Tuesday, March 19

ਪੰਜਾਬ ਸਰਕਾਰ ਰਾਜ ਦੇ ਨੌਜਵਾਨਾਂ ਨੂੰ ਖੇਡਾਂ ਵਿੱਚ ਉਤਸ਼ਾਹਿਤ ਕਰਨ ਲਈ ਹਮੇਸ਼ਾ ਵਚਨਬੱਧ ਹੈ

  • ਪੰਜਾਬ ਯੁਵਕ ਵਿਕਾਸ ਬੋਰਡ ਦੇ ਚੇਅਰਪਰਸਨ ਸ. ਸੁਖਵਿੰਦਰ ਸਿੰਘ ਬਿੰਦਰਾ (ਪੰਜਾਬ ਸਰਕਾਰ) ਨੇ ਬਤੌਰ ਮੁੱਖ ਮਹਿਮਾਨ ਵਿਸ਼ੇਸ ਪ੍ਰੈੱਸ ਕਾਨਫਰੰਸ ਦੌਰਾਨ ਸ਼ਿਰਕਤ ਕੀਤੀ

ਲੁਧਿਆਣਾ, (ਸੰਜੇ ਮਿੰਕਾ) – 26 ਜਨਵਰੀ ਗਣਤੰਤਰ ਦਿਵਸ ਦੇ ਵਿਸ਼ੇਸ ਦਿਨ ਲੁਧਿਆਣਾ ਦੇ ਸਾਉਥ ਸਿਟੀ ਵਿਖੇ ਇੱਕ ਵਿਸ਼ੇਸ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਪ੍ਰੈੱਸ ਕਾਨਫਰੰਸ ਦੇ ਮੁੱਖ ਮਹਿਮਾਨ ਪੰਜਾਬ ਯੁਵਕ ਵਿਕਾਸ ਬੋਰਡ ਦੇ ਚੇਅਰਪਰਸਨ ਸ. ਸੁਖਵਿੰਦਰ ਸਿੰਘ ਬਿੰਦਰਾ ਵੱਲੋਂ ਸੀਨੀਅਰ ਨੇਸ਼ਨਲ ਰੇਸਲਿੰਗ ਚੈਂਪੀਅਨਸ਼ਿਪ ਫ੍ਰੀ ਸਟਾਈਲ-2021 ਦਾ ਖਿਤਾਬ ਜਿੱਤਣ ਵਾਲੇ ਗੋਲਡ ਮੈਡਲਿਸਟ ਸ੍ਰੀ.ਸੰਦੀਪ ਸਿੰਘ ਮਾਨ ਨੂੰ ਪੰਜਾਬ ਦਾ ਨਾਮ ਰੋਸ਼ਨ ਕਰਨ ਲਈ ਸਨਮਾਨਿਤ ਕੀਤਾ।  ਇਸ ਮੌਕੇ ਚੇਅਰਪਰਸਨ ਸ. ਸੁਖਵਿੰਦਰ ਸਿੰਘ ਬਿੰਦਰਾ ਨੇ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਹੀ ਰਾਜ ਦੇ ਨੌਜਵਾਨਾਂ ਦੇ ਮੌਢੇ  ਨਾਲ ਮੌਢਾ ਲਾ ਕੇ ਖੜੀ ਹੈ ਅਤੇ ਨੌਜਵਾਨਾਂ ਨੂੰ ਖੇਡਾਂ ਵਿੱਚ ਅੱਗੇ ਵਧਣ ਅਤੇ ਨਸ਼ਿਆ ਤੋਂ ਦੂਰ ਰਹਿਣ ਸਦਕਾ ਖੇਡ ਕਿੱਟਾਂ ਦੀ ਵੰਡ ਵੀ ਕਰ ਰਹੀ ਹੈ। ਇਸ ਨਾਲ ਰਾਜ ਦੇ ਨੌਜਵਾਨਾਂ ਨੂੰ ਭਵਿੱਖ ਵਿੱਚ ਖੇਡਾਂ ਦੇ ਖੇਤਰ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਪੰਜਾਬ ਦਾ ਨਾਮ ਸੁਨਿਹਰ ਪੰਨਿਆਂ ਤੇ ਦਰਜ ਕਰਨ ਲਈ ਵਿਸ਼ੇਸ ਉਪਰਾਲੇ ਵੀ ਕੀਤੇ ਜਾ ਰਹੇ ਹਨ। ਚੇਅਰਪਰਸਨ ਸ. ਸੁਖਵਿੰਦਰ ਸਿੰਘ ਬਿੰਦਰਾ ਵੱਲੋਂ ਗੋਲਡ ਮੈਡਲ ਜੇਤੂ ਸ੍ਰੀ ਸੰਦੀਪ ਸਿੰਘ ਮਾਨ ਦੀ ਉਦਾਹਰਣ ਦਿੰਦਿਆਂ ਇਸ ਕਾਨਫਰੰਸ ਦਾ ਰੁੱਖ ਰਾਜ ਦੇ ਉਨ੍ਹਾਂ ਅਣਥੱਕ ਅਤੇ ਮਹਿਨਤੀ ਨੌਜਵਾਨਾ ਵੱਲ ਕੀਤਾ ਜੋ ਆਪਣੀ ਮਹਿਨਤ ਨਾਲ ਪੰਜਾਬ ਦਾ ਨਾਮ ਰੋਸ਼ਨ ਕਰਨਗੇ ਅਤੇ ਕਿਹਾ ਕਿ ਨੌਜਵਾਨ ਦੇਸ਼ ਦਾ ਭਵਿੱਖ ਹਨ ਇਸ ਲਈ ਸ. ਬਿੰਦਰਾ ਪੰਜਾਬ ਯੁਵਕ ਵਿਕਾਸ ਬੋਰਡ ਦਾ ਚੇਅਰਪਰਸਨ ਹੋਣ ਦੇ ਨਾਤੇ ਇਹ ਵਾਅਦਾ ਕਰਦੇ ਹਨ ਕਿ ਕਿਸੇ ਵੀ ਖਿਡਾਰੀ ਨੂੰ ਖੇਡਾਂ ਵਿੱਚ  ਕਿਸੇ ਕਿਸਮ ਦੀ ਅੜਚਨ ਆਉਦੀ ਹੈ ਤਾਂ ਉਹ ਉਨ੍ਹਾਂ ਦੀ ਹਰ ਕਿਸਮ ਦੀ ਮਦਦ ਲਈ ਤਿਆਰ ਹਨ। ਸ. ਸੁਖਵਿੰਦਰ ਸਿੰਘ ਬਿੰਦਰਾ ਵੱਲੋਂ ਅੰਤ ਵਿੱਚ ਰਾਜ ਦੇ ਨੌਜਵਾਨਾਂ ਨੂੰ ਇਹੀ ਅਪੀਲ ਕੀਤੀ ਗਈ ਉਹ ਹਮੇਸ਼ਾ ਆਪਣੀ ਸ਼ਖਸੀਅਤ ਨੂੰ ਪ੍ਰਫੁੱਲਿਤ ਕਰਨ ਅਤੇ ਖੇਡਾਂ, ਚੰਗੇ ਸਮਾਜਿਕ ਕਾਰਜਾ ਵਿੱਚ ਆਪਣੀ ਪਹਿਚਾਣ ਬਨਾਉਣ ਅਤੇ ਆਪਣੇ ਰਾਜ ਅਤੇ ਪੂਰੇ ਦੇਸ਼ ਦਾ ਨਾਮ ਰੋਸ਼ਨ ਕਰਨ।ਇਸ ਮੌਕੇ ਗੋਲਡ ਮੈਡਲ ਜੇਤੂ ਸ੍ਰੀ. ਸੰਦੀਪ ਸਿੰਘ ਮਾਨ ਦੇ ਕਲੱਬ 21 ਦੇ ਪ੍ਰਧਾਨ ਸ੍ਰੀ ਰਾਜੀਵ ਗਰਗ, ਉੱਪ ਪ੍ਰਧਾਨ ਸ੍ਰੀ ਪ੍ਰਵੀਨ ਅਗਰਵਾਲ, ਸਕੱਤਰ ਸ੍ਰੀ. ਆਗਿਆਪਾਲ ਸਿੰਘ, ਆਯੁਸ਼ ਭੱਲਾ, ਕਮਲਦੀਪ ਛਾਬੜਾ, ਜੱਸ ਸੰਧੂ, ਅਤੇ ਨਿਤਿਨ ਟੰਨਡਨ ਵੀ ਸ਼ਾਮਿਲ ਸਨ।

About Author

Leave A Reply

WP2Social Auto Publish Powered By : XYZScripts.com