Sunday, March 16

ਹਲਕਾ ਪੂਰਬੀ ਦੇ ਵਾਰਡ ਨੰਬਰ 16 ਦੇ ਸੈਕਟਰ 32 ਏ ਵਿੱਚ ਲੱਗਭਗ 2-4 ਏਕੜ ਥਾਂ ਵਿੱਚ ਲੱਗਭਗ 5 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ “ਹੈਲਥ ਕਲੱਬ” ਦਾ ਅੱਜ ਨੀਂਹ ਪੱਥਰ ਰੱਖਿਆ ਗਿਆ

लुधियाना (संजय मिका)-ਵਿਧਾਇਕ ਸੰਜੇ ਤਲਵਾੜ ਜੀ ਵੱਲੋਂ ਹਲਕਾ ਪੂਰਬੀ ਵਿੱਚ ਕਰਵਾਏ ਜਾ ਰਹੇ ਵਿਕਾਸ ਦੇ ਕੰਮਾ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਅੱਜ ਵਾਰਡ ਨੰ -16 ਦੇ ਸੈਕਟਰ – 32 – ਏ ਵਿੱਚ ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ ( ਰਜਿ 🙂 ਅਤੇ ਸ੍ਰੀ ਸਿਦੇਸ਼ਵਰ ਧਾਮ ਮੰਦਿਰ ਦੇ ਨਾਲ ਖਾਲੀ ਪਈ ਗਲਾਡਾ ਦੀ ਲੱਗਭਗ 2.4 ਏਕੜ ਥਾਂ ਵਿੱਚ ਲੱਗਭਗ 05 ਕਰੋੜ ਰੁੱਪਏ ਦੀ ਲਾਗਤ ਨਾਲ ਹੈਲਥ ਸੈਂਟਰ ਬਨਾਉਣ ਦਾ ਨੀਂਹ ਪੱਥਰ ਰੱਖਿਆ ਗਿਆ । ਨੀਂਹ ਪੱਥਰ ਰੱਖਣ ਦੀ ਰੱਸਮ ਕੰਜਕਾ ਕੋਲੋਂ ਕਰਵਾਈ ਗਈ ਇਸ ਮੌਕੇ ਤੇ ਹਿੰਦੂ , ਮੁਸਲਿਮ , ਸਿੱਖ , ਇਸਾਈ ਧਰਮ ਨਾਲ ਸਬੰਧਤ ਵੱਖ – ਵੱਖ ਨੁਮਾਇੰਦੀਆ ਵੱਲੋਂ ਸਰਬ ਧਰਮ ਪ੍ਰਾਥਨਾ ਕੀਤੀ ਗਈ । ਇਸ ਮੌਕੇ ਤੇ ਵਿਧਾਇਕ ਸੰਜੇ ਤਲਵਾੜ ਜੀ ਨੇ ਦੱਸਿਆ ਕਿ ਇਸ ਇਲਾਕੇ ਦੇ ਲੋਕਾਂ ਦੀ ਮੰਗ ਸੀ ਕਿ ਸਾਡੇ ਇਲਾਕੇ ਵਿੱਚ ਵਧੀਆ ਜਿੰਮ ਬਣਾਕੇ ਦਿੱਤਾ ਜਾਵੇ।ਜਿਸ ਵਿੱਚ ਔਰਤਾ , ਬੱਚਿਆ ਅਤੇ ਬਜੁਰਗਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਜਰੂਰੀ ਸੁਵਿਧਾਵਾਂ ਦਾ ਪ੍ਰਬੰਧ ਕੀਤਾ ਜਾਵੇ ।ਲੋਕਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਪਿਛਲੇ ਕਾਫੀ ਸਮੇਂ ਤੋਂ ਗਲਾਡਾ ਦੇ ਅਧਿਕਾਰੀਆ ਨਾਲ ਮੀਟਿੰਗਾ ਕਰਕੇ ਇਸ ਇਲਾਕੇ ਵਿੱਚ ਵਧੀਆ ਹੈਲਥ ਕਲੱਬ ਬਨਾਉਣ ਦੀ ਕਾਰਵਾਈ ਆਰੰਭ ਕੀਤੀ ਹੋਈ ਸੀ । ਗਲਾਡਾ ਦੀ ਸਾਰੀ ਕਾਰਵਾਈ ਮੁੱਕਮਲ ਹੋਣ ਤੋਂ ਬਾਅਦ ਅੱਜ ਇਸ ਹੈਲਥ ਕਲੱਬ ਦਾ ਨੀਹ ਪੱਥਰ ਰੱਖਿਆ ਗਿਆ । ਇਸ ਹੈਲਥ ਕਲੱਬ ਵਿੱਚ ਜਿੰਮ , ਸਵਿਮਿੰਗ ਪੂਲ , ਸਪਾ , ਸੌਨਾ ਬਾਥ , ਸਟੀਮ ਬਾਥ , ਜਿਮਨੇਜ਼ੀਅਮ ਹਾਲ , ਲੋਗ ਟੈਨਿਸ ਕੋਰਟ , ਬੈਡਮਿੰਟਨ ਕੋਰਟ , ਚੇਜਿੰਗ ਰੂਮ , ਪੇਵਰ ਪਾਰਕਿੰਗ ਅਤੇ 05 ਰੂਮ ਬਣਾਏ ਜਾ ਰਹੇ ਹਨ । ਇਸ ਕੰਮ ਨੂੰ ਇੱਕ ਸਾਲ ਵਿੱਚ ਪੂਰਾ ਕੀਤਾ ਜਾਏਗਾ । ਅਗਲੇ ਮਹੀਨੇ ਚੰਡੀਗੜ੍ਹ ਰੋਡ ਤੇ ਬਨਣ ਜਾ ਰਹੇ ਐਗਜੀਬੀਸ਼ਨ ਸੈਟਰ ਦਾ ਨੀਂਹ ਪੱਥਰ ਵੀ ਰੱਖਿਆ ਜਾਵੇਗਾ ਅਤੇ ਸੈਕਟਰ -39 ਚੰਡੀਗੜ੍ਹ ਰੋਡ ਤੇ ਸਰਕਾਰੀ ਕਾਲਜ ਈਸਟ ਦੀ ਬਿਲਡਿੰਗ ਦੀ ਉਸਾਰੀ ਦਾ ਕੰਮ ਵੀ ਮੁਕੰਮਲ ਹੋਣ ਤੋਂ ਬਾਅਦ ਅਗਲੇ ਮਹੀਨੇ ਕਾਲਜ ਵਿੱਚ ਕਲਾਸਾ ਦੀ ਸ਼ੁਰੂਆਤ ਕਰਵਾਈ ਜਾਏਗੀ । ਬੁੱਧਵਾਰ ਨੂੰ ਵਾਰਡ ਨੰ -15 ਵਿੱਚ ਕੂੜੇ ਦੀ ਸਾਂਭ – ਸੰਭਾਲ ਲਈ ਬਣਾਏ ਗਏ ਸਟੈਟਿਕ ਕੰਪੈਕਟਰ ਦੀ ਸ਼ੁਰੂਆਤ ਵੀ ਕਰਵਾਈ ਜਾਏਗੀ ਇਸ ਤੋਂ ਇਲਾਵਾ ਵਾਰਡ ਨੰ -23 ਅਤੇ ਵਾਰਡ ਨੰ -18 ਵਿੱਚ ਨਵੇਂ ਬਣ ਰਹੇ ਸਟੈਟਿਕ ਕੰਪੈਕਟਰਾ ਦੀ ਸ਼ੁਰੂਆਤ ਵੀ ਅਗਲੇ ਮਹੀਨੇ ਕਰਵਾਈ ਜਾਏਗੀ।ਟਿੱਬਾ ਰੋਡ ਤੇ ਬਿਜਲੀ ਦੀ ਸਪਲਾਈ ਵਿੱਚ ਸੁਧਾਰ ਕਰਨ ਲਈ ਨਵੇਂ ਲਗਾਏ ਜਾ ਰਹੇ 66 ਕੇ.ਵੀ ਸਬ ਸਟੇਸ਼ਨ ਦਾ ਨੀਂਹ ਪੱਥਰ ਵੀ ਅਗਲੇ ਕੁੱਝ ਦਿਨਾਂ ਵਿੱਚ ਹੀ ਰੱਖਿਆ ਜਾ ਰਿਹਾ ਹੈ । ਇਸ ਮੌਕੇ ਤੇ ਕੌਂਸ਼ਲਰ ਉਮੇਸ਼ ਸ਼ਰਮਾ , ਲੱਕੀ ਚੌਧਰੀ ਯੂਥ ਪ੍ਰਧਾਨ ਹਲਕਾ ਪੂਰਬੀ , ਲੱਵਲੀ ਮਨੋਚਾ , ਸੁਰਿੰਦਰ ਗੁਪਤਾ , ਸੰਜੇ ਜੈਨ , ਨਰੇਸ਼ ਗੁਪਤਾ , ਸੁਰਿੰਦਰ ਸ਼ਰਮਾ , ਵਿਮਲ ਨਾਰੰਗ , ਅਰੁਣ ਕਿਸ਼ਤ , ਦਵਿੰਦਰ ਅਗਰਵਾਲ , ਸੁਸ਼ੀਲ ਸ਼ਰਮਾ , ਅਨਿਲ ਕੋੜਾ , ਮਹਿੰਦਰ ਪਾਲ , ਮਨੋਜ ਪਾਠਕ , ਰਾਜ ਕੁਮਾਰ ਰਾਜੂ , ਵੀਨ ਚੋਪੜਾ , ਮੰਨੂ ਡਾਵਰ , ਵਿੱਕੀ ਬਾਂਸਲ , ਅਮਰਜੀਤ ਸਿੰਘ ਟੋਨਾ , ਸਤੀਸ਼ ਕੁਮਾਰ , ਚੰਦਰ ਸ਼ਰਮਾ , ਉਮਾ ਧਵਨ , ਸੁਦੇਸ਼ ਰਾਣੀ , ਸਮਰੀਤੀ ਸੀਮਾ ਢਾਂਡਾ , ਜੀਵਨ ਜੈਨ , ਵਿਕਾਸ ਧਵਨ , ਹੈਪੀ ਬਾਂਸਲ , ਮੁਨੀਸ਼ ਮਿੱਤਲ , ਵਿਨੋਦ ਬਾਂਸਲ , ਵਿਨੈ ਸਿੰਗਲਾ , ਨਰਿੰਦਰ ਬਹਿਲ , ਚਰਨਜੀਤ ਸਿੰਘ ਟੋਨੀ , ਅਭੀ ਅਹੂਜਾ , ਰਮੇਸ਼ ਬੱਤਰਾ , ਰਮੇਸ਼ ਸ਼ਰਮਾ , ਅਜੈ ਨਰੂਲਾ , ਸੁਖਵਿੰਦਰ ਸਿੰਘ ਬੱਬੂ , ਅਕਾਸ਼ ਕੁਮਾਰ , ਜੇ.ਪੀ ਅਹੂਜਾ , ਰਜਿੰਦਰ ਬਜਾਜ , ਰੂਪਮ , ਸ਼ੁਭਮ , ਅਜੈ ਕੁਮਾਰ , ਰਾਜਨ ਕੁਮਾਰ , ਲੱਕੀ ਮੱਕੜ , ਸੁਭਾਸ਼ ਕੁਮਾਰ , ਟੋਨੀ ਬਦਨ , ਰਿੰਕੂ ਕੁਮਾਰ , ਪ੍ਰਕਾਸ਼ ਸਿੰਘ , ਜਸਬੀਰ ਸਿੰਘ ਬਿੱਟੂ , ਰੋਹਿਤ ਸੱਭਰਵਾਲ , ਬਿੱਟੂ ਪੇਂਟਰ , ਕੰਵਲਜੀਤ ਸਿੰਘ ਬੋਬੀ , ਕਪਿਲ ਮਹਿਤਾ , ਰਿੱਕੀ ਮਲਹੋਤਰਾ , ਗੋਰੀ ਸ਼ੰਕਰ , ਗੋਪਾਲ ਮੋਦੀ , ਪ੍ਰੀਤਮ ਖਾਲਸਾ , ਅਮਨ ਮੋਗਾ , ਰਾਜ ਮਲਹੋਤਰਾ , ਪਵਨ ਸ਼ਰਮਾ , ਤੋਂ ਇਲਾਵਾ ਹੋਰ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਵੀ ਹਾਜਰ ਸਨ ।

About Author

Leave A Reply

WP2Social Auto Publish Powered By : XYZScripts.com