- ਕਾਂਗਰਸ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਜਵਾਬ ਦਿੰਦੇ ਹੋਏ ਲੋਕ ਬਣਾਉਣਗੇ ਅਕਾਲੀ ਦਲ ਦੀ ਸਰਕਾਰ-ਵਿਜੈ ਦਾਨਵ
ਲੁਧਿਆਣਾ ,(ਵਿਸ਼ਾਲ,ਅਰੁਣ ਜੈਨ)- ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਾਨ ਸਭਾ ਚੋਣਾਂ ਸਮੇਂ ਵੋਟਾਂ ਦੌਰਾਨ ਝੂਠੀਆਂ ਸੌਂਹਾ ਅਤੇ ਝੂਠੇ ਵਾਅਦਿਆਂ ਦੇ ਖਿਲਾਫ ਪੰਜਾਬ ਮੰਗਦਾ ਹਿਸਾਬ ਦੇ ਨਾਅਰੇ ਤਹਿਤ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੂਰੇ ਪੰਜਾਬ ਵਿੱਚ ਧਰਨੇ ਪ੍ਰਦਰਸ਼ਨ ਕੀਤੇ ਗਏ। ਜਿਸ ਦੌਰਾਨ ਹਲਕਾ ਉੱਤਰੀ ਦੇ ਵਿੱਚ ਵੀ ਵਿਜੇ ਦਾਨਵ ਦੀ ਅਗਵਾਈ ਅੰਦਰ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਇਸ ਸਮੇਂ ਉਨ੍ਹਾਂ ਮਹਿਲਾ ਦਿਵਸ ਦੇ ਮੌਕੇ ਤੇ ਮਹਿਲਾ ਦੀ ਹੋ ਰਹੀ ਦੁਰਦਸ਼ਾ ਤੇ ਵੀ ਚਿੰਤਾ ਜਾਹਿਰ ਕੀਤੀ।ਇਸ ਦੌਰਾਨ ਕਾਂਗਰਸ ਦੀ ਘਟੀਆ ਕਾਰੁਜਗਾਰੀ ਦੇ ਖਿਲਾਫ ਜਮਕੇ ਨਾਰੇਬਾਜੀ ਕਰਦਿਆਂ ਹੋਰਨਾਂ ਆਗੂਆਂ ਸਮੇਤ ਵਿਜੇ ਦਾਨਵ ਨੇ ਆਪਣੇ ਸੰਬੋਧਨ ਸਮੇ ਕਿਹਾ ਕਿ ਕਾਂਗਰਸ ਦੀ ਸਰਕਾਰ ਨੇ ਆਪਣੇ ਕੀਤੇ ਵਾਅਦਿਆਂ ਨੂੰ ਤਾਂ ਪੂਰਾ ਕੀ ਕਰਨਾ ਸੀ ਸਗੋਂ ਸ ਬਾਦਲ ਵੱਲੋਂ ਚਲਾਈਆਂ ਸਕੀਮਾਂ ਵੀ ਬੰਦ ਕਰ ਦਿੱਤੀਆਂ।ਓਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਤੋਂ ਹਰ ਵਰਗ ਦੁਖੀ ਹੈ ਤੇ ਪੰਜਾਬ ਦੇ ਲੋਕ ਕਾਂਗਰਸ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਮੂੰਹ ਤੋੜ ਜਵਾਬ ਦਿੰਦੇ ਹੋਏ ਫਿਰ ਤੋਂ ਅਕਾਲੀ ਦਲ ਦੀ ਸਰਕਾਰ ਬਣਾਉਣਗੇ। ਇਸ ਮੌਕੇ ਕਾਂਗਰਸ ਸਰਕਾਰ ਵੱਲੋ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਦੇ ਖਿਲਾਫ ਲੁਧਿਆਣਾ ਡੀ ਸੀ ਸਾਹਿਬ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ਰੋਸ ਧਰਨੇ ਦੌਰਾਨ ਯੂਥ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ, ਜੰਗ ਬਹਾਦੁਰ ਸਿੰਘ ਢੱਲ,ਸਰਕਲ ਪ੍ਰਧਾਨ ਨੇਕ ਸਿੰਘ ਸੇਖੇਵਾਲ,ਤਜਿੰਦਰ ਸਿੰਘ ਤੇਜੀ,ਕੁਲਵਿੰਦਰ ਸਿੰਘ ਬਾਜਵਾ,ਸੁਖਜਿੰਦਰ ਸਿੰਘ ਬਾਜਵਾ, ਜਗਜੀਤ ਸਿੰਘ ਅਰੋੜਾ, ਜਸਵਿੰਦਰ ਸ਼ਰਮਾ, ਸੰਜੀਵ ਚੋਧਰੀ, ਹਲਕਾ ਯੂਥ ਦੇ ਪ੍ਰਧਾਨ, ਪਰਲਾੱਧ ਢੱਲ,ਦੀਪੂ ਘਈ,ਰਤਨ ਬੜੈਚ,ਕਾਲੀ ਘਈ, ਕੁਲਦੀਪ ਘੁਲਾਟੀ,ਗੁਲਸ਼ਨ ਕੁਮਾਰ,ਸਰਬਜੀਤ ਖਾਲਸਾ,ਸੋਨੂ ਪ੍ਰੀਤਮ ਢਾਬਾ, ਹਰਨੇਕ ਸਿੰਘ ਗਿੱਲ, ਅਮਰਜੀਤ ਸਿੰਘ ਸੋਨੂ,ਰਾਜ ਕੁਮਾਰ ਕਨੋਜੀਆ, ਬੀਬੀ ਅਵਨੀਤ ਕੌਰ ਖਾਲਸਾ,ਪ੍ਰਿੰਸ ਸੇਠੀ, ਮਨਿੰਦਰ ਅਹੂਜਾ, ਜਤਿੰਦਰ ਸਭਰਵਾਲ,ਭੁਪਿੰਦਰ ਭੂਪੀ,ਸੁਨੀਲ ਭੱਟੀ, ਬਿੱਟੂ ਗੁੰਬਰ, ਤਰਲੋਚਨ ਸਿੰਘ ਮਨੋਚਾ,ਬੱਬੂ ਪੰਧੇਰ, ਇਸ਼ਾਂਨ ਸ਼ਰਮਾ,ਕਮਲਜੀਤ ਸਿੰਘ,ਸੋਮਨਾਥ ਬਾਲੀ ਆਦਿ ਹਾਜਿਰ ਸਨ।