
ਲੁਧਿਆਣਾ, (ਸੰਜੇ ਮਿੰਕਾ) -ਲੁਧਿਆਣਾ ਪੁਲਸ ਦੇ ਹੱਥ ਲੱਗੀ ਵੱਡੀ ਸਫਲਤਾ ਜਿਸ ਬਾਰੇ ਜਾਣਕਾਰੀ ਦਿੰਦਿਆਂ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ 17 ਤਰੀਕ ਨੂੰ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਨ੍ਹਾਂ ਕੋਲੋਂ 22 ਹਜ਼ਾਰ ਨਸ਼ੀਲੀਆਂ ਗੋਲੀਆਂ 40 ਬੋਤਲਾਂ ਕੌਡੀਕ ਕੈਫੀਨ ਦੀਆਂ ਬਰਾਮਦ ਕੀਤੀਆਂ ਸਨ ਪਰ ਉਹਨਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਿਆ ਸੀ ਕਿ ਉਹ ਇਕ ਅੰਤਰਰਾਜੀ ਗਿਰੋਹ ਕੰਮ ਕਰਦੇ ਹਨ ਜੋ ਰਾਜਸਥਾਨ ਅਤੇ ਹੋਰ ਥਾਵਾਂ ਤੋਂ ਨਸ਼ਾ ਲਿਆ ਕਿ ਪੰਜਾਬ ਵਿਚ ਵੇਚਦੇ ਹਨ ਅਤੇ ਇਹਨਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਦੋ ਵਿਅਕਤੀ ਅਲਵਰ ਰਾਜਸਥਾਨ ਤੋਂ ਗ੍ਰਿਫਤਾਰ ਕੀਤੇ ਅਤੇ ਇਕ ਵਿਅਕਤੀ ਜੈਪੁਰ ਤੋਂ ਗ੍ਰਿਫਤਾਰ ਕੀਤਾ ਜਿਸਨੇ ਰਿਮਾਂਡ ਦੇ ਵਿੱਚ ਮੰਨਿਆ ਕਿ ਤਕਰੀਬਨ ਇਕ ਲੱਖ ਨਸ਼ੀਲੀ ਸੀ ਸੀ ਉਸ ਨੇ ਆਪਣੇ ਗੋਦਾਮ ਦੇ ਵਿੱਚ ਛੁਪਾ ਕੇ ਰੱਖੀ ਹੋਈ ਹੈ ਅਤੇ ਜੱਜ ਸਾਬ ਤੋ ਇਜ਼ਾਜ਼ਤ ਲੈ fda ਦੀ ਟੀਮ ਨੂੰ ਨਾਲ ਲੈ ਕੇ ਜੈਪੁਰ ਦੇ ਗੋਦਾਮ ਵਿਚੋਂ 99600 ਬੋਤਲਾਂ ਕੋਟਿਕ ਕੈਫੀਨ ਸਿਰਪ ਦੀਆਂ ਬਰਾਮਦ ਕੀਤੀਆਂ । ਜਿਨ੍ਹਾਂ ਦੀ ਕੀਮਤ ਬਜ਼ਾਰ ਵਿਚ ਚਾਰ ਕਰੋੜ ਰੁਪਏ ਹੈ ।