Wednesday, April 1

ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਲੋਕ, ਲੋਕਤੰਤਰ ਅਤੇ ਚੋਣਾਂ ਵਿਸ਼ੇ ‘ਤੇ ਆਧਾਰਤ ਕਰਵਾਇਆ ਜਾ ਰਿਹਾ ਹੈ ‘ਮੁਕਾਬਲਾ ਬੋਲੀਆਂ ਦਾ’

  • ਜ਼ਿਲ੍ਹਾ ਪੱਧਰੀ ਮੁਕਾਬਲੇ ‘ਚ ਆਂਗਨਵਾੜੀ, ਆਸ਼ਾ ਵਰਕਰਜ਼ ਤੇ ਮਹਿਲਾ ਵੋਟਰ ਲੈ ਸਕਦੇ ਹਨ ਹਿੱਸਾ
  • ਰਾਸ਼ਟਰੀ ਵੋਟਰ ਦਿਵਸ ਮੌਕੇ ਚੁਣੀਆਂ ਗਈਆਂ ਬੋਲੀਆਂ ਦੀ ਕਿਤਾਬ ਨੂੰ ਕੀਤਾ ਜਾਵੇਗਾ ਰੀਲੀਜ਼ – ਜ਼ਿਲ੍ਹਾ ਚੋਣ ਅਫ਼ਸਰ

ਲੁਧਿਆਣਾ, (ਸੰਜੇ ਮਿੰਕਾ,ਰਾਜੀਵ) – ਮੁੱਖ ਚੋਣ ਅਫ਼ਸਰ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲੋਕ, ਲੋਕਤੰਤਰ ਅਤੇ ਚੋਣਾਂ ਵਿਸ਼ੇ ‘ਤੇ ਆਧਾਰਤ ਬੋਲੀਆਂ ਦਾ ਮੁਕਾਬਲਾ ਕਰਵਾਇਆ ਜਾਣਾ ਹੈ ਜਿਸਦੇ ਤਹਿਤ ਆਪਣੀਆਂ ਬੋਲੀਆਂ ਆਪਣੇ ਜ਼ਿਲ੍ਹਾ ਚੋਣ ਤਹਿਸੀਲਦਾਰ ਨੂੰ 07 ਜਨਵਰੀ, 2021 ਰਾਤ 12 ਵਜੇਂ ਤੱਕ ਭੇਜੀਆਂ ਜਾਣੀਆਂ ਹਨ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਲੋਕ, ਲੋਕਤੰਤਰ ਅਤੇ ਚੋਣਾਂ ਵਿਸ਼ੇ ‘ਤੇ ਆਧਾਰਤ ‘ਮੁਕਾਬਲਾ ਬੋਲੀਆਂ ਦਾ’ ਸਿਰਲੇਖ ਹੇਠ ਜ਼ਿਲ੍ਹੇ ਦੀਆਂ ਆਂਗਨਵਾੜੀ, ਆਸ਼ਾ ਵਰਕਰਜ਼ ਅਤੇ ਮਹਿਲਾ ਵੋਟਰਾਂ ਦੀਆਂ ਬੋਲੀਆਂ ਦਾ ਜ਼ਿਲ੍ਹਾ ਪੱਧਰ ‘ਤੇ ਮੁਕਾਬਲਾ ਕਰਵਾਇਆ ਜਾਣਾ ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਦੱਸਿਆ ਕਿ ਇਸ ਸਬੰਧੀ ਆਂਗਨਵਾੜੀ, ਆਸ਼ਾ ਵਰਕਰਜ਼ ਅਤੇ ਮਹਿਲਾ ਵੋਟਰਾਂ ਵੱਲੋਂ ਬੋਲੀਆਂ ਆਪਣੀਆਂ ਬੋਲੀਆਂ ਨੂੰ ਪੰਜਾਬੀ ਵਿੱਚ ਲਿਖ ਕੇ ਈ-ਮੇਲ etldh@punjab.gov.in ‘ਤੇ ਜਾਂ ਡਾਕ ਰਾਹੀਂ 07 ਜਨਵਰੀ, 2021 ਤੱਕ ਜ਼ਿਲ੍ਹੇ ਦੇ ਚੋਣ ਤਹਿਸੀਲਦਾਰ ਨੂੰ ਭੇਜੀਆਂ ਜਾਣ। ਉਨ੍ਹਾਂ ਦੱਸਿਆ ਕਿ ਸਾਰੇ ਜ਼ਿਲ੍ਹਿਆਂ ਦੀਆਂ ਬੋਲੀਆਂ ਵਿਚੋਂ ਚੋਣਵੀਆਂ ਬੋਲੀਆਂ ਨੂੰ ਦਫ਼ਤਰ ਮੁੱਖ ਚੋਣ ਅਫ਼ਸਰ, ਪੰਜਾਬ ਵਿਖੇ ਸੰਗ੍ਰਹਿਤ ਕਰਕੇ ਇੱਕ ਕਿਤਾਬ ਦਾ ਰੂਪ ਦਿੱਤਾ ਜਾਵੇਗਾ, ਜਿਸਨੂੰ ਰਾਸ਼ਟਰੀ ਵੋਟਰ ਦਿਵਸ ਮੌਕੇ ਰੀਲੀਜ਼ ਕੀਤਾ ਜਾਵੇਗਾ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਚੁਣੀਆਂ ਗਈਆਂ ਬੋਲੀਆਂ ਨੂੰ ਪ੍ਰਮਾਣ-ਪੱਤਰ ਵੀ ਦਿੱਤੇ ਜਾਣਗੇ।

About Author

Leave A Reply

WP2Social Auto Publish Powered By : XYZScripts.com