Thursday, April 24

ਮਾਹਵਾਰੀ ਦੌਰਾਨ ਸਾਫ-ਸਫਾਈ ਨਾ ਰੱਖਣ ਕਾਰਨ ਹੋ ਸਕਦੀ ਹੈ ਲਾਗ ਦੀ ਸੰਭਾਵਨਾ

ਲੁਧਿਆਣਾ,(संजय मिंका ) – ਸਿਵਲ ਸਰਜਨ ਡਾ. ਐੱਸ ਪੀ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਲੇ ਦੇ ਵੱਖ ਵੱਖ ਸਿਹਤ ਬਲਾਕਾਂ ਵਿਚ ਅੱਜ ਰਾਸ਼ਟਰੀ ਮੈਂਸਟਰੂਅਲ ਹਾਈਜੀਨ ਪ੍ਰੋਗਰਾਮ ਨਾਲ ਸਬੰਧਿਤ ਰਾਸ਼ਟਰੀ ਦਿਵਸ ਨੂੰ ਸਮਰਪਿਤ ਵੱਖ ਵੱਖ ਪ੍ਰੋਗਰਾਮਾਂ ਦੌਰਾਨ ਕਿਸ਼ੋਰੀਆਂ ਅਤੇ ਔਰਤਾਂ ਨੂੰ ਮੈਂਸਟਰੂਅਲ (ਮਾਹਵਾਰੀ) ਸਿਹਤ ਅਤੇ ਸਫ਼ਾਈ ਮੇਨਟੇਨ ਕਰਨ ਬਾਰੇ ਜਾਗਰੂਕ ਕੀਤਾ ਗਿਆ। ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਲੁਧਿਆਣਾ ਦੇ ਮੈਡੀਕਲ ਅਫਸਰ ਡਾ ਰੁਚੀ ਅਗਰਵਾਲ ਨੇ ਦਸਿਆ ਕਿ ਕਿਸ਼ੋਰੀਆਂ ਅਤੇ ਔਰਤਾਂ ਦੀ ਸਿਹਤ ਅਤੇ ਸਨਮਾਨ ਲਈ ਸੁਰੱਖਿਅਤ ਮਾਹਵਾਰੀ ਬਹੁਤ ਜ਼ਰੂਰੀ ਹੈ। ਮਾਹਵਾਰੀ ਨਾਲ ਜੁੜੀਆਂ ਗ਼ਲਤ ਧਾਰਨਾਵਾਂ ਅਤੇ ਮਿੱਥਾਂ ਨੂੰ ਦੂਰ ਕਰਨ ਲਈ ਕਿਸ਼ੋਰੀਆਂ ਨਾਲ ਇਸ ਬਾਰੇ ਗੱਲਬਾਤ ਕਰਨਾ ਬਹੁਤ ਮਹੱਤਵਪੂਰਨ ਹੈ। ਇਹ ਸਿਹਤ ਜਾਗਰੂਕਤਾ ਨਾਲ ਮਾਹਵਾਰੀ ਦੌਰਾਨ ਪ੍ਰਚੱਲਿਤ ਸਵੱਸਥਿਕ ਸਾਫ-ਸਫਾਈ ਨਾ ਰੱਖਣ ਦੇ ਵਿਹਾਰ ਕਾਰਨ ਹੋਣ ਵਾਲੇ ਲਾਗ ਦੀ ਸੰਭਾਵਨਾ ਨੂੰ ਘੱਟ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਿਹਤ ਵਰਕਰ ਅਤੇ ਆਸ਼ਾ ਵੱਲੋਂ ਆਪਣੇ ਖੇਤਰ ਦੀਆਂ ਕਿਸ਼ੋਰੀਆਂ (10 ਤੋਂ 19 ਸਾਲ ਦੀਆਂ ਲੜਕੀਆਂ) ਨਾਲ ਸਮੇਂ ਸਮੇਂ ‘ਤੇ ਮੀਟਿੰਗ ਕੀਤੀ ਜਾਂਦੀ ਹੈ। ਜਿਸ ਵਿੱਚ ਮੈਂਸਟਰੂਅਲ ਹਾਈਜੀਨ, ਸੈਨੇਟਰੀ ਨੈਪਕਿਨ ਅਤੇ ਇਨ੍ਹਾਂ ਨੂੰ ਵਰਤਣ ਉਪਰੰਤ ਇਹਨਾਂ ਦੇ ਉਚਿੱਤ ਨਿਪਟਾਰੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਵਿਭਾਗ ਵੱਲੋਂ ਰਾਸ਼ਟਰੀ ਕਿਸ਼ੋਰ ਸਵੱਸਥ ਪ੍ਰੋਗਰਾਮ ਅਧੀਨ ਚਲਾਏ ਜਾ ਰਹੇ ਉਮੰਗ ਕਲੀਨਿਕਾਂ ਵਿਚ ਵੀ ਕਿਸ਼ੋਰੀਆਂ ਨੂੰ ਨਿੱਜੀ ਸਾਫ਼ ਸਫ਼ਾਈ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ।ਉਨ੍ਹਾਂ ਦਸਿਆ ਕਿ ਵਿਸ਼ਵ ਮਾਹਮਾਰੀ ਦਿਵਸ ਦਾ ਉਦੇਸ਼ ਹੈ ਨੌਜਵਾਨ ਲੜਕੀਆਂ ਅਤੇ ਔਰਤਾਂ ਨੂੰ ਮਾਹਵਾਰੀ ਦੌਰਾਨ ਸ‍ਵਛਤਾ ਨਾਲ ਸਬੰਧਤ ਜ਼ਰੂਰੀ ਜਾਣਕਾਰੀ ਮੁਹਈਆ ਕਰਨਾ ਹੈ ਤਾ ਜੋ ਉਹ ਕਿਸੇ ਵੀ ਤਰਾਂ ਦੀ ਜਾਨਲੇਵਾ ਬਿਮਾਰੀ ਦੀ ਚਪੇਟ ਵਿਚ ਨਾ ਆਉਣ । ਕਿਸ਼ੋਰੀਆ ਦੀ ਸਿਹਤ ਨਾਲ ਸਬੰਧਤ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਹੋਣ ਤੇ ਉਹ ਸਰਕਾਰੀ ਹਸਪਤਾਲ ਵਿੱਚ ਸੰਪਰਕ ਕਰਨ ਅਤੇ ਡਾਕਟਰੀ ਸਲਾਹ ਲੈਣ ਤਾਂ ਜੋ ਉਹਨਾਂ ਦੀ ਸਮੱਸਿਆ ਦਾ ਹੱਲ ਨਿਕਲ ਸਕੇ ।

About Author

Leave A Reply

WP2Social Auto Publish Powered By : XYZScripts.com