Friday, March 21

ਡੀ.ਬੀ.ਈ.ਈ. ਵਿਖੇ ਪਲੇਸਮੈਂਟ ਕੈਂਪ ਦਾ ਆਯੋਜਨ 12 ਨੂੰ

  • ਨੌਜਵਾਨ ਕੈਂਪ ਦਾ ਲੈਣ ਵੱਧ ਤੋਂ ਵੱਧ ਲਾਹਾ – ਡਿਪਟੀ ਡਾਇਰੈਕਟਰ

ਲੁਧਿਆਣਾ, (ਸੰਜੇ ਮਿੰਕਾ) – ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.), ਪ੍ਰਤਾਪ ਚੌਂਕ, ਸਾਹਮਣੇ ਸੰਗੀਤ ਸਿਨੇਮਾ ਲੁਧਿਆਣਾ  ਵਿਖੇ 12 ਅਗਸਤ, 2022 ਨੂੰ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸਦਾ ਸਮਾਂ ਸਵੇਰੇ 10 ਵਜੇਂ ਤੋਂ ਦੁਪਹਿਰ 01 ਵਜੇ ਤੱਕ ਹੋਵੇਗਾ। ਡੀ.ਬੀ.ਈ.ਈ. ਦੇ ਡਿਪਟੀ ਡਾਇਰੈਕਟਰ ਸ੍ਰੀਮਤੀ ਮਿਨਾਕਸ਼ੀ ਸ਼ਰਮਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਦੌਰਾਨ ਨਾਮੀ ਕੰਪਨੀਆਂ ਵੱਲੋਂ ਸ਼ਮੂਲੀਅਤ ਕੀਤੀ ਜਾ ਰਹੀ ਹੈ ਜਿਸ ਵਿੱਚ ਭਾਰਤੀ ਐਕਸਾ ਲਾਈਫ ਇੰਸੋਰੈਂਸ, ਵਿਜਨ ਬਾਡੀ ਕੇਅਰ ਪ੍ਰਾ: ਲਿਮਟਿਡ, ਸੈਮਸੰਗ ਇਲੈਕਟ੍ਰੋਨਿਕਸ, ਪੀ.ਵੀ.ਆਰ. ਪਵੇਲੀਅਨ ਮਾਲ, ਐਮਾਜੌਨ, ਫਲਿੱਪ ਕਾਰਟ, ਦਾਦਾ ਮੋਟਰਜ਼, ਆਈ.ਸੀ.ਆਈ.ਸੀ.ਆਈ. ਬੈਂਕ, ਸਪਾਰਕ ਆਦਿ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਲੜਕੇ ਅਤੇ ਲੜਕੀਆਂ ਦੋਨੋ ਭਾਗ ਲੈ ਸਕਦੇ ਹਨ ਜਿਨਾਂ ਦੀ ਉਮਰ 18 ਤੋਂ 45 ਸਾਲ ਹੋਵੇ  ਅਤੇ ਘੱਟ ਤੋਂ ਘੱਟ ਯੋਗਤਾ 10ਵੀ, 12ਵੀ, ਗ੍ਰੇਜੂਏਸ਼ਨ ਅਤੇ ਪੋਸਟ ਗ੍ਰੇਜੂਏਸ਼ਨ ਜਾਂ ਆਈ.ਟੀ.ਆਈ. ਅਤੇ ਡਿਪਲੋਮਾ ਆਟੋ ਮੋਬਾਇਲ ਪਾਸ ਕੀਤਾ ਹੋਵੇ। ਡਿਪਟੀ ਡਾਇਰੈਕਟਰ ਸ਼੍ਰੀਮਤੀ ਮਿਨਾਕਸ਼ੀ ਸ਼ਰਮਾ ਵੱਲੋਂ ਉਮੀਦਵਾਰਾਂ ਨੂੰੰ ਅਪੀਲ ਕਰਦਿਆਂ ਕਿਹਾ ਕਿ ਇਸ ਮੌਕੇ ਦਾ ਵੱਧ ਤੋਂ ਵੱਧ ਫਾਇਦਾ ਉਠਾਇਆ ਜਾਵੇ ਅਤੇ ਇਸ ਇੰਟਰਵਿਊ ਲਈ ਆਪਣਾ ਬਾਇਓ-ਡਾਟਾ  (2 ਜਾਂ 3 ਕਾਪੀਆਂ) ਲੈ ਕੇ ਪਹੁੰਚਣ। ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਵਿਖੇ ਆਪਣਾ ਨਾਮ ਰਜਿਸਟਰ ਕਰਵਾਉਣ ਲਈ ਵਿਦਿਅਕ ਯੋਗਤਾ ਦੇ ਸਾਰੇ ਅਸਲ ਸਰਟੀਫਿਕੇਟ, ਆਧਾਰ ਕਾਰਡ, ਜਾਤੀ ਸਰਟੀਫਿਕੇਟ ਅਤੇ ਇਨ੍ਹਾਂ ਦੀਆਂ ਫੋਟੋ ਕਾਪੀਆਂ ਨਾਲ ਲੈ ਕੇ ਪਹੁੰਚਣ। ਵਧੇਰੇ ਜਾਣਕਾਰੀ ਲਈ  ਇਸ ਦਫਤਰ ਦੇ ਹੈਲਪਲਾਈਨ ਨੰ: 77400-01682 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

About Author

Leave A Reply

WP2Social Auto Publish Powered By : XYZScripts.com