ਲੁਧਿਆਣਾ,(ਵਿਸ਼ਾਲ,ਅਰੁਣ ਜੈਨ)-ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਸਿੱਖ ਸੰਗਤਾਂ ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਜਾਣ ਤੋਂ ਰੋਕੇ ਜਾਣ ਬਾਰੇ ਗੱਲ ਕਰਦਿਆਂ ਸਮਾਜ ਸੇਵੀ ਮਨਪ੍ਰੀਤ ਸਿੰਘ ਬੰਟੀ ਨੇ ਕਿਹਾ ਕਿ ਇਹ ਸ਼ਰਧਾਲੂ ਸੰਗਤਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਰੋਨਾ ਦਾ ਹਵਾਲਾ ਦੇਣ ਵਾਲੀ ਕੇਂਦਰ ਸਰਕਾਰ ਦੱਸੇ ਕਿ ਵੱਡੇ ਵੱਡੇ ਸਿਆਸੀ ਇਕੱਠਾਂ ਮੌਕੇ ਕਰੋਨਾ ਕਿੱਥੇ ਹੈ। ਜਦੋਂ ਸਿਆਸੀ ਪ੍ਰੋਗਰਾਮ ਹੋ ਸਕਦੇ ਹਨ ਤਾਂ ਧਾਰਮਿਕ ਇਕੱਠਾਂ ਤੇ ਰੋਕ ਲਾਉਣਾ ਕਿਥੋਂ ਤੱਕ ਜਾਇਜ਼ ਹੈ।ਬੰਟੀ ਨੇ ਕਿਹਾ ਕਿ ਕਿਸਾਨੀ ਅੰਦੋਲਨ ਤੋਂ ਘਬਰਾਈ ਤੇ ਭੜਕੀ ਕੇਂਦਰ ਸਰਕਾਰ ਪੰਜਾਬੀਆਂ ਦੇ ਨਾਲ ਗੁੱਸਾ ਕੱਢ ਰਹੀ ਹੈ। ਜਿਸਦੇ ਚਲਦਿਆਂ ਭਾਜਪਾ ਸਰਕਾਰ ਵੱਲੋਂ ਕਿਸਾਨੀ ਮੁੱਦਾ ਸੁਲਝਾਉਣ ਦੀ ਬਜਾਏ ਨਵੇਂ ਧਾਰਮਿਕ ਮੁੱਦੇ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਆਗੂ ਪੰਜਾਬ ਦੇ ਨਾਲ ਦੋਹਰੀ ਨੀਤੀ ਆਪਣਾਕੇ ਧਾਰਮਿਕ ਮਾਹੌਲ ਖ਼ਰਾਬ ਕਰਨ ਦੀਆਂ ਕੋਸ਼ਿਸ਼ਾਂ ਨਾ ਕਰਨ। ਕਿਓਂਕਿ ਸਰਕਾਰਾਂ ਦਾ ਕੰਮ ਮਾਹੌਲ ਨੂੰ ਖੁਸ਼ਹਾਲ ਬਣਾ ਕੇ ਦੇਸ਼ ਨੂੰ ਤਰੱਕੀ ਅਤੇ ਖੁਸ਼ਹਾਲੀ ਵੱਲ ਲਿਜਾਣਾ ਹੁੰਦਾ ਹੈ।
Previous Articleराहगीरों से मोबाइल छीनने वाले गिरोह का एक सदस्य किया काबु