Thursday, April 23

ਮਾਲੇਰਕੋਟਲਾ ਵਿਖੇ ਇੰਡੇਨ ਦੇ ਨਵੇਂ ਗੈਸ ਸਿਲੰਡਰਾਂ ਲਈ ਵਿਸ਼ੇਸ਼ ਸਕੀਮ ਜਾਰੀ

ਮਾਲੇਰਕੋਟਲਾ (ਸੰਜੇ ਮਿੰਕਾ) ਇੰਡੇਨ ਕੰਪਨੀ ਵੱਲੋਂ ਰਸੋਈ ਲਈ ਨਵਾਂ ਫਾਇਬਰ ਦਾ ਗੈਸ ਸਿਲੰਡਰ ਲਾਂਚ ਕੀਤਾ ਗਿਆ ਹੈ, ਜਿਸਦੇ ਲਈ ਇੰਡੇਨ ਦੀ ਸਥਾਨਕ ਕਾਲਜ ਰੋਡ ਤੇ ਸਥਿਤ ਏਜੰਸੀ ਮਾਲੇਰਕੋਟਲਾ ਗੈਸ ਐਂਟਰਪ੍ਰਾਈਜਿਜ ਵਿਖੇ ਵਿਸ਼ੇਸ਼ ਸਕੀਮ ਜਾਰੀ ਹੈ। ਸ਼੍ਰੀ ਰਮੇਸ਼ ਵਰਮਾ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਸਿਲੰਡਰ ਸਟੀਲ ਦੇ ਸਿਲੰਡਰ ਨਾਲੋਂ ਕਰੀਬ 50 ਪ੍ਰਤੀਸ਼ਤ ਹਲਕਾ, ਪਾਰਦਰਸ਼ੀ ਬਾਡੀ, ਦਿਖਣ ‘ਚ ਸੋਹਣਾ ਅਤੇ ਜੰਗ ਤੋਂ ਰਹਿਤ ਹੈ। ਉਨ੍ਹਾਂ ਦੱਸਿਆਂ ਕਿ 10 ਕਿਲੋ ਸਾਈਜ ਦੇ ਇੰਡੇਨ ਕੰਪੋਜਿਟ ਐਲ.ਪੀ.ਜੀ ਸਿਲੰਡਰ ਦੀ ਸਕਿਓਰਿਟੀ 3000 ਰੁਪਏ ਹੈ ਅਤੇ ਇਹ ਸਿਲੰਡਰ 5 ਕਿਲੋ ਸਾਈਜ਼ ਵਿੱਚ ਵੀ ਉਪਲਬਧ ਹੈ।

About Author

Leave A Reply

WP2Social Auto Publish Powered By : XYZScripts.com