- ਪਾਈਆ ਗਈਆ ਖਾਮੀਆ ਨੂੰ ਤੁਰੰਤ ਦੂਰ ਕਰਨ ਸਬੰਧੀ ਨਿਰਦੇਸ਼ ਜਾਰੀ
ਲੁਧਿਆਣਾ (ਸੰਜੇ ਮਿੰਕਾ ) ਸਿਵਲ ਸਰਜਨ ਡਾ. ਹਿਤਿੰਦਰ ਕੌਰ ਵੱਲੋ ਅੱਜ਼ ਸਿਵਲ ਹਸਪਤਾਲ ਦਾ ਕੰਮ ਰੀਵਿਓ ਕਰਨ ਦੇ ਲਈ ਦੋਰਾ ਕੀਤਾ ਗਿਆ।ਇਸ ਮੌਕੇ ਤੇ ਉਨਾਂ ਦੇ ਨਾਲ ਜਿਲਾ ਪਰਿਵਾਰ ਭਲਾਈ ਅਫਸਰ ਡਾ. ਹਰਪ੍ਰੀਤ ਸਿੰਘ ਵੀ ਮੌਜੂਦ ਸਨ।ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਹਿਤਿੰਦਰ ਕੌਰ ਨੇ ਦੱਸਿਆ ਕਿ ਉਨਾਂ ਵੱਲੋ ਅੱਜ ਸਿਵਲ ਹਸਪਤਾਲ ਦਾ ਕੰਮਕਾਜ ਚੈਕ ਕਰਨ ਦੇ ਲਈ ਦੌਰਾ ਕੀਤਾ ਗਿਆ।ਉਨਾ ਵੱਲੋ ਹਸਪਤਾਲ ਦੇ ਅੰਦਰ ਚੱਲ ਰਹੀਆ ਸਾਰੀਆ ਸੇਵਾਵਾ ਦਾ ਜਾਇਜਾ ਲਿਆ ਗਿਆ।ਸਿਵਲ ਸਰਜਨ ਵੱਲੋ ਜਿਹੜੀਆ ਕਮੀਆ ਕੰਮ ਵਿਚ ਪਾਈਆ ਗਈਆ ਉਨਾ ਨੂੰ ਹੱਲ ਕਰਨ ਦੇ ਲਈ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਨੂੰ ਹਦਾਇਤਾਂ ਜਾਰੀ ਕੀਤੀਆ ਗਈਆ।ਸਿਵਲ ਸਰਜਨ ਵੱਲੋ ਫਾਰਮੇਸੀ,ਟਰੋਮਾ ਵਾਰਡ,ਐਮਰਜੰਸੀ,ਬਲੱਡ ਬੈਕ,ਪਰਚੀ ਕਾਊਟਰ,ਪਾਰਕਿੰਗ ਏਰੀਆ,ਮੇਲ ਵਾਰਡ, ਫੀਮੇਲ ਵਾਰਡ ਆਦਿ ਦਾ ਦੌਰਾ ਕੀਤਾ ਗਿਆ।ਸਿਵਲ ਸਰਜਨ ਵੱਲੋ ਸਿਵਲ ਹਸਪਤਾਲ ਵਿਚ ਸਾਫ ਸਫਾਈ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ।ਸਿਵਲ ਸਰਜਨ ਵੱਲੋ ਹਸਪਤਾਲ ਵਿਚ ਇਲਾਜ ਕਰਵਾਉਣ ਲਈ ਆਏ ਮਰੀਜਾਂ ਨੂੰ ਅਪੀਲ ਕੀਤੀ ਗਈ ਕਿ ਉਹ ਵੀ ਹਸਪਤਾਲ ਵਿਚ ਸਾਫ ਸਫਾਈ ਦਾ ਪੂਰਾ ਧਿਆਨ ਰੱਖਣ।