Sunday, April 28

ਕੌਂਸਲਰ ਸੀਮਾ ਕਪੂਰ ਨੇ ਕੀਤਾ ਜਿੰਮ ਦਾ ਉਦਘਾਟਨ

  • ਇਲਾਕਾ ਨਿਵਾਸੀਆਂ ਵੱਲੋਂ ਹੋਇਆ ਭਰਵਾਂ ਸਵਾਗਤ

ਲੁਧਿਆਣਾ, (ਸੰਜੇ ਮਿੰਕਾ) – ਅੱਜ ਭਗਤ ਪੂਰਨ ਸਿੰਘ ਵੈਲਫੇਅਰ ਸੁਸਾਇਟੀ (ਪਾਰਕ ਨੰ: 4 ਅਤੇ 6) ਰਾਜਗੁਰੂ ਨਗਰ ਲੁਧਿਆਣਾ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਰਾਜਗੁਰੂ ਨਗਰ ਦੀ ਸੰਗਤ ਵੱਲੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ ਪ੍ਰਭਾਤ ਫੇਰੀਆਂ ਦੌਰਾਨ ਭਗਤ ਪੂਰਨ ਸਿੰਘ ਪਾਰਕ ਨੰਬਰ 4 ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਵਿਸ਼ੇਸ਼ ਅਤੇ ਸਰਬਸਾਂਝੇ ਸਮਾਗਮਾਂ ਦਾ ਆਯੋਜਨ ਕੀਤਾ ਗਿਆ। ਅਮ੍ਰਿਤ ਵੇਲੇ ਸ੍ਰੀ ਜਪੁਜੀ ਸਾਹਿਬ ਅਤੇ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਸੰਗਤਾ ਵੱਲੋਂ ਸਾਂਝੇ ਰੂਪ ਵਿੱਚ ਸ਼ਬਦ ਗਾਇਨ ਕੀਤਾ ਗਿਆ। ਗੁਰ-ਮਰਿਆਦਾ ਅਨੁਸਾਰ ਸਾਰੇ ਸਮਾਗਮਾਂ ਦੀ ਸਮਾਪਤੀ ਤੇ ਲੰਗਰਾਂ ਦੀ ਸੇਵਾ ਤੋਂ ਪਹਿਲਾਂ ਕੌਸਲਰ ਸ੍ਰੀਮਤੀ ਸੀਮਾ ਕਪੂਰ ਅਤੇ ਉਨ੍ਹਾਂ ਦੇ ਜੀਵਨ ਸਾਥੀ ਸ੍ਰੀ ਸੁਨੀਲ ਕਪੂਰ ਦੀ ਹਾਜ਼ਰੀ ਵਿੱਚ ਪ੍ਰਿੰਸੀਪਲ ਕ੍ਰਿਸ਼ਨ ਸਿੰਘ ਨੇ ਆਪਣੀ ਛਪਾਈ ਅਧੀਨ ਪੁਸਤਕ ‘ਕਰੋਨਾ ਨਾਲ ਹੰਢਾਉਂਦਿਆਂ’ ਵਿੱਚ ‘ਭਗਤ ਪੂਰਨ ਸਿੰਘ ਨਾਂ ਤੇ ਪਾਰਕ ਸਾਡਾ ਪਿਆਰੀ ਯਾਦ ਹੈ ਪਿੰਗਲਵਾੜੇ ਦੀ, ਜਿਓਂ-ਜਿਓਂ ਕਦਮ ਏਸ ਵਿੱਚ ਧਰਦੇ, ਆਸ਼਼ਾ ਰੱਖੀਏ ਰੱਬ ਸਹਾਰੇ ਦੀ’ ਹਾਜ਼ਰੀਨ ਸੰਗਤਾਂ ਨਾਲ ਸਾਂਝੀ ਕੀਤੀ। ਪ੍ਰਿੰਸੀਪਲ ਤੇ ਦੋਨਾਂ ਪਾਰਕਾਂ ਦੀ ਸਾਂਝੀ ਵੇਲਫੇਅਰ ਸੁਸਾਇਟੀ ਨੇ ਸਤਿਕਾਰ ਵਜੋਂ ਕੌਸਲਰ ਸਾਹਿਬਾ ਅਤੇ ਉਨ੍ਹਾਂ ਦੇ ਪਤੀ ਸ੍ਰੀ ਸੁਨੀਲ ਕਪੂਰ ਨੂੰ ਜੀ ਆਇਆਂ ਕਹਿਣ ਦੇ ਨਾਲ-ਨਾਲ ਸਿਰੋਪਾਓ ਸਮੇਤ ਪ੍ਰਿੰਸੀਪਲ ਕ੍ਰਿਸ਼ਨ ਸਿੰਘ ਵੱਲੋਂ ਰਚਿਤ ਫਰੇਮ ਕੀਤੀ ਕਵਿਤਾ ਅਤੇ ਕੁੱਝ ਕਾਪੀਆਂ ਭੇਂਟ ਕੀਤੀਆਂ। ਇਸੇ ਤਰ੍ਹਾਂ ਸੰਗਤਾਂ ਅਤੇ ਸੁਸਾਇਟੀ ਦੇ ਮੈਂਬਰਾਂ ਨੂੰ ਵੀ ਕਵਿਤਾ ਦੀਆਂ ਕਾਪੀਆਂ ਭੇਂਟ ਕੀਤੀਆਂ।
ਇਸ ਮੌਕੇ ਹਾਜ਼ਰ ‘ਗਿਆਨ ਪਰਗਾਸ ਟਰੱਸਟ’ ਲੁਧਿਆਣਾ ਦੇ ਵਿਸ਼ੇਸ਼ ਅਹੁਦੇਦਾਰਾਂ ਸ੍ਰ.ਪ੍ਰੀਤਮ ਸਿੰਘ ਅਤੇ ਸ੍ਰ. ਮੇਜ਼ਰ ਸਿੰਘ ਨੂੰ ਵੀ ਕਾਪੀਆਂ ਭੇਂਟ ਕੀਤੀਆਂ। ਮੁਹੱਲਾ ਨਿਵਾਸੀਆਂ ਨਾਲ ਆਪਣੀ ਵਿਸ਼ੇੇਸ਼ ਮੁਲਾਕਾਤ ਦੌਰਾਨ ਸ੍ਰੀਮਤੀ ਕਪੂਰ ਨੇ ਇਲਾਕੇ ਦੇ ਵਿਕਾਸ ਲਈ ਹਰ ਸੁੱਖ-ਸਹੂਲਤ ਪ੍ਰਦਾਨ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ ਅਤੇ ਵਿਸ਼ੇਸ਼ ਸਨਮਾਨ ਲਈ ਧੰਨਵਾਦ ਵੀ ਕੀਤਾ। ਇਸ ਸਮਾਗਮ ਦੀ ਵਿਸ਼ੇਸ਼ਤਾਈ ਇਹ ਸੀ ਕਿ ਪ੍ਰਬੰਧਕਾਂ ਵੱਲੋਂ ਕੋਰੋਨਾ ਮਹਾਂਮਾਰੀ ਸਬੰਧੀ ਸਰਕਾਰੀ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਸੰਗਤਾਂ ਦੇ ਬੈਠਣ ਲਈ ਪਿਛਲੇ ਸਾਲਾਂ ਨਾਲੋਂ ਦੁੱਗਣਾ ਪ੍ਰਬੰਧ ਕੀਤਾ ਗਿਆ ਤਾਂ ਜੋ ਨਿਸ਼ਚਿਤ ਦੂਰੀ ਬਣਾ ਕੇ ਸੰਗਤਾ ਬੈਠ ਸਕਣ।ਅੰਤ ਵਿੱਚ ਸਮੁੱਚੇ ਤੌਰ ‘ਤੇ ਸ੍ਰ.ਪ੍ਰੀਤਮ ਸਿੰਘ ਵੱਲੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰਦੇ ਹੋਏ ਸਮਾਗਮਾਂ ਵਿੱਚ ਪਹੁੰਚੀਆਂ ਸੰਗਤਾਂ ਦਾ ਤਹਿਦਿਲੋਂ ਧੰਨਵਾਦ ਕੀਤਾ।

About Author

Leave A Reply

WP2Social Auto Publish Powered By : XYZScripts.com