
- ਵਾਤਾਵਰਣ ਦੀ ਰੱਖਿਆ ਲਈ ਸਭ ਨੂੰ ਰੱਲ ਕੇ ਹੰਭਲਾ ਮਾਰਨ ਦੀ ਲੋੜ-ਸੰਸਦ ਮੁਨੀਸ਼ ਤਿਵਾੜੀ
- ਜੱਜਰ-ਵਿਚੋਲੀ ਵਾਇਲਡ ਲਾਇਫ ਸੈਨਕਚੂਰੀ ਵਿਖੇ ਅੰਤਰਰਾਸ਼ਟਰੀ ਜੰਗਲਾਤ ਦਿਵਸ ਮਨਾਇਆ।
ਸ੍ਰੀ ਅਨੰਦਪੁਰ ਸਾਹਿਬ (न्यूज वेव्स,ਬਿਊਰੋ)-ਅੰਤਰ ਰਾਸ਼ਟਰੀ ਜੰਗਲਾਤ ਦਿਹਾੜੇ ਮੋਕੇ ਰੂਪਨਗਰ ਦੇ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਵਲੋਂ ਜੱਜਰ-ਵਿਚੋਲੀ ਵਿਖੇ ਰੁੱਖ ਲਗਾਓ ਮੁਹਿੰਮ ਦੀ ਸੁਰੂਆਤ ਕੀਤੀ ਗਈ। ਇਸ ਦਾ ਮਨੋਰਥ ਵਾਇਲਡ ਲਾਇਫ ਸੈਨਕਚੂਰੀ ਵਿਚ ਪੋਦੇ ਲਗਾ ਕੇ ਇਸਨੂੰ ਹੋਰ ਘਣੀ ਬਣਾਉਣਾ ਹੈ ਤਾਂ ਜੋ ਵਾਤਾਵਰਣ ਦੀ ਸਾਂਭ ਸੰਭਾਲ ਦੇ ਨਾਲ ਨਾਲ ਜੰਗਲੀ ਜੀਵ ਰੱਖਿਆ ਲਈ ਵੀ ਵਿਸੇਸ਼ ਉਪਰਾਲੇ ਕੀਤੇ ਜਾ ਸਕਣ। ਇਸ ਅਭਿਆਨ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਅਤੇ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਸ੍ਰੀ ਮੁਨੀਸ਼ ਤਿਵਾੜੀ ਨੇ ਵਿਸੇਸ਼ ਤੋਰ ਤੇ ਸ਼ਿਰਕਤ ਕੀਤੀ ਅਤੇ ਹੋਰਨਾ ਨੂੰ ਵਾਤਾਵਰਣ ਦੀ ਸਾਂਭ ਸੰਭਾਲ ਲਈ ਪ੍ਰੇਰਿਤ ਕੀਤਾ।
ਇਸ ਮੋਕੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਜੰਗਲਾਤ ਅਤੇ ਜੰਗਲੀ ਜੀਵ ਦੀ ਸਾਂਭ ਸੰਭਾਲ ਲਈ ਜਿਕਰਯੋਗ ਉਪਰਾਲੇ ਕਰ ਰਹੀ ਹੈ ਉਹਨਾਂ ਕਿਹਾ ਕਿ ਮੋਜੂਦਾ ਹਾਲਾਤ ਵਿੱਚ ਲੋਕ ਬਹੁਤ ਜਾਗਰੂਕ ਹੋਏ ਹਨ। ਪੰਜਾਬ ਸਰਕਾਰ ਵਲੋਂ ਵੀ ਪਹਿਲਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪੁਰਵ ਮੋਕੇ ਹਰ ਪਿੰਡ ਵਿੱਚ 550 ਪੋਦੇ ਲਗਾਉਣ ਦੀ ਮੁਹਿੰਮ ਚਲਾਈ ਗਈ ਜਿਸਨੂੰ ਪੂਰੇ ਸੂਬੇ ਵਿੱਚ ਹਰ ਕਿਸੇ ਨੇ ਭਰਭੂਰ ਸਹਿਯੋਗ ਦਿੱਤਾ ਅਤੇ ਹੁਣ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਵ ਮੋਕੇ ਵੀ ਹਰ ਪਿੰਡ ਵਿੱਚ 400 ਪੋਦੇ ਲਗਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੀ ਅਪੀਲ ਨੂੰ ਭਰਭੂਰ ਹੁੰਗਾਰਾ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਅਸੀਂ ਵਣਾ ਦੇ ਨਾਲ ਨਾਲ ਸਾਡੇ ਜੰਗਲੀ ਜੀਵਾ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਉਣਾ ਹੈ। ਇਸ ਮੋਕੇ ਉਹਨਾਂ ਨੇ ਸੈਨਕਚੂਰੀ ਵਿੱਚ ਬੋਰ ਵੈਲ ਦਾ ਨੀਂਹ ਪੱਥਰ ਰੱਖਿਆ ਜੋ ਜੰਗਲੀ ਜੀਵਾਂ ਦੀ ਰੱਖਿਆ ਲਈ ਲਾਭਦਾਇਕ ਹੋਵੇਗਾ। ਉਹਨਾਂ ਨੇ ਆਮ ਲੋਕਾਂ ਨੂੰ ਜੰਗਲੀ ਜੀਵਾ ਪ੍ਰਤੀ ਸੁਹਿਰਦ ਵਤੀਰਾ ਅਪਣਾਉਣ ਦੀ ਅਪੀਲ ਕੀਤੀ।
ਉਹਨਾਂ ਕਿਹਾ ਕਿ ਇਹ ਵਾਇਲਡ ਲਾਇਫ ਸੈਨਕਚੂਰੀ ਪਵਿੱਤਰ ਨਗਰ ਸ੍ਰੀ ਅਨੰਦਪੁਰ ਸਾਹਿਬ ਅਤੇ ਮਾਤਾ ਸ੍ਰੀ ਨੈਣਾਂ ਦੇਵੀ ਦੇ ਨਜਦੀਕ ਹੈ ਅਤੇ ਇਸਦੇ ਰੱਖ ਰਖਾਊ ਲਈ ਵਿਭਾਗ ਵਲੋਂ ਕੀਤੇ ਉਪਰਾਲੇ ਬੇਹੱਦ ਸ਼ਲਾਘਾਯੋਗ ਹਨ।
ਸ੍ਰੀ ਮੁਨੀਸ਼ ਤਿਵਾੜੀ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਨੇ ਕਿਹਾ ਕਿ ਵਾਤਾਵਰਣ ਦੀ ਰੱਖਿਆ ਲਈ ਸਭ ਨੂੰ ਰੱਲ ਕੇ ਹੰਭਲਾ ਮਾਰਨ ਦੀ ਲੋੜ ਹੈ। ਉਹਨਾਂ ਨੇ ਇਸ ਵਾਇਲਡ ਲਾਇਫ ਸੈਨਕਚੂਰੀ ਦੇ ਸਮੁੱਚੇ ਖੇਤਰ ਨੂੰ ਪਲਾਸਟਿਕ ਮੁਕਤ ਜੋਨ ਐਲਾਨਿਆ। ਉਹਨਾਂ ਨੇ ਲੋਕਾਂ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ। ਸ੍ਰੀ ਤਿਵਾੜੀ ਨੇ ਕਿਹਾ ਕਿ ਪਲਾਸਟਿਕ ਵਾਤਾਵਰਣ ਅਤੇ ਧਰਤੀ ਲਈ ਜਹਿਰ ਦਾ ਕੰਮ ਕਰ ਰਿਹਾ ਹੈ। ਪਲਾਸਟਿਕ ਦੀ ਵਰਤੋਂ ਨਾਲ ਲਗਾਤਾਰ ਵਾਤਾਵਰਣ ਗੰਦਲਾ ਹੋ ਰਿਹਾ ਹੈ ਜਿਸ ਤੋਂ ਬਚਾਓ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਅਜਿਹਾ ੳਪੁਰਾਲਾ ਸਭ ਦੇ ਸਹਿਯੋਗ ਨਾਲ ਹੀ ਸੰਭਵ ਹੈ। ਉਹਨਾਂ ਕਿਹਾ ਕਿ ਸਾਡੇ ਸਾਰਿਆ ਦੇ ਯਤਨਾ ਨਾਲ ਹੀ ਅਸੀਂ ਇਸ ਕੂੜਾ ਕਰਕਟ ਤੋਂ ਵਾਤਾਵਰਣ ਨੂੰ ਬਚਾਅ ਸਕਦੇ ਹਾਂ ਅਤੇ ਇਸਦੇ ਲਈ ਸੰਜੀਦਗੀ ਨਾਲ ਸੋਚਣ ਦੀ ਜਰੂਰਤ ਹੈ ਇਹ ਭਵਿੱਖ ਦੀ ਇਕ ਵੱਡੀ ਜਰੂਰਤ ਵੀ ਹੈ।
ਮੋਨਿਕ ਯਾਦਵ ਡੀ ਐਫ ਓ ਰੂਪਨਗਰ ਨੇ ਦੱਸਿਆ ਕਿ ਇਹ ਵਾਇਲਡ ਲਾਇਫ ਸੈਨਕਚੂਰੀ 116 ਹੈਕਟੇਅਰ ਵਿੱਚ ਫੈਲੀ ਹੋਈ ਹੈ। ਇਥੇ ਹਿਰਨ, ਨੀਲ ਗਾਂ, ਲੂੰਬੜ, ਵਰਗੇ ਜਾਨਵਰਾਂ ਤੋਂ ਇਲਾਵਾ ਸੈਕੜੇ ਤਰ੍ਹਾਂ ਦੇ ਪੰਛੀ ਇਥੇ ਨਿਵਾਸ ਕਰਦੇ ਹਨ। ਉਹਨਾਂ ਕਿਹਾ ਕਿ ਅਸੀਂ ਇਸ ਵਾਇਲਡ ਲਾਇਫ ਸੈਨਕਚੂਰੀ ਨੂੰ ਕੁਦਰਤੀ ਸਰੋਤਾ ਅਤੇ ਪੋਦੇ ਰੁੱਖਾ ਦੀਆਂ ਵੱਖ ਵੱਖ ਕਿਸਮਾਂ ਨਾਲ ਹੋਰ ਵੱਧ ਵਿਕਸਿਤ ਕਰਨ ਲਈ ਲਗਾਤਾਰ ਉਪਰਾਲੇ ਕਰ ਰਹੇ ਹਾਂ ਤਾਂ ਜੋ ਅਗਲੇ ਕੁੱਝ ਸਾਲਾਂ ਵਿੱਚ ਇਸਨੂੰ ਇਕ ਬੇਹੱਦ ਸ਼ਾਨਦਾਰ ਸੈਨਕਚੂਰੀ ਵਜੋਂ ਵਿਕਸਿਤ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਭਵਿੱਖ ਵਿੱਚ ਇਸਨੂੰ ਕੁਦਰਤੀ ਪ੍ਰੇਮਿਆ ਲਈ ਅਕਰਸ਼ਣ ਵਜੋਂ ਵਿਕਸਿਤ ਕੀਤਾ ਜਾਵੇ।
ਇਸ ਮੋਕੇ ਸ੍ਰੀ ਪਵਨ ਦੀਵਾਨ ਚੇਅਰਮੈਨ ਲਾਰਜ ਸਕੇਲ ਇੰਡ: ਪੰਜਾਬ, ਸ੍ਰੀ ਮਲਕੀਤ ਸਿੰਘ, ਗੁਰਚੇਤ ਸਿੰਘ, ਰਾਜੀਵ ਉਪਲ, ਅਜੀਤਪਾਲ, ਸੁਖਬੀਰ ਸਿੰਘ, ਜਗਬੀਰ ਸਿੰਘ, ਲਖਵੀਰ ਸਿੰਘ, ਅਮਰੀਕ ਸਿੰਘ, ਸਿਵਜੋਤ ਸਿੰਘ,ਸਾਬਕਾ ਸਰਪੰਚ ਰਤਨ ਚੰਦ, ਨਰੋਤਮ ਚੰਦ, ਬਲਵਿੰਦਰ ਸਿੰਘ ਜੱਜਰ ਸਰਪੰਚ, ਹਰਵਿੰਦਰ ਸਿੰਘ, ਗਿਆਨ ਚੰਦ ਸਾਬਕਾ ਸਰਪੰਚ ਜਜਰ, ਗੁਰਨੈਬ ਸਿੰਘ ਆਦਿ ਪੰਤਵਤੇ ਹਾਜ਼ਰ ਸਨ।