ਲੁਧਿਆਣਾ, (ਸੰਜੇ ਮਿੰਕਾ) – ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ.ਹਰਪ੍ਰੀਤ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਤਹਿਤ ਵਿਦੇਸ਼ ਵਿੱਚ ਪੜਾਈ ਅਤੇ ਵਿਦੇਸ਼ ਵਿੱਚ ਰੋਜ਼ਗਾਰ ਦੇ ਚਾਹਵਾਨ ਉਮੀਦਵਾਰਾਂ ਦੀ ਕਾਊਂਸਲਿੰਗ ਤਹਿਤ ਪੰਜਾਬ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਦਫਤਰ, ਸੈਕਟਰ-65, ਮੋਹਾਲੀ ਵਿਖੇ ਕਾਊਂਸਲਿੰਗ ਦਾ ਪਹਿਲਾ ਪੜਾਅ ਮੁਕੰਮਲ ਕਰ ਲਿਆ ਗਿਆ ਹੈ ਅਤੇ ਦੂਜੇ ਪੜਾਅ ਲਈ ਰਜਿਸਟਰੇਸ਼ਨ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਵਿਦੇਸ਼ ਵਿੱਚ ਰੋਜ਼ਗਾਰ ਅਤੇ ਪੜਾਈ ਦੇ ਚਾਹਵਾਨ ਉਮੀਦਵਾਰ ਜੋ ਆਇਲਟਸ (IELTS) ਦਾ ਪੇਪਰ ਦੇ ਚੁੱਕੇ ਹੋਣ, ਉਹ ਇਸ ਕਾਊਂਸਲਿੰਗ ਦਾ ਲਾਭ ਪ੍ਰਾਪਤ ਕਰ ਸਕਦੇ ਹਨ। ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਲੁਧਿਆਣਾ ਦੇ ਕੈਰੀਅਰ ਕੌਸਲਰ ਨਿਧੀ ਸਿੰਘ ਨੇ ਦੱਸਿਆ ਕਿ ਨੌਜਵਾਨਾਂ ਨੂੰ ਕਾਉਂਸਲਿੰਗ ਲਈ ਰਜਿਸਟਰ ਕਰਨ ਸਬੰਧੀ 2 ਵੱਖ-ਵੱਖ ਗੂਗਲ ਲਿੰਕ ਤਿਆਰ ਕੀਤੇ ਗਏ ਹਨ, ਜਿੱਥੇ ਚਾਹਵਾਨ ਉਮੀਦਵਾਰ ਵਿਦੇਸ਼ੀ ਪੜਾਈ ਲਈ https://tinyurl.com/foreignstudyLdh ‘ਤੇੇ ਅਤੇ ਵਿਦੇਸ਼ੀ ਰੋਜ਼ਗਾਰ ਲਈ https://tinyurl.com/foreignplacementLdh ਗੂਗਲ ਲਿੰਕ ‘ਤੇ 25 ਅਪ੍ਰੈਲ 2021 ਤੱਕ ਅਪਲਾਈ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਉਮੀਦਵਾਰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਲੁਧਿਆਣਾ ਦੇ ਹੈਲਪਲਾਈਨ ਨੰਬਰ 77400-01682 ‘ਤੇ ਵੀ ਸੰਪਰਕ ਕਰ ਸਕਦੇ ਹਨ।
Previous Articleਲੁਧਿਆਣਾ ਦੀਆਂ ਮੰਡੀਆਂ ‘ਚ ਕਣਕ ਦੀ ਨਿਰਵਿਘਨ ਖਰੀਦ ਜਾਰੀ, ਹੁਣ ਤੱਕ 85 ਪ੍ਰਤੀਸ਼ਤ ਖਰੀਦੀ ਜਾ ਚੁੱਕੀ ਹੈ ਕਣਕ – ਡੀ.ਸੀ. ਵਰਿੰਦਰ ਕੁਮਾਰ ਸ਼ਰਮਾ
Next Article पंडित रवि शर्मा ने अपने नए गीत नूर का किया विमोचन