Friday, April 18

ਜੀ.ਐਸ.ਟੀ. ਐਕਟ ਅਧੀਨ ਹੋਈਆਂ ਤਾਜੀਆਂ ਤਬਦੀਲੀਆਂ ਬਾਰੇ ਵਿਭਾਗ ਵੱਲੋਂ ਟ੍ਰਾਂਸਪੋਰਟਰਾਂ ਨਾਲ ਵਿਸ਼ੇਸ ਮੀਟਿੰਗ

  • ਦਾਣਾ ਮੰਡੀ, ਬਹਾਦੁਰਕੇ ਰੋਡ ਵਿਖੇ ਹੋਇਆ ਮੀਟਿੰਗ ਦਾ ਆਯੋਜਨ

ਲੁਧਿਆਣਾ, (ਸੰਜੇ ਮਿੰਕਾ) – ਸਟੇਟ ਟੈਕਸ ਕਮਿਸ਼ਨਰ ਪੰਜਾਬ, ਡਿਪਟੀ ਸਟੇਟ ਟੈਕਸ ਕਮਿਸ਼ਨਰ ਲੁਧਿਆਣਾ ਮੰਡਲ, ਲੁਧਿਆਣਾ ਅਤੇ ਸਹਾਇਕ ਸਟੇਟ ਟੈਕਸ ਕਮਿਸ਼ਨਰ, ਲੁਧਿਆਣਾ-3 ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜੀ.ਐਸ.ਟੀ. ਅਧੀਨ ਰਜਿਸਟਰਡ ਟ੍ਰਾਂਸਪੋਰਟਰਾਂ ਨੂੰ ਜੀ.ਐਸ.ਟੀ. ਐਕਟ ਅਧੀਨ ਹੋਈਆਂ ਤਾਜੀਆਂ ਤਬਦੀਲੀਆਂ ਸਬੰਧੀ ਸਥਾਨਕ ਦਾਣਾ ਮੰਡੀ, ਬਹਾਦੁਰਕੇ ਰੋਡ ਅਤੇ ਆਸ-ਪਾਸ ਦੇ ਟ੍ਰਾਂਸਪੋਰਟਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਦਾਣਾ ਮੰਡੀ, ਬਹਾਦੁਰਕੇ ਰੋਡ, ਲੁਧਿਆਣਾ ਵਿਖੇ ਕੀਤੀ ਗਈ। ਮੀਟਿੰਗ ਦੌਰਾਨ ਸਟੇਟ ਟੈਕਸ ਅਫ਼ਸਰ ਸ੍ਰੀ ਅਸ਼ੋਕ ਕੁਮਾਰ, ਸਟੇਟ ਟੈਕਸ ਇੰਸਪੈਕਟਰ ਸ੍ਰੀ ਬ੍ਰਜੇਸ਼ ਮਲਹੋਤਰਾ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ। ਜੀ.ਐਸ.ਟੀ. ਐਕਟ ਅਧੀਨ ਹੋਈਆਂ ਤਾਜੀਆਂ ਤਬਦੀਲੀਆਂ ਬਾਰੇ ਜਾਗਰੂਕ ਕੀਤਾ ਗਿਆ ਅਤੇ ਜੀ.ਐਸ.ਟੀ. ਸਬੰਧੀ ਉਨ੍ਹਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਗਿਆ ਅਤੇ ਦੱਸਿਆ ਗਿਆ ਕਿ ਭਵਿੱਖ ਵਿੱਚ ਜੀ.ਐਸ.ਟੀ. ਸਬੰਧੀ ਕੋਈ ਵੀ ਸਮੱਸਿਆ ਹੋਵੇ ਤਾਂ ਟੈਲੀਫੋਨ ਰਾਹੀਂ ਜਾਂ ਦਫ਼ਤਰ ਸਹਾਇਕ ਸਟੇਟ ਟੈਕਸ ਕਮਿਸ਼ਨਰ, ਲੁਧਿਆਣਾ-3 ਵਿਖੇ ਸੰਪਰਕ ਕੀਤਾ ਜਾ ਸਕਦਾ ਹੈ। ਮੀਟਿੰਗ ਦੌਰਾਨ ਸ੍ਰੀ ਰਵਿੰਦਰ ਗੋਇਲ, ਸ੍ਰੀ ਅਮਰਨਾਥ, ਸ੍ਰੀ ਮਨਦੀਪ ਸਿੰਘ, ਸ੍ਰੀ ਗੁਲਸ਼ਨ ਕੁਮਾਰ, ਸ੍ਰੀ ਪਵਨ ਕੁਮਾਰ, ਸ੍ਰੀ ਦੀਪਕ ਚੌਹਾਨ, ਸ੍ਰੀ ਰੋਸ਼ਨ ਲਾਲ ਚੌਹਾਨ ਤੋਂ ਇਲਾਵਾ ਟ੍ਰਾਂਸਪੋਰਟਰ ਵੀ ਮੌਜੂਦ ਰਹੇ।

About Author

Leave A Reply

WP2Social Auto Publish Powered By : XYZScripts.com