Sunday, March 16

ਯੂਥ ਅਕਾਲੀ ਦਲ ਨੇ ਕਿਸਾਨਾਂ ਦੇ ਹੱਕ ਵਿੱਚ ਕਿਸਾਨ ਮਾਰਚ ਕਡਿਆ

ਲੁਧਿਆਣਾ (ਰਾਜੀਵ,ਵਿਸ਼ਾਲ)-ਯੂਥ ਅਕਾਲੀ ਦਲ ਦੇ ਕੌਰ ਕਮੇਟੀ ਮੈਂਬਰ ਕਾਲੀ ਘਈ, ਰਾਹੁਲ ਸੂਦ(ਸੀਨੀਅਰ ਮੀਤ ਪ੍ਰਧਾਨ),ਦੀਪਕ ਧੀਰ (ਜਨਰਲ ਸਕੱਤਰ) ਦੀ ਪ੍ਰਧਾਨਗੀ ਹੇਠ ਕਿਸਾਨਾਂ ਦੇ ਹੱਕ ਵਿੱਚ ਕਿਸਾਨ ਮਾਰਚ ਕਡਿਆ ਗਿਆ ਜਿਸ ਵਿਚ ਯੂਥ ਅਕਾਲੀ ਦਲ ਦੇ ਹਜ਼ਾਰਾਂ ਹੀ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ।ਇਸ ਕਿਸਾਨ ਮਾਰਚ ਦੀ ਅਗਵਾਈ ਰਣਜੀਤ ਸਿੰਘ ਢਿੱਲੋਂ,ਵਿਜੈ ਦਾਨਵ  ਅਤੇ ਯੂਥ ਦੇ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ  ਮਨਪ੍ਰੀਤ ਸਿੰਘ (ਮੰਨਾ) ਨੇ ਕੀਤੀ। ਇਸ ਮੌਕੇ ਤੇ ਨੌਜਵਾਨਾਂ ਨੇ ਕਾਲੇ ਕਨੂੰਨ ਰੱਦ ਕਰਨ ਦੇ ਨਾਅਰੇ ਲਗਾਏ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਵਲੋ 17 ਤਰੀਕ ਨੂੰ ਕਿਸਾਨਾਂ ਦੇ ਹੱਕ ਵਿੱਚ ਸੰਸਦ ਦਾ ਘੇਰਾਓ ਕਰਨ ਦੇ ਐਲਾਨ ਵਿਚ ਵਿੱਚ ਵੱਡੀ ਗਿਣਤੀ ਵਿਚ ਪਹੁੰਚਣ ਦਾ ਪ੍ਰਣ ਲਿਆ। ਇਸ ਮੌਕੇ ਤੇ ਮੰਨਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਯੂਥ ਅਕਾਲੀ ਦਲ ਨੇ ਹਮੇਸ਼ਾ ਹੀ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ ਤੇ ਕਰਦਾ ਰਹੇਗਾ।ਇਸ ਮੌਕੇ ਤੇ ਗੁਰਪ੍ਰੀਤ ਸਿੰਘ ਬੇਦੀ,ਸ਼ਾਗੰਦੀਪ ਸਿੰਘ, ਅਪਜਿੰਦਰ ਸਿੰਘ ਗੋਲਡੀ, ਕਰਨ ਨਾਗਪਾਲ, ਆਸ਼ੂ ਹੰਸਰਾ, ਸਿਮਰਨ ਓਬਰਾਏ,ਅਮਿਤ ਘਈ, ਬਿਨੀ ਬਲੀ, ਸੁੰਨੀ ਥਰੀਕੇ,ਪਰਦੀਪ ਗਰੇਵਾਲ, ਰਾਜਨ ਭਾਰਦਵਾਜ, ਰੋਹਨ ਕਨੌਜੀਆ, ਪੰਕਜ ਧੀਰ, ਹਰਸ਼ਦੀਪ ਸਹੋਤਾ, ਅਮਰ ਵਰਮਾ ਆਦਿ ਹਾਜ਼ਿਰ ਸਨ।

About Author

Leave A Reply

WP2Social Auto Publish Powered By : XYZScripts.com