ਲੁਧਿਆਣਾ (ਸੰਜੇ ਮਿੰਕਾ, ਵਿਸ਼ਾਲ)-ਗੁਰਦੁਆਰਾ ਦੂਖ ਨਿਵਾਰਨ ਸਾਹਿਬ ,ਫੀਲਡ ਗੰਜ, ਲੁਧਿਆਣਾ ਕੋਵਿਡ-19 ਵੈਕਸੀਨ ਕੈਂਪ ਦਾ ਆਯੋਜਨ ਮੁੱਖ ਸੇਵਾਦਾਰ ਪਿ੍ਰਤਪਾਲ ਸਿੰਘ ਦੀ ਦੇਖ ਰੇਖ ਵਿਚ ਕੀਤਾ ਗਿਆ ।ਜਿਸ ਵਿੱਚ ਸਿਹਤ ਵਿਭਾਗ ਦੇ ਡਾ ਤਨਵੀਰ ਡਾ ਮੁਕਲ ਦੀ ਅਗਵਾਈ ਵਾਲੀਆਂ ਟੀਮਾਂ ਨੇ 135 ਲੋਕਾਂ ਦਾ ਕੋਰੋਨਾ ਮਾਹਾਵਾਰੀ ਤੋਂ ਬਚਾਅ ਲਈ ਟੀਕਾਕਰਨ ਕੀਤਾ। ਕੈਂਪ ਦਾ ਉਦਘਾਟਨ ਕਰਦਿਆਂ ਮੰਤਰੀ ਪੰਜਾਬ ਸਕਾਰ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਜਿਸ ਤੇਜ਼ੀ ਨਾਲ ਮਾਹਾਵਾਰੀ ਵਧ ਰਹੀ ਹੈ, ਉਸ ਦੇ ਪ੍ਰਤੀ ਹਰੇਕ ਨਾਗਰਿਕ ਨੂੰ ਜਾਗਰੂਕ ਰਹਿਣ ਦੇ ਨਾਲ ਹੀ ਵੈਕਸੀਨਵੀ ਲੈਣੀ ਬੇਹੱਦ ਜ਼ਰੂਰੀ ਹੈ ਤਾਂ ਕਿ ਹਰ ਕੋਈ ਸਿਹਤਮੰਦ ਰਹਿ ਸਕੇ । ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਪਿ੍ਰਤਪਾਲ ਸਿੰਘ ਨੇ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਡਾਕਟਰਾਂ ਦੀ ਟੀਮ ਨੂੰ ਸਨਮਾਨਿਤ ਕਰਦੇ ਹੋਏ ਕਿਹਾ ਕਿ ਅੱਜ ਸਾਡਾ ਸਾਰਿਆਂ ਦਾ ਪਹਿਲਾ ਫਰਜ ਬਣ ਜਾਂਦਾ ਹੈ ਕਿ ਸਰਕਾਰ ਅਤੇ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਕੀਤੀਆਂ ਗਈਆਂ ਹਦਾਇਤਾਂ ਦਾ ਪਾਲਣ ਕਰਦੇ ਹੋਏ ਕਰੋਨਾ ਨੂੰ ਮਾਤ ਦਈਏ ।ਇਸ ਮੌਕੇ ਤੇ ਕੌਂਸਲਰ ਮਮਤਾ ਆਸ਼ੂ ,ਰਣਦੀਪ ਸਿੰਘ ਡਿੰਪਲ, ਜਤਿੰਦਰ ਸਿੰਘ ਰੋਬਿਨ ਅਤੇ ਕਮਲਪ੍ਰੀਤ ਸਿੰਘ ਆਦਿ ਮੌਜੂਦ ਸਨ। ਗੁਰਦੁਆਰਾ ਸਾਹਿਬ ਕੈਂਪਸ ਵਿਖੇ ਕੋਵਿਡ-19 ਵੈਕਸੀਨਦਾ ਟੀਕਾ ਲਗਾਉਂਦੇ ਹੋਏ ਡਾਕਟਰ ਅਤੇ ਉਨਾਂ ਦੇ ਨਾਲ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਪਿ੍ਰਤਪਾਲ ਸਿੰਘ ਅਤੇ ਮੰਤਰੀ ਭਾਰਤ ਭੂਸ਼ਣ ਆਸ਼ੂ
Previous Articleदान ऐसी पूंजी जिसे जितना बांटोगे उतनी ही बढ़ेगी : बगगा