Friday, September 11

ਹਲਕਾ ਪੂਰਬੀ ਦੇ ਵਾਰਡ ਨੰ-12 ਅਤੇ ਵਾਰਡ ਨੰ-13 ਵਿੱਚ ਨਗਰ ਨਿਗਮ ਦੀ ਥਾਂ੍ਹ ਉੱਪਰ ਨਗਰ ਸੁਧਾਰ ਟਰੱਸ਼ਟ ਵੱਲੋਂ ਸੁਭਾਸ਼ ਨਗਰ ਸ਼ਮਸ਼ਾਨ ਘਾਟ ਤੋਂ ਸ਼ੁਰੂ ਹੋ ਕੇ ਟਿੱਬਾ ਰੋਡ ਤੇ ਬਣੇ ਹੋਏ ਨਗਰ ਨਿਗਮ ਦੇ ਕੁੱੜੇ ਵਾਲੇ ਡੱਪ ਤੱਕ ਕਰੌੜਾ ਰੁੱਪਏ ਦੀ ਲਾਗਤ ਨਾਲ ਲੱਗਭਗ 23 ਏਕੜ ਥਾਂ੍ਹ ਵਿੱਚ ਨਵੀ ਬਣਾਈ ਜਾ ਰਹੀ ਲੇਇਅਰ ਵੈਲੀ ਵਾਲੀ ਥਾਂ੍ਹ ਵਿੱਚ ਹੋ ਰਹੇ ਨਜ਼ਾਇਜ ਕੱਬਜਿਆ ਨੂੰ ਰੋਕਣ ਸਬੰਧੀ।

ਲੁਧਿਆਣਾ (ਸੰਜੇ ਮਿੰਕਾ)- ਹਲਕਾ ਪੂਰਬੀ ਵਿੱਚ ਪੈਂਦੇ ਵਾਰਡ ਨੰ-12 ਅਤੇ ਵਾਰਡ ਨੰ-13 ਵਿੱਚ ਨਗਰ ਨਿਗਮ ਦੀ ਥਾਂ੍ਹ ਉੱਪਰ ਨਗਰ ਸੁਧਾਰ ਟਰੱਸ਼ਟ ਵੱਲੋਂ ਸੁਭਾਸ਼ ਨਗਰ ਸ਼ਮਸ਼ਾਨ ਘਾਟ ਤੋਂ ਸ਼ੁਰੂ ਹੋ ਕੇ ਟਿੱਬਾ ਰੋਡ ਤੇ ਬਣੇ ਹੋਏ ਨਗਰ ਨਿਗਮ ਦੇ ਕੁੱੜੇ ਵਾਲੇ ਡੱਪ ਤੱਕ ਕਰੌੜਾ ਰੁੱਪਏ ਦੀ ਲਾਗਤ ਨਾਲ ਲੱਗਭਗ 23 ਏਕੜ ਥਾਂ੍ਹ ਵਿੱਚ ਨਵੀ ਲੇਇਅਰ ਵੈਲੀ ਬਣਾਈ ਜਾ ਰਹੀ ਹੈ।ਜਿਸ ਦਾ ਕੰਮ ਲੱਗਭਗ ਪਿਛਲੇ 01 ਸਾਲ ਤੋਂ ਚੱਲ ਰਿਹਾ ਹੈ।ਨਗਰ ਨਿਗਮ ਦੀ ਇਸ ਥਾਂ੍ਹ ਉੱਪਰ ਕਈ ਲੋਕਾਂ ਵੱਲੋਂ ਨਜਾਇਜ ਕੱਬਜੇ ਕੀਤੇ ਹੋਏ ਸਨ ਅਤੇ ਕਈ ਡੈਅਰੀ ਵਾਲੇਆ ਵੱਲੋਂ ਇਸ ਥਾਂ੍ਹ ਵਿੱਚ ਗੰਦਾ ਪਾਣੀ ਅਤੇ ਗੋਬਰ ਸੁਟਿਆ ਜਾ ਰਿਹਾ ਸੀ।ਇਸ ਥਾਂ੍ਹ ਦੀ ਲਗਾਤਾਰ ਤਿੰਨ ਬਾਰ ਨਿਸ਼ਾਨਦੇਈ ਕਰਵਾਉਣ ਤੋਂ ਬਾਅਦ ਇਨਾਂ੍ਹ ਨਜਾਇਜ ਕੱਬਜਿਆ ਵਿੱਚੋ ਕਾਫੀ ਕੱਬਜੇ ਖਾਲੀ ਕਰਵਾਕੇ ਅਤੇ ਡੈਅਰੀ ਵਾਲੇਆ ਵੱਲੋਂ ਇਸ ਥਾਂ੍ਹ ਵਿੱਚ ਸੁਟਿਆ ਜਾ ਰਿਹਾ ਗੰਦਾ ਪਾਣੀ ਅਤੇ ਗੋਬਰ ਸੁਟਣਾ ਬੰਦ ਕਰਵਾਕੇ ਲੇਇਅਰ ਵੈਲੀ ਬਨਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਸੀ, ਜੋ ਕਿ ਲਗਾਤਾਰ ਚੱਲ ਰਿਹਾ ਹੈ, ਪਰ ਹੁਣ ਸਰਕਾਰ ਬਦਲਣ ਤੋਂ ਬਾਅਦ ਨਵੀ ਬਣ ਰਹੀ ਇਸ ਲੇਇਅਰ ਵੈਲੀ ਵਿੱਚ ਲੋਕਾਂ ਵੱਲੋਂ ਦੁਬਾਰਾ ਨਜਾਇਜ ਕੱਬਜੇ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ ਅਤੇ ਡੈਅਰੀ ਵਾਲੇਆ ਵੱਲੋਂ ਵੀ ਇਸ ਥਾਂ੍ਹ ਵਿੱਚ ਗੰਦਾ ਪਾਣੀ ਅਤੇ ਗੋਬਰ ਫਿਰ ਤੋਂ ਸੁਟਣਾ ਸ਼ੁਰੂ ਕਰ ਦਿੱਤਾ ਗਿਆ ਹੈ।ਇਸ ਲੇਇਅਰ ਵੈਲੀ ਵਿੱਚ ਦੁਬਾਰਾ ਹੋ ਰਹੇ ਨਜਾਇਜ ਕੱਬਜਿਆ ਅਤੇ ਡੈਅਰੀ ਵਾਲੇਆ ਵੱਲੋਂ ਇਸ ਥਾਂ੍ਹ ਵਿੱਚ ਸੁੱਟੇ ਜਾ ਰਹੇ ਗੰਦੇ ਪਾਣੀ ਅਤੇ ਗੋਬਰ ਸਬੰਧੀ ਨਗਰ ਨਿਗਮ ਅਤੇ ਨਗਰ ਸੁਧਾਰ ਟਰੱਸ਼ਟ ਦੇ ਅਧਿਕਾਰੀਆ ਨੂੰ ਕਈ ਵਾਰ ਜਾਣਕਾਰੀ ਦਿੱਤੀ ਗਈ ਹੈ, ਇਨਾਂ੍ਹ ਹੋ ਰਹੇ ਨਜਾਇਜ ਕੱਬਜਿਆ ਬਾਰੇ ਮਿਤੀ-29/04/2022 ਨੂੰ ਵੱਖ-ਵੱਖ ਅਖਬਾਰਾ ਵਿੱਚ ਵੀ ਖਬਰਾ ਲੱਗੀਆ ਸਨ, ਪਰ ਨਜਾਇਜ ਕੱਬਜੇ ਖਤਮ ਕਰਵਾਉਣ ਅਤੇ ਡੈਅਰੀ ਵਾਲੇਆ ਵੱਲੋਂ ਇਸ ਥਾਂ੍ਹ ਵਿੱਚ ਸੁਟੇ ਜਾ ਰਹੇ ਗੰਦੇ ਪਾਣੀ ਅਤੇ ਗੋਬਰ ਨੂੰ ਰੋਕਣ ਲਈ ਅਧਿਕਾਰੀਆ ਵੱਲੋਂ ਕੋਈ ਕਾਰਵਾਈ ਨਹੀ ਕੀਤੀ ਜਾ ਰਹੀ।ਲੇਇਅਰ ਵੈਲੀ ਵਿੱਚ ਨਜਾਇਜ ਕੱਬਜੇ ਕਰਨ ਦਾ ਕੰਮ ਲਗਾਤਾਰ ਜਾਰੀ ਹੈ।ਇਸ ਲੇਇਅਰ ਵੈਲੀ ਵਿੱਚ ਦੁਬਾਰਾ ਹੋ ਰਹੇ ਨਜਾਇਜ ਕੱਬਜਿਆ ਨੂੰ ਕਰਨ ਅਤੇ ਡੈਅਰੀ ਵਾਲੇਆ ਵੱਲੋਂ ਇਸ ਥਾਂ੍ਹ ਵਿੱਚ ਸੁੱਟੇ ਜਾ ਰਹੇ ਗੰਦੇ ਪਾਣੀ ਅਤੇ ਗੋਬਰ ਨੂੰ ਸੁਟਣ ਦਾ ਕੰਮ ਅਧਿਕਾਰੀਆ ਦੀ ਮਿਲੀ ਭੂਗਤ ਨਾਲ ਹੋ ਰਿਹਾ ਹੈ, ਕਿਉਕਿ ਕੋਈ ਵੀ ਅਧਿਕਾਰੀ ਮੌਕੇ ਤੇ ਜਾ ਕੇ ਇਨਾਂ੍ਹ ਹੋ ਰਹੇ ਨਜਾਇਜ ਕੱਬਜਿਆ ਨੂੰ ਰੋਕਣ ਲਈ ਤਿਆਰ ਨਹੀ ਹੈ।ਲੇਇਅਰ ਵੈਲੀ ਵਿੱਚ ਹੋ ਰਹੇ ਨਜਾਇਜ ਕੱਬਜਿਆ ਸਬੰਧੀ ਹਲਕਾ ਵਿਧਾਇਕ ਨੂੰ ਵੀ ਪੂਰੀ ਜਾਣਕਾਰੀ ਹੈ ਪਰ ਹਲਕਾ ਵਿਧਾਇਕ ਵੱਲੋਂ ਪਿਛਲੇ ਦੋ ਮਹੀਨਿਆ ਦੌਰਾਨ ਇਨਾਂ੍ਹ ਹੋ ਰਹੇ ਨਜਾਇਜ ਕੱਬਜਿਆ ਨੂੰ ਰੋਕਣ ਲਈ ਕੋਈ ਵੀ ਕਾਰਵਾਈ ਨਹੀ ਕੀਤੀ ਗਈ।ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਸਾਰਾ ਕੁੱਝ ਹਲਕਾ ਵਿਧਾਇਕ ਦੀ ਸ਼ਹਿ ਤੇ ਹੀ ਕੀਤਾ ਜਾ ਰਿਹਾ ਹੈ।ਇਸ ਸਬੰਧੀ ਹਲਕਾ ਵਿਧਾਇਕ ਅਤੇ ਸਰਕਾਰ ਨੂੰ ਖਾਸ ਧਿਆਨ ਦੇਣ ਦੀ ਜਰੂਰਤ ਹੈ ਅਤੇ ਤੁੰਰਤ ਕਾਰਵਾਈ ਕਰਵਾਕੇ ਨਜਾਇਜ ਕੱਬਜੇ ਖਾਲੀ ਕਰਵਾਏ ਜਾਣ ਅਤੇ ਲੇਇਅਰ ਵੈਲੀ ਵਾਲੀ ਥਾਂ੍ਹ ਵਿੱਚ ਸੁਟੀ ਜਾ ਰਹੀ ਗੰਦਗੀ ਨੂੰ ਰੋਕਿਆ ਜਾਵੇ।ਜੇਕਰ ਇਸ ਸਬੰਧੀ ਕੋਈ ਕਾਰਵਾਈ ਨਹੀ ਕਰਵਾਈ ਜਾਦੀ ਤਾਂ ਇਲਾਕੇ ਵਿੱਚ ਰਹਿ ਰਹੇ ਲੋਕਾਂ ਦਾ ਕਹਿਣਾ ਸੱਚ ਹੋ ਜਾਵੇਗਾ ਕਿ ਇਹ ਸਾਰੇ ਨਜਾਇਜ ਕੱਬਜੇ ਹਲਕਾ ਵਿਧਾਇਕ ਦੀ ਸ਼ਹਿ ਤੇ ਹੋ ਰਹੇ ਹਨ।ਸਰਕਾਰ ਨੂੰ ਇਨਾਂ੍ਹ ਗੱਲਾ ਵੱਲ ਖਾਸ ਧਿਆਨ ਦੇ ਕੇ ਤੁਰੰਤ ਕਾਰਵਾਈ ਕਰਵਾਉਣੀ ਚਾਹੀਦੀ ਹੈ ਜੀ।

About Author

Leave A Reply

WP2Social Auto Publish Powered By : XYZScripts.com