Friday, March 21

ਜ਼ਿਲ੍ਹਾ ਪ੍ਰੀਸ਼ਦ ਦਾ ਬਜਟ ਸਾਲ 2021-22 ਸਰਬ ਸੰਮਤੀ ਨਾਲ ਪਾਸ – ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ

ਲੁਧਿਆਣਾ,(ਸੰਜੇ ਮਿੰਕਾ) – ਜਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਜਰਨਲ ਹਾਉਸ ਦੀ ਮੀਟਿੰਗ ਚੇਅਰਮੈਨ ਸ਼੍ਰੀ ਯਾਦਵਿੰਦਰ ਸਿੰਘ ਜੰਡਾਲੀ ਦੀ ਪ੍ਰਧਾਨਗੀ ਹੇਠ ਕੀਤੀ ਗਈ ਜਿਸ ਵਿੱਚ ਜਿਲਾ੍ਹ ਪੀ੍ਰਸ਼ਦ ਦਾ ਬਜਟ ਸਾਲ 2021-22 ਦਾ 5,23,47,402/- ਰੁਪਏ ਦਾ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ। ਇਸ ਤੋੋ ਇਲਾਵਾ ਚੇਅਰਮੈਨ ਵੱਲੋ ਦੱਸਿਆ ਗਿਆ ਕਿ ਪੰਚਾਇਤ ਸੰਮਤੀ ਸਮਰਾਲਾ ਦਾ 1,67,02,596/-, ਸ਼੍ਰੀ ਮਾਛੀਵਾੜਾ ਸਾਹਿਬ 2,78,50,000/-ਰੁਪਏ, ਖੰਨਾਂ 2,25,89,312/-, ਸਿਧਵਾਂ ਬੇਟ 2,42,15,366/-, ਸੁਧਾਰ 1,61,41,423/-, ਡੇਹਲੋੋਂ 1,03,00,000/-, ਲੁਧਿਆਣਾ-2 2,42,35,357/-, ਮਲੋੋਦ, 1,14,27,183/-, ਜਗਰਾਓ 2,38,57,000/-, ਦੋੋਰਾਹਾ 98,35,000/-, ਰਾਏਕੋੋਟ 81,80,000/-, ਪੱਖੋੋਵਾਲ 1,52,20,800/- ਅਤੇ ਲੁਧਿਆਣਾ-1 ਦਾ 1,72,00,004/- ਰੁਪਏ ਦੇ ਵਾਧੇ ਦਾ ਬਜਟ ਸਮੂਹ ਹਾਉਸ ਵੱਲੋ ਪ੍ਰਵਾਨ ਕੀਤਾ ਗਿਆ। ਇਸ ਲਈ ਜਿਲਾ੍ਹ ਪ੍ਰੀਸ਼ਦ ਲੁਧਿਆਣਾ ਅਤੇ ਸਮੂਹ ਪੰਚਾਇਤ ਸੰਮਤੀਆ ਦਾ ਕੁੱਲ 22,77,54,041/-ਰੁਪਏ ਦੀ ਸਲਾਨਾ 2021-22 ਦਾ  ਬਜਟ ਸਮੂਹ ਹਾਉਸ ਵੱਲੋ ਸਰਬ ਸੰਮਤੀ ਨਾਲ ਪ੍ਰਵਾਨ ਕੀਤਾ ਗਿਆ। ਇਸ ਦੇ ਨਾਲ ਹੀ ਮਗਨਰੇਗਾ ਸਕੀਮ ਤਹਿਤ ਜਿਲਾ੍ਹ ਲੁਧਿਆਣਾ ਦਾ ਸਾਲ 2021-22 ਦਾ ਕੁੱਲ 124.00 ਕਰੋੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਅਤੇ ਹਾਉਸ ਵੱਲੋ ਸਰਬ ਸੰਮਤੀ ਨਾਲ ਪ੍ਰਵਾਨ ਕੀਤਾ ਗਿਆ। ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ ਵੱਲੋ ਮੀਟਿੰਗ ਵਿੱਚ ਹਾਜਰ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਜਿਲਾ੍ਹ ਪ੍ਰੀਸ਼ਦ ਦੇ ਚੁਣ ਹੋਏ ਨੁੰਮਾਇਦਿਆਂ ਨੂੰ ਪੂਰਾ ਬਣਦਾ ਆਦਰ ਸਤਿਕਾਰ ਦਿੱਤਾ ਜਾਵੇ ਅਤੇ ਪੰਜਾਬ ਸਰਕਾਰ ਵੱਲੋ ਚਲਾਈਆਂ ਜਾਦੀਆਂ ਸਕੀਮਾਂ ਨੂੰ ਘਰ-ਘਰ ਪਹੁੰਚਾਉਣਾ ਯਕੀਨੀ ਬਣਾਇਆ ਜਾਵੇ ਤਾਂ ਜ਼ੋੋ ਲੋੋਕ ਇਨਾਂ੍ਹ ਸਕੀਮਾਂ ਦਾ ਲਾਭ ਲੈ ਸਕਣ। ਇਸ ਤੋੋ ਇਲਾਵਾ 14ਵੇਂ ਵਿੱਤ ਕਮਿਸ਼ਨ ਤਹਿਤ ਪਿੰਡਾਂ ਦੇ ਵਿਕਾਸ ਕਾਰਜ਼ਾਂ ਲਈ 132.00 ਕਰੋੋੜ ਰੁਪਏ ਦੀ ਰਕਮ ਜਾਰੀ ਕੀਤੀ ਜਾ ਚੁੱਕੀ ਹੈ ਅਤੇ ਹੋੋਰ ਵੀ ਗ੍ਰਾਟ ਪਾ੍ਰਪਤ ਕਰਕੇ ਵਿਕਾਸ ਕਾਰਜਾਂ ਲਈ ਜਾਰੀ ਕੀਤੀ ਜਾ ਕੀਤੀ ਜਾ ਰਹੀ ਹੈ ਅਤੇ ਗ੍ਰਾਮ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ ਫੰਡਾਂ ਵਿੱਚ ਕੋਈ ਕਮੀ ਆਉਣ ਨਹੀ ਦਿੱਤੀ ਜਾਵੇਗੀ। ਮੀਟਿੰਗ ਵਿੱਚ ਮੁੱਖ ਕਾਰਜਕਾਰੀ ਅਫਸਰ ਜਿਲਾ੍ਹ ਪ੍ਰੀਸ਼ਦ ਲੁਧਿਆਣਾ ਸ਼੍ਰੀ ਸੰਦੀਪ ਕੁਮਾਰ, ਉਪ ਮੁੱਖ ਕਾਰਜਜਾਰੀ ਅਫਸਰ ਜਿਲਾ੍ਹ ਪ੍ਰੀਸਦ ਸ਼੍ਰੀ ਰਣਜੀਤ ਸਿੰਘ, ਸੁਪਰਡੰਟ ਸ਼੍ਰੀ ਸਿਕੰਦਰ ਸਿੰਘ ਮਜੌਦ ਵੀ ਸਨ।
ਬਜਟ ਪ੍ਰਵਾਨ ਕਰਨ ਸਮੇਂ ਖਾਸ ਤੋਰ ਤੇ ਵਾਇਸ ਚੇਅਰਪਰਸਨ ਸ਼੍ਰੀਮਤੀ ਪਰਮਜੀਤ ਕੌੌਰ, ਮੈਂਬਰ ਜਿਲਾ੍ਹ ਪ੍ਰੀਸਦ ਸ਼੍ਰੀ ਰਮਨਦੀਪ ਸਿੰਘ (ਰਿੱਕੀ), ਮੈਂਬਰ ਜਿਲਾ੍ਹ ਪੀ੍ਰਸ਼ਦ ਸ਼੍ਰੀ ਕੁਲਦੀਪ ਸਿੰਘ ਬੱਦੋਵਾਲ, ਸ਼੍ਰੀ ਬਲਵੀਰ ਸਿੰਘ ਬਾੜੇਵਾਲ, ਸ਼੍ਰੀ ਹਰਜਿੰਦਰ ਸਿੰਘ ਇਕੋੋਲਾਹਾ, ਸ਼੍ਰੀ ਗੁਰਦੇਵ ਸਿੰਘ ਲਾਪਰਾਂ, ਸ਼੍ਰੀ ਦਰਸ਼ਨ ਸਿੰਘ ਲੱਖਾ, ਸ਼੍ਰੀ ਹਰਪਾਲ ਸਿੰਘ ਘੁੰਗਰਾਲੀ, ਸ਼੍ਰੀਮਤੀ ਗੁਰਮੇਲ ਕੋੋਰ, ਸ਼੍ਰੀਮਤੀ ਅਮਨਦੀਪ ਕੋੋਰ, ਸ਼੍ਰੀ ਬਲਵਿੰਦਰ ਸਿੰਘ, ਸ਼੍ਰੀਮਤੀ ਕਮਲਜੀਤ ਕੋੋਰ, ਸ਼੍ਰੀ ਰਮਨੀਤ ਸਿੰਘ ਗਿੱਲ,  ਸ਼੍ਰੀਮਤੀ ਸੁਖਵਿੰਦਰ ਕੋੋਰ, ਸ਼੍ਰੀਮਤੀ ਅਮਨਦੀਪ ਕੋੋਰ, ਸ਼੍ਰੀਮਤੀ ਮਨਜੀਤ ਕੋੋਰ ਚੇਅਰਪਰਸਨ ਪੰ:ਸੰ: ਪੱਖੋੋਵਾਲ, ਸ਼੍ਰੀ ਅਜਮੇਰ ਸਿੰਘ ਚੇਅਰਮੈਨ ਪੰ:ਸੰ: ਸਮਰਾਲਾ, ਸ਼ੀ੍ਰ ਬਲਵੀਰ ਸਿੰਘ ਚੇਅਰਮੈਨ ਪੰਚਾਇਤ ਸੰਮਤੀ ਲੁਧਿਆਣਾ-2, ਸ਼੍ਰੀ ਸਤਨਾਮ ਸਿੰਘ ਸੋਨੀ ਚੇਅਰਮੈਨ ਪੰ: ਸੰ: ਖੰਨਾ, ਸ਼੍ਰੀਮਤੀ ਬਲਜੀਤ ਕੋੋਰ ਚੇਅਰਪਰਸਨ ਪੰ:ਸੰ: ਮਲੋੋਦ, ਸ਼੍ਰੀਮਤੀ ਸਿਮਰਨਜੀਤ ਕੋੋਰ ਚੇਅਰਪਰਸਨ ਪੰ:ਸੰ: ਸ਼੍ਰੀ ਮਾਛੀਵਾੜਾ ਸਾਹਿਬ, ਸ਼੍ਰੀਮਤੀ ਬਲਵਿੰਦਰ ਕੋੋਰ ਚੇਅਰਪਰਸਨ ਪੰ:ਸੰ: ਜਗਰਾਓ, ਸ਼੍ਰੀ ਲਖਵਿੰਦਰ ਸਿੰਘ ਪੰ:ਸੰ: ਸਿੱਧਵਾਂ ਬੇਟ,  ਸ਼੍ਰੀ ਸੁਖਦੇਵ ਸਿੰਘ ਚੇਅਰਮੈਨ ਪੰ:ਸੰ: ਲੁਧਿਆਣਾ-1, ਸ਼੍ਰੀਮਤੀ ਵਰਿੰਦਰ ਕੋੋਰ ਚੇਅਰਪਰਸਨ ਪੰ:ਸੰ: ਡੇਹਲੋੋਂ, ਸ਼੍ਰੀ ਕ੍ਰਿਪਾਲ ਸਿੰਘ ਚੇਅਰਮੈਨ ਪੰ:ਸੰ: ਰਾਏਕੋਟ ਹਾਜਰ ਰਹੇ।
ਅਖੀਰ ਵਿੱਚ, ਚੇਅਰਮੈਨ ਜੰਡਾਲੀ ਵੱਲੋੋ ਸਮੂਹ ਮੈਂਬਰ ਅਤੇ ਪੰਚਾਇਤ ਸੰਮਤੀ ਚੇਅਰਮੈਨ ਸਹਿਬਾਨ ਦਾ ਮੀਟਿੰਗ ਵਿੱਚ ਆਉਣ ਤੇ ਧੰਨਵਾਦ ਕੀਤਾ ਗਿਆ।

About Author

Leave A Reply

WP2Social Auto Publish Powered By : XYZScripts.com