੈ।
ਈ-ਆਕਸਨ ਵਿੱਚ ਭਾਗ ਲੈਣ ਲਈ ਚਾਹਵਾਨ ਬੋਲੀਕਾਰ ਨੂੰ ਈ-ਆਕਸਨ ਸਾਈਟ ‘ਤੇ ਜਾ ਕੇ ਅਕਾਊਟ ਬਣਾਉਣ ਉਪਰੰਤ ਯੂਜਰ ਆਈ.ਡੀ ਅਤੇ ਪਾਸਵਰਡ ਜਨਰੇਟ ਕਰ ਦਿੱਤਾ ਜਾਵੇਗਾ।ਚਾਹਵਾਨ ਬੋਲੀਕਾਰ ਵੱਲੋ ਬਿਆਨਾ ਰਕਮ ਜ਼ੋ ਕਿ ਰਿਫੰਡਏਬਲ/ਅਡਜਸਟਏਬਲ ਹੈ ਬਤੌਰ ਪਾਤਰਤਾ ਫੀਸ ਜ਼ੋ ਕਿ ਨੈਟ ਬੈਕਿੰਗ/ਡੈਬਿਟ ਕਾਰਡ/ਕਰੈਡਿਟ ਕਾਰਡ/ਆਰ.ਟੀ.ਜੀ.ਐਸ./ਨੈਫ਼ਟ ਰਾਹੀ ਜਮ੍ਹਾ ਕਰਵਾਈ ਜਾ ਸਕਦੀ ਹੈ।