Wednesday, April 1

ਮਾਨਯੋਗ ਕਮਿਸ਼ਨਰ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਵੱਛ ਸਰਵੇਖਣ-2021 ਦੇ ਮੱਦੇਨਜ਼ਰ ਸ਼ਹਿਰ ਵਿੱਚ

ਲੁਧਿਆਣਾ, (ਸੰਜੇ ਮਿੰਕਾ) -ਮਾਨਯੋਗ ਕਮਿਸ਼ਨਰ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਵੱਛ ਸਰਵੇਖਣ-2021 ਦੇ ਮੱਦੇਨਜ਼ਰ ਸ਼ਹਿਰ ਵਿੱਚ ਸਵੱਛਤਾ ਸੰਬੰਧੀ ਕੀਤੇ ਜਾ ਰਹੇ ਹਨ। ਜਿਸ ਦੇ ਸਬੰਧ ਵਿੱਚ ਅੱਜ ਮਿਤੀ 11-11-2020 ਨੂੰ ਨੋਡਲ ਅਫ਼ਸਰ (ਸਵੱਛ ਭਾਰਤ) ਸ੍ਰੀ ਅਸ਼ਵਨੀ ਸਹੋਤਾ ਜੀ ਵੱਲੋਂ ਸਿਵਲ ਹਸਪਤਾਲ ਦੇ ਲਾਗੇ “ਨੇਕੀ ਕੀ ਦੀਵਾਰ” ਦਾ ਉਦਘਾਟਨ ਕੀਤਾ ਗਿਆ ਅਤੇ ਸਾਥ ਹੀ ਲੋਕਾਂ ਨੂੰ ਪੁਰਾਣੇ ਕੱਪੜੇ,ਬੂਟ ਆਦਿ ਕੂੜੇ ਚ ਸੁੱਟਣ ਦੀ ਬਜਾਏ ਇਸ ਦੀਵਾਰ ਤੇ ਟੰਗਣ ਦੀ ਅਪੀਲ ਕੀਤੀ। ਜਿਸ ਨਾਲ ਇੱਕ ਤਾਂ ਕੂੜਾ ਤਾਂ ਘਟੇਗਾ ਹੀ ਨਾਲ ਹੀ ਅੱਗੇ ਸਰਦੀਆਂ ਦੇ ਮੌਸਮ ਵਿੱਚ ਕਿਸੇ ਗ਼ਰੀਬ ਦੀ ਮੱਦਦ ਕੀਤੀ ਜਾ ਸਕਦੀ ਹੈ। ਇਸ ਨੇਕੀ ਕੀ ਦੀਵਾਰ ਦਾ ਮੁੱਖ ਮਕਸਦ ਹੈ ਜੋ ਲੋੜਬੰਦ ਹੈ ਕੱਪੜੇ ਲਿਜਾ ਸਕਦਾ ਹੈ ਅਤੇ ਜਿਸ ਕੋਲ ਕੋਲ ਵਾਧੂ ਹਨ ਉਹ ਇੱਥੇ ਕੱਪੜੇ ਰੱਖ ਸਕਦਾ ਹੈ। ਇਸ‌ ਕਾਰਸ ਨਾਲ ਕਿਸੇ ਗ਼ਰੀਬ ਦੀ ਸਹਾਇਤਾ ਦੇ ਨਾਲ ਨਾਲ ਕੂੜਾ ਵੀ ਘੱਟਣ ਨਾਲ ਸਵੱਛ ਸਰਵੇਖਣ 2021 ਵਿੱਚ ਚੰਗਾ ਰੈਂਕ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ। ਇਸ ਮੌਕੇ ਚੀਫ ਸੈਨੇਟਰੀ ਇੰਸਪੈਕਟਰ ਅਮੀਰ ਸਿੰਘ ਬਾਜਵਾ, ਬਲਦੇਵ ਸਿੰਘ, ਐਸ.ਆਈ ਪਵਨ ਸ਼ਰਮਾ,ਰਾਮ ਲਾਲ, ਸੁਰਿੰਦਰ, ਜਗਜੀਤ ਸਿੰਘ, ਸੀ.ਡੀ.ਓ. ਮਹੇਸ਼ਵਰ ਸਿੰਘ, ਸੀ.ਐੱਫ ਕੁਲਜੀਤ ਕੌਰ, ਅੰਜੂ ਬਾਲਾ, ਗੁਰਿੰਦਰ ਕੁਮਾਰ‌ ਅਤੇ ਹੋਰ ਟੀਮ ਮੈਂਬਰ ਸ਼ਾਮਲ ਸਨ।

About Author

Leave A Reply

WP2Social Auto Publish Powered By : XYZScripts.com