
ਲੁਧਿਆਣਾ, (ਸੰਜੇ ਮਿੰਕਾ) – ਮੇਅਰ ਸ੍ਰੀ ਬਲਕਾਰ ਸਿੰਘ ਸੰਧੂ ਵੱਲੋਂ ਅੱਜ ਤਹਿਸੀਲ ਸਮਾਰਾਲਾ ਦੇ ਪਿੰਡ ਪਵਾਤ ਦੀ ਸਰਕਾਰੀ ਗਊਸ਼ਾਲਾ ਵਿਖੇ ਨਗਰ ਨਿਗਮ ਵੱਲੋਂ ਵਿੱਤੀ ਸਹਾਇਤਾ ਰਾਹੀਂ ਨਵੇਂ ਬਣੇ ਸ਼ੈਡ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ ਵੀ ਮੌਜੂਦ ਸਨ। ਸ੍ਰੀ ਸੱਭਰਵਾਲ ਨੇ ਦੱਸਿਆ ਕਿ ਨਿਗਮ 150 ਕੈਟਲ (ਗਾਂਵਾਂ/ਸਾਂਡ) ਨੂੰ ਸ਼ਹਿਰ ਵਿੱਚ ਚੁੱਕ ਕੇ ਇਸ ਗਊਸ਼ਾਲਾ ਵਿਚ ਭੇਜੇਗੀ ਅਤੇ ਇਨ੍ਹਾਂ ਦੇ ਰਹਿਣ-ਸਹਿਣ, ਖਾਣ-ਪੀਣ ਅਤੇ ਮੈਡੀਕਲ ਆਦਿ ਦਾ ਖਰਚਾ ਵੀ ਨਿਗਮ ਵੱਲੋਂ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਨਗਰ ਨਿਗਮ ਨੇ ਨਿਰਦੇੇਸ਼ ਦਿੱਤੇ ਗਏ ਸਨ ਕਿ ਸ਼ਹਿਰ ਵਿੱਚ ਅਵਾਰਾ ਪਸ਼ੂਆਂ ਨਾਲ ਹੁੰਦੇ ਐਕਸੀਡੈਂਟ ਅਤੇ ਹੋਰ ਸਮੱਸਿਆਵਾਂ ਨਾਲ ਨਜਿੱਠਣ ਲਈ ਤੁਰੰਤ ਪਸ਼ੂਆਂ ਨੂੰ ਚੁੱਕ ਕੇ ਗਊਸ਼ਾਲਾ ਵਿੱਚ ਭੇਜਿਆ ਜਾਵੇ। ਸ੍ਰੀ ਬਲਕਾਰ ਸਿੰਘ ਸੰਧੂ ਅਤੇ ਸ੍ਰੀ ਪ੍ਰਦੀਪ ਸੱਭਰਵਾਲ ਵੱਲੋਂ ਵੈਟਰਨਰੀ ਸਰਵਿਸਜ-ਹੈਲਥ ਸਾਖ਼ਾ ਨਗਰ ਨਿਗਮ ਨੂੰ ਤੁਰੰਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਜਿਸਦੇ ਤਹਿਤ ਉਨ੍ਹਾਂ ਲਿਫਟ ਵਾਲੇ 2 ਟਰੱਕਾਂ ਨਾਲ ਅਵਾਰਾ ਪਸ਼ੂਆਂ ਨੂੰ ਚੁੱਕ ਕੇ ਗਊਸ਼ਾਲਾਵਾਂ ਵਿੱਚ ਭੇਜਣ ਦੀ ਮੁਹਿੰਮ ਦੀ ਆਗਾਜ਼ ਰਿਸ਼ੀ ਨਗਰ, ਰਮਨ ਇਨਕਲੇਵ ਹੈਬੋਵਾਲ ਤੋਂ ਕੀਤਾ। ਸਾਰੇ ਪਸ਼ੂ ਚੁੱਕ ਕੇ ਸ੍ਰੀ ਗੋਬਿੰਦ ਗੋਧਾਮ ਪ੍ਰਤਾਪ ਸਿੰਘ ਵਾਲਾ ਅਤੇ ਸਰਕਾਰੀ ਗਊਸ਼ਾਲਾ ਬੁਰਜ਼ ਪਵਾਤ ਭੇਜੇ ਗਏ ਅਤੇ ਇਹ ਮੁਹਿੰਮ ਇਸ ਮਹੀਨੇ ਜਾਰੀ ਰਹੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਆਰ ਡਿਪਟੀ ਮੇਅਰ ਸ੍ਰੀ ਸ਼ਾਮ ਸੁੰਦਰ ਮਲਹੋਤਰਾ, ਕੌਸਲਰ ਸ੍ਰੀ ਰਾਕੇਸ਼ ਪਰਾਸ਼ਰ, ਐਸ.ਈ. ਇੰਜੀਨੀਅਰ ਰਾਹੁਲ ਗਗਨੇਜਾ, ਐਸ.ਈ. ਇੰਜੀਨੀਅਰ ਸ.ਰਜਿੰਦਰ ਸਿੰਘ, ਐਸ.ਡੀ.ਓ. ਇੰਜੀਨੀਅਰ ਬਲਵਿੰਦਰ ਸਿੰਘ ਅਤੇ ਮੈਡੀਕਲ ਹੈਲਥ ਅਫਸਰ ਡਾ. ਵਿਪੁੱਲ ਮਲਹੋਤਰਾ ਵੀ ਹਾਜ਼ਰ ਸਨ।