- ਇਨ੍ਹਾਂ ਇੱਕ ਸਾਲ ਪੁਰਾਣੀ ਪਾਰਟੀ ਨੇ ਉੱਤਰ ਪ੍ਰਦੇਸ਼ ਦਿਲ ਵਿੱਚ ਲੋਕਾਂ ਦੇ ਜਿੱਤ ਲਏ ਮਨ ਅਤੇ ਆਗਾਮੀ ਵਿਧਾਨ ਸਭਾ ਚੋਣਾਂ ਦਾ ਬੰਨਿਆ ਮੁੱਢ
- ਰਾਜੀਵ ਕੁਮਾਰ ਲਵਲੀ ਨੇ ਅਜ਼ਾਦ ਸਮਾਜ ਪਾਰਟੀ ਅਤੇ ਭੀਮ ਆਰਮੀ ਦੇ ਵਰਕਰਾਂ ਨੂੰ ਇਸ ਪ੍ਰਦਰਸ਼ਨ ਲਈ ਦੱਸਿਆ ਜ਼ਿੰਮੇਵਾਰ, ਕਿਹਾ-ਹੁਣ ਅਗਾਮੀ ਵਿਧਾਨ ਸਭਾ ਚੋਣਾਂ ਹਨ ਮੁੱਖ ਟੀਚਾ
ਲੁਧਿਆਣਾ (ਸੰਜੇ ਮਿੰਕਾ, ਵਿਸ਼ਾਲ )- ਅੱਜ ਇਥੇ ਅਜ਼ਾਦ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਰਾਜੀਵ ਕੁਮਾਰ ਲਵਲੀ ਨੇ ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਚੰਦਰ ਸ਼ੇਖਰ ਜੀ ਨੂੰ ਪਾਰਟੀ ਵੱਲੋਂ ਉੱਤਰ ਪ੍ਰਦੇਸ਼ ਪੰਚਾਇਤੀ ਚੋਣਾਂ ਵਿੱਚ ਕੀਤੇ ਗਏ ਸ਼ਾਨਦਾਰ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਮਹਿਜ਼ ਇੱਕ ਸਾਲ ਪੁਰਾਣੀ ਪਾਰਟੀ ਵੱਲੋਂ ਉੱਤਰ ਪ੍ਰਦੇਸ਼ ਪੰਚਾਇਤੀ ਚੋਣਾਂ ਵਿੱਚ 200 ਤੋਂ ਵੱਧ ਗਰਾਮ ਪ੍ਰਧਾਨ, 40 ਤੋਂ ਵੱਧ ਜ਼ਿਲਾ ਪੰਚਾਇਤ ਮੈਂਬਰ ਅਤੇ 100 ਤੋਂ ਵੱਧ ਬਲਾਕ ਵਿਕਾਸ ਚੇਅਰਮੈਨ ਦੀ ਚੋਣ ਹੋਣਾ ਇਕ ਵੱਡੀ ਗੱਲ ਹੈ ਜਿਸ ਤੋਂ ਸਾਬਤ ਹੁੰਦਾ ਹੈ ਕਿ ਉੱਤਰ ਪ੍ਰਦੇਸ਼ ਦੇ ਲੋਕ ਹੁਣ ਇਹ ਜਾਣ ਚੁੱਕੇ ਨੇ ਕਿ ਅਜ਼ਾਦ ਸਮਾਜ ਪਾਰਟੀ ਉਨ੍ਹਾਂ ਦੇ ਹੱਕਾਂ ਦੀ ਗੱਲ ਕਰਨ ਵਾਲੀ ਪਾਰਟੀ ਹੈ.ਅਜ਼ਾਦ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਰਾਜੀਵ ਕੁਮਾਰ ਲਵਲੀ ਅਜ਼ਾਦ ਸਮਾਜ ਪਾਰਟੀ ਦੇ ਪੰਜਾਬ ਉਪ ਪ੍ਰਧਾਨ ਅਤੇ ਮਾਲਵਾ ਜੋਨ ਦੇ ਇੰਚਾਰਜ ਐਡਵੋਕੇਟ ਇੰਦਰਜੀਤ ਅਤੇ ਪਾਰਟੀ ਦੇ ਪੰਜਾਬ ਯੂਥ ਪ੍ਰਧਾਨ ਅਰੁਣ ਭੱਟੀ ਨੇ ਕਿਹਾ ਕਿ ਹੈ ਉੱਤਰ ਪ੍ਰਦੇਸ਼ ਪੰਚਾਇਤੀ ਚੋਣਾਂ ਵਿੱਚ ਅਜ਼ਾਦ ਸਮਾਜ ਪਾਰਟੀ ਨੇ ਜੋ ਵੀ ਪ੍ਰਦਰਸ਼ਨ ਕੀਤਾ ਹੈ ਉਹ ਕਾਬਿਲ-ਏ-ਤਾਰੀਫ਼ ਹੈ ਕਿਉਂਕਿ ਮਹਿਜ਼ ਇੱਕ ਸਾਲ ਪੁਰਾਣੀ ਪਾਰਟੀ ਦੇ ਬਹੁਤ ਸਾਰੇ ਮੈਂਬਰ ਪੰਚਾਇਤ ਵਿੱਚ ਚੁਣੇ ਗਏ ਨੇ ਜਿਸ ਤੋਂ ਬਸਪਾ ਨੂੰ ਵੀ ਸੋਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਕੀ ਆਜ਼ਾਦ ਸਮਾਜ ਪਾਰਟੀ ਹੁਣ ਗਰੀਬਾਂ ਦਲਿਤਾਂ ਅਤੇ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਦੀ ਆਵਾਜ਼ ਬਣਦੀ ਜਾ ਰਹੀ ਹੈ, ਉਨ੍ਹਾਂ ਨੇ ਕਿਹਾ ਕਿ ਅਜ਼ਾਦ ਸਮਾਜ ਪਾਰਟੀ ਵੱਲੋਂ ਲੋਕਾਂ ਦੇ ਹਿੱਤ ਵਿੱਚ ਕੀਤੇ ਗਏ ਕੰਮਾਂ ਦੇ ਮੱਦੇਨਜ਼ਰ ਹੀ ਲੋਕਾਂ ਨੇ ਆਪਣਾ ਸਮਰਥਨ ਪਾਰਟੀ ਨੂੰ ਦਿੱਤਾ ਹੈ ਜਿਸ ਦਾ ਅਸਰ ਅਗੰਮੀ ਵਿਧਾਨਸਭਾ ਚੋਣਾਂ ਚ ਉਹ ਵੀ ਵੇਖਣ ਨੂੰ ਜ਼ਰੂਰ ਮਿਲੇਗਾ, ਉਹਨਾਂ ਨੇ ਵਿਸ਼ੇਸ਼ ਤੌਰ ਤੇ ਆਜ਼ਾਦ ਸਮਾਜ ਪਾਰਟੀ ਅਤੇ ਭੀਮ ਆਰਮੀ ਦੇ ਵਰਕਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ.ਇਸ ਮੌਕੇ ਆਜ਼ਾਦ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸ੍ਰੀ ਰਾਜੀਵ ਕੁਮਾਰ ਲਵਲੀ ਤੋਂ ਇਲਾਵਾ ਮਾਲਵਾ ਜ਼ੋਨ ਦੇ ਇੰਚਾਰਜ ਅਤੇ ਆਗਾਜ਼ ਸਮਾਜ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਐਡਵੋਕੇਟ ਇੰਦਰਜੀਤ, ਆਜ਼ਾਦ ਸਮਾਜ ਪਾਰਟੀ ਦੇ ਯੂਥ ਪੰਜਾਬ ਪ੍ਰਧਾਨ ਅਰੁਣ ਭੱਟੀ, ਰਾਹੁਲ ਪਾਰਖੀ, ਉਪ ਪ੍ਰਧਾਨ ਰਵੀ ਰਾਓ, ਪ੍ਰਧਾਨ ਲੁਧਿਆਣਾ ਭੀਮ ਆਰਮੀ ਪੁਨੀਤ ਕਾਲੀ ਸੋਂਦੀ, ਪ੍ਰਧਾਨ ਲੁਧਿਆਣਾ ਯੂਥ ਵਿੰਗ ਮੋਹਿਤ ਧੀਂਗਾਨ, ਉਪ ਪ੍ਰਧਾਨ ਲੁਧਿਆਣਾ ਯੂਥ ਵਿੰਗ ਐਡਵੋਕੇਟ ਰਾਹੁਲ ਸਿੰਘ, ਅਭੈ ਸਿੰਘ ਚੀਮਾ, ਵੇਦਾਂਤ ਕੁਮਾਰ, ਸੁਰਿੰਦਰ ਨਾਹਰ, ਬਰਜੇਸ਼ ਲੱਕੀ, ਗੋਲਡੀ, ਡਾ ਇੰਦਰਜੀਤ ਕਮਾਲਕੇ ਪ੍ਰਧਾਨ ਸ਼ਹਿਰੀ ਆਜ਼ਾਦ ਸਮਾਜ ਪਾਰਟੀ ਡਾ ਰਵਿੰਦਰ ਸਰੋਏ, ਤੀਰਥ ਸਮਰਾ, ਤਾਲਿਬ ਖ਼ਾਨ, ਰਮੇਸ਼ ਮੱਲ ਅਤੇ ਆਜ਼ਾਦ ਸਮਾਜ ਪਾਰਟੀ ਦੇ ਹੋਰਨਾਂ ਮੈਂਬਰਾਂ ਨੇ ਵੀ ਉੱਤਰ ਪ੍ਰਦੇਸ਼ ਵਿੱਚ ਪਾਰਟੀ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ.