

ਲੁਧਿਆਣਾ (ਸੰਜੇ ਮਿੰਕਾ)-ਹਲਕਾ ਪੂਰਬੀ ਦੇ ਵਿਧਾਇਕ ਸੰਜੇ ਤਲਵਾੜ ਜੀ ਵੱਲੋਂ ਹਲਕਾ ਪੂਰਬੀ ਦੇ ਵੱਖ – ਵੱਖ ਵਾਰਡਾਂ ਵਿੱਚ ਕਰਵਾਏ ਜਾ ਰਹੇ ਵਿਕਾਸ ਕਾਰਜਾ ਵਿੱਚ ਤੇਜੀ ਲਿਆਉਂਦੇ ਹੋਏ ਅੱਜ ਵਾਰਡ ਨੰ -13 ਵਿੱਚ ਟਿੱਬਾ ਰੋਡ ਥਾਣੇ ਦੇ ਸਾਮਣੇ ਪੈਂਦੀ ਲੱਗਭਗ 3000 ਵਰਗ ਗਜ ਥਾਂ ਵਿਚ ਨਵਾਂ 66 ਕੇ.ਵੀ. ਸਬ ਸਟੇਸ਼ਨ ਟਿੱਬਾ ਰੋਡ ਬਨਾਉਣ ਦੀ ਸ਼ੁਰੂਆਤ ਕਰਵਾਈ ਗਈ।ਇਸ 66 ਕੇ.ਵੀ. ਸਬ ਸਟੇਸ਼ਨ ਦਾ ਨੀਂਹ ਪੱਥਰ ਵਿਧਾਇਕ ਸੰਜੇ ਤਲਵਾੜ ਜੀ ਵੱਲੋਂ ਬਿਜਲੀ ਵਿਭਾਗ ਦੇ ਅਧਿਕਾਰੀਆ ਨਾਲ ਸਾਂਝੇ ਤੌਰ ਤੇ ਰੱਖਿਆ ਗਿਆ।ਇਸ ਮੌਕੇ ਤੇ ਵਿਧਾਇਕ ਸੰਜੇ ਤਲਵਾੜ ਜੀ ਨੇ ਦੱਸਿਆ ਕਿ ਵਾਰਡ ਨੰ -11 , 12 , 13 , 14 , 15 ਵਿੱਚ ਲੋਕਾਂ ਨੂੰ ਬਿਜਲੀ ਦੀ ਸਪਲਾਈ ਵਿੱਚ ਆ ਰਹੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਲਈ ਇਹ ਨਵਾਂ 66 ਕੇ.ਵੀ. ਸਬ ਸਟੇਸ਼ਨ ਲਗਾਇਆ ਜਾ ਰਿਹਾ ਹੈ।ਇਸ ਕੰਮ ਨੂੰ ਪੂਰਾ ਕਰਨ ਤੇ ਲੱਗਭਗ 09 ਕਰੋੜ ਰੁਪਏ ਦੀ ਲਾਗਤ ਆਏਗੀ।ਇਹ ਕੰਮ ਆਉਂਦੇ 06 ਮਹੀਨਿਆ ਵਿੱਚ ਪੂਰਾ ਕੀਤਾ ਜਾਵੇਗਾ।ਇਨ੍ਹਾਂ ਇਲਾਕਿਆ ਵਿੱਚ ਪਹਿਲਾ ਬਿਜਲੀ ਦੀ ਸਪਲਾਈ 66 ਕੇ.ਵੀ. ਸਬ ਸਟੇਸ਼ਨ ਤਾਜਪੁਰ ਰੋਡ ਤੋਂ ਆਉਂਦੀ ਸੀ ਅਤੇ ਤਾਜਪੁਰ ਰੋਡ 66 ਕੇ.ਵੀ. ਸਬ ਸਟੇਸ਼ਨ ਨੂੰ ਸਪਲਾਈ ਗੋਸਗੜ੍ਹ ਫੀਡਰ ਤੋਂ ਆਉਂਦੀ ਹੈ।ਜਿਸ ਕਰਕੇ ਇਨ੍ਹਾਂ ਇਲਾਕਿਆ ਵਿੱਚ ਗਰਮੀ ਦੇ ਦਿਨਾਂ ਵਿੱਚ ਵੋਲਟੇਜ ਦੀ ਕਾਫੀ ਸੱਮਸਿਆ ਰਹਿੰਦੀ ਸੀ।ਵੋਲਟੇਜ ਦੀ ਸੱਮਸਿਆ ਨੂੰ ਹੱਲ ਕਰਨ ਲਈ ਕੁੱਝ ਸਮਾਂ ਪਹਿਲਾ ਤਾਜਪੁਰ ਰੋਡ ਸਬ ਸਟੇਸ਼ਨ ਦੀ ਸਮਰਥਾ 20 ਐਮ.ਵੀ.ਏ. ਤੋਂ ਵਧਾਕੇ 31.5 ਐਮ.ਵੀ.ਏ. ਕਰ ਦਿੱਤੀ ਗਈ ਸੀ । ਜਿਸ ਕਰਕੇ ਵੋਲਟੇਜ ਦੀ ਸੱਮਸਿਆ ਇਨ੍ਹਾਂ ਇਲਾਕਿਆ ਵਿੱਚ ਕਾਫੀ ਹੱਲ ਹੋ ਗਈ ਹੈ।ਇਨ੍ਹਾਂ ਇਲਾਕਿਆ ਵਿੱਚ ਬਿਜਲੀ ਦੀ ਸਪਲਾਈ ਵਿੱਚ ਹੋਰ ਸੁਧਾਰ ਕਰਨ ਲਈ ਅੱਗਲੇ ਮਹੀਨੇ ਕੋਹਾੜਾ ਫੀਡਰ ਤੋਂ ਨਵੀ ਲਾਇਨ ਲਿਆ ਕੇ ਤਾਜਪੁਰ ਰੋਡ 66 ਕੇ.ਵੀ. ਸਬ ਸਟੇਸ਼ਨ ਨਾਲ ਜੋੜੀ ਜਾ ਰਹੀ ਹੈ।ਜਿਸ ਨਾਲ ਤਾਜਪੁਰ ਰੋਡ 66 ਕੇ.ਵੀ. ਸਬ ਸਟੇਸ਼ਨ ਦੀ ਸਪਲਾਈ ਦੋ ਲਾਇਨਾ ਤੋਂ ਸ਼ੁਰੂ ਹੋ ਜਾਵੇਗੀ । ਜਿਸ ਨਾਲ ਇਨ੍ਹਾਂ ਇਲਾਕਿਆ ਵਿੱਚ ਰਹਿ ਰਹੀ ਜਨਤਾ ਨੂੰ ਬਹੁਤ ਫਾਇਦਾ ਹੋਵੇਗਾ।ਜੇਕਰ ਕਿਸੇ ਕਾਰਣ ਇੱਕ ਲਾਇਨ ਤੋਂ ਬਿਜਲੀ ਦੀ ਸਪਲਾਈ ਬੰਦ ਹੋ ਜਾਵੇਗੀ , ਤਾਂ ਦੂਸਰੀ ਲਾਇਨ ਤੋਂ ਬਿਜਲੀ ਵਿਭਾਗ ਇਨ੍ਹਾਂ ਇਲਾਕਿਆ ਵਿੱਚ ਰਹਿ ਰਹੇ ਲੋਕਾਂ ਨੂੰ ਬਿਜਲੀ ਦੀ ਸੁਵਿਧਾ ਦੇਵੇਗਾ।ਇਸ ਤੋਂ ਪਹਿਲਾ ਰਾਹੋਂ ਰੋਡ ਤੇ ਨਵੇਂ ਲਗਾਏ ਗਏ 66 ਕੇ.ਵੀ. ਸਬ ਸਟੇਸ਼ਨ ਦੇ ਸ਼ੁਰੂ ਹੋਣ ਨਾਲ ਵੀ ਇਨ੍ਹਾਂ ਇਲਾਕਿਆ ਨੂੰ ਕੁੱਝ ਸਹੂਲਤ ਮਿੱਲੀ ਸੀ।ਇਸ ਮੋਕੇ ਤੇ ਕੌਂਸਲਰ ਮਨਦੀਪ ਕੋਰ , ਕੌਂਸਲਰ ਕੁਲਦੀਪ ਜੰਡਾ , ਕੌਂਸਲਰ ਨਰੇਸ਼ ਉੱਪਲ , ਕੌਂਸ਼ਲਰ ਸੁਖਦੇਵ ਬਾਵਾ , ਕੌਂਸਲਰ ਪਤੀ ਹੈਪੀ ਰੰਧਾਵਾ , ਕੌਂਸਲਰ ਪਤੀ ਸਰਬਜੀਤ ਸਿੰਘ , ਕੌਂਸਲਰ ਪਤੀ ਮੋਨੂੰ ਖਿੰਡਾ , ਇੰਜੀ , ਭੁਪਿੰਦਰ ਖੋਸਲਾ ਮੁੱਖ ਇੰਜੀ . ਪੀ.ਐਸ.ਪੀ.ਸੀ.ਐਲ. ਲੁਧਿਆਣਾ , ਇੰਜੀ . ਆਰ.ਐਸ. ਸਰਾਓ ਮੁੱਖ ਇੰਜੀ . ਪੀ.ਐਸ.ਪੀ.ਸੀ.ਐਲ. ਪਟਿਆਲਾ , ਇੰਜੀ , ਜਗਦੇਵ ਸਿੰਘ ਹਾਂਸ , ਉਪ ਮੁੱਖ ਇੰਜੀ , ਨਗਰ ਪੂਰਬੀ ਹਲਕਾ ਲੁਧਿਆਣਾ , ਇੰਜੀ , ਜਗਦੀਪ ਸਿੰਘ ਗਰਚਾ ਸੀਨੀਅਰ ਕਾਰਜਕਾਰੀ ਇੰਜੀਨੀਅਰ ਫੋਕਲ ਪੁਆਇੰਟ , ਇੰਜੀ , ਹਰਪ੍ਰੀਤ ਸਿੰਘ ਸੰਧੂ ਸੀਨੀਅਰ ਕਾਰਜਕਾਰੀ ਇੰਜੀਨੀਅਰ ਟੀ.ਐਲ. ਲੁਧਿਆਣਾ , ਸਤਨਾਮ ਸਿੰਘ ਸੱਤਾ , ਅੱਜੇ ਤਲਵਾੜ , ਨਿਤਿਨ ਤਲਵਾੜ , ਕੰਵਲਜੀਤ ਸਿੰਘ ਬੋਬੀ , ਕਪਿਲ ਮਹਿਤਾ , ਦਿਵੇਸ਼ ਮੱਕੜ , ਰਿੱਕੀ ਮਲਹੋਤਰਾ , ਰਜਿੰਦਰ ਸਿੰਘ ਧਾਰੀਵਾਲ , ਬਲਵੀਰ ਸਿੰਘ , ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜਰ ਸਨ ।