Sunday, March 16

ਰਾਮਗੜੀਆ ਸੀਨੀਅਰ ਸੈਕੰਡਰੀ ਸਕੂਲ(ਲੜਕੀਆਂ) ਲੁਧਿਆਣਾ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਸਮਾਗਮ ਆਯੋਜਿਤ

  • ਔਰਤ ਜਾਤੀ ਦਾ ਸੰਸਾਰ ਭਰ ‘ਚ ਉੱਘਾ ਯੋਗਦਾਨ –  ਦਵਿੰਦਰ ਸਿੰਘ ਲੋਟੇ

ਲੁਧਿਆਣਾ, (ਸੰਜੇ ਮਿੰਕਾ,ਰਾਜੀਵ) – ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਸ.ਦਵਿੰਦਰ ਸਿੰਘ ਲੋਟੇ ਅਤੇ ਯੂਵਕ ਸੇਵਾਵਾਂ ਕਲੱਬ ਵਾਰਡ ਨੰਬਰ 31 ਲੁਧਿਆਣਾ ਦੇ ਸਾਂਝੇ ਯਤਨਾ ਨਾਲ ਰਾਮਗੜੀਆ ਸੀਨੀਅਰ ਸੈਕੰਡਰੀ ਸਕੂਲ(ਲੜਕੀਆਂ) ਮਿੱਲਰ ਗੰਜ ਲੁਧਿਆਣਾ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ । ਸ੍ਰੀ ਦਵਿੰਦਰ ਸਿੰਘ ਲੋਟੇ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਅਤੇ ਮਹਿਲਾਵਾਂ ਸਬੰਧੀ ਆਪਣੇ ਵਿਚਾਰ ਰੱਖਦੇ ਹੋਏ ਕਿ ਔਰਤ ਜਾਤੀ ਦਾ ਸੰਸਾਰ ਵਿੱਚ ਬਹੁਤ ਵੱਡਾ ਯੋਗਦਾਨ ਹੈ ਤੇ ਇਸ ਦਾ ਸਾਨੂੰ ਸਾਰਿਆ ਨੂੰ ਸਤਿਕਾਰ ਕਰਨਾ ਚਾਹੀਦਾ ਹੈ। ਇਸ ਸਮਾਰੋਹ ਵਿੱਚ ਸ਼੍ਰੀਮਤੀ ਪ੍ਰਗਿਆ ਜੈਨ ਏ.ਡੀ.ਸੀ.ਪੀ. ਲੁਧਿਆਣਾ ਮੁੱਖ ਮਹਿਮਾਨ ਵਜੋਂ ਪਹੁੰਚੇ। ਉਨ੍ਹਾਂ ਇਸ ਮੌਕੇ ਪਹੁੰਚੀਆਂ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਤੇ ਇਸ ਮਹਿਲਾ ਦਿਵਸ ਦੀ ਮੁਬਾਰਕਬਾਦ ਦਿੱਤੀ। ਇਸ ਸਮਾਗਮ ਨੂੰ ਵਧੀਆ ਢੰਗ ਨਾਲ ਨੇਪਰੇ ਚਾੜਨ ਵਿੱਚ ਸ੍ਰੀ ਦੀਪਕ ਮਿਸ਼ਰਾ ਪ੍ਰਧਾਨ ਕਲੱਬ ਵਾਰਡ ਨੰਬਰ 31, ਲੁਧਿਆਣਾ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਲੜਕੀਆਂ ਨੂੰ ਸੈਨਟਰੀ ਪੈਡ ਤੇ ਹੋਰ ਸਮਾਨ ਵੀ ਵੰਡਿਆ ਗਿਆ ਅਤੇ ਆਪਣੇ ਫੀਲਡ ਵਿੱਚ ਵਿਸ਼ੇਸ਼ ਸਥਾਨ ਰੱਖਣ ਵਾਲੀਆਂ ਮਹਿਲਾਵਾਂ ਨੂੰ ਸਨਮਾਨਤ ਵੀ ਕੀਤਾ ਗਿਆ, ਜਿਸ ਵਿੱਚ ਸ੍ਰੀਮਤੀ ਪ੍ਰਗਿਆ ਜੈਨ ਏ.ਡੀ.ਸੀ.ਪੀ. ਲੁਧਿਆਣਾ, ਡਾ.ਛਾਇਆ, ਸੁਰਿੰਦਰਜੀਤ ਕੋਰ, ਸਮੀਰਾ ਅੱਲਖ, ਮਨਦੀਪ ਕੌਰ, ਨਰਿੰਦਰ ਕੌਰ ਸੰਧੂ, ਜੋਤੀ ਰਾਣੀ, ਨੀਤੀ ਜੈਨ, ਮੇਘਾ ਸਿੰਘ ਆਦਿ। ਅੰਤ ਵਿੱਚ ਮਨਦੀਪ ਕੌਰ ਪ੍ਰਿੰਸੀਪਲ ਰਾਮਗੜੀਆ ਸੀਨੀਅਰ ਸੈਕੰਡਰੀ ਸਕੂਲ(ਲੜਕੀਆਂ) ਲੁਧਿਆਣਾ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੁਭਮ ਮਿਸ਼ਰਾ ਯੁਵਕ ਸੇਵਾਵਾਂ ਕਲੱਬ ਦੇ ਮੈਂਬਰ ਨਵਜੀਤ ਕੋਰ, ਸ਼ਾਮਾ ਪਾਲਕ ਤੇ ਪਰਵਿੰਦਰ ਕੌਰ ਵੀ ਹਾਜ਼ਰ ਸਨ । ਸ੍ਰ ਰਣਯੋਗ ਸਿੰਘ ਪ੍ਰਧਾਨ ਰਾਮਗੜੀਆ ਕੌਂਸਲ ਨੇ ਆ ਕੇ ਵਿਸ਼ੇਸ਼ ਤੋਰ ਤੇ ਬੱਚਿਆ ਨੂੰ ਆਸ਼ੀਰਵਾਦ ਦਿੱਤਾ ।

About Author

Leave A Reply

WP2Social Auto Publish Powered By : XYZScripts.com