Thursday, April 24

4912 ਲਾਭਪਾਤਰੀਆਂ ਦੇ ਏਬੀ-ਸ.ਸ.ਬ.ਯ. ਤਹਿਤ ਨਵ-ਜੰਮੇ ਅਤੇ ਜੱਚਾ-ਬੱਚਾ ਦੇ ਇਲਾਜ਼ ਲਈ 4.51 ਕਰੋੜ ਰੁਪਏ ਖਰਚੇ – ਡਿਪਟੀ ਕਮਿਸ਼ਨਰ

  • ਏਬੀ-ਸ.ਸ.ਬ.ਯ. ਦੇ ਲਾਭਪਾਤਰੀਆਂ ਲਈ ਇਹ ਸਕੀਮ ਬੇਹੱਦ ਲਾਹੇਵੰਦ ਸਾਬਤ ਹੋ ਰਹੀ ਹੈ
  • ਡੀ.ਸੀ. ਵੱਲੋਂ ਲੋਕਾਂ ਨੂੰ ਵੱਧ ਤੋਂ ਵੱਧ ਰਜਿਸ਼ਟ੍ਰੇਸ਼ਨ ਕਰਵਾਉਣ ਦੀ ਅਪੀਲ

ਲੁਧਿਆਣਾ,(ਸੰਜੇ ਮਿੰਕਾ) – ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਏਬੀ-ਸ.ਸ.ਬ.ਯ. ਤਹਿਤ 4912 ਲਾਭਪਾਤਰੀਆਂ ਵੱਲੋਂ ਨਵ-ਜੰਮੇ ਅਤੇ ਜੱਚਾ-ਬੱਚਾ ਦੇ ਇਲਾਜ਼ ਲਈ 4.51 ਕਰੋੜ ਰੁਪਏ ਦਾ ਇਲਾਜ਼ ਕਰਵਾਇਆ ਹੈ। ਉਨ੍ਹਾਂ ਨੇ ਇਸ ਸਕੀਮ ਨੂੰ ਸਮਾਜਿਕ ਸੁਰੱਖਿਆ ਵਿੱਚ ਬਦਲਾਅ ਕਰਾਰ ਦੱਸਦਿਆਂ ਵੱਧ ਤੋਂ ਵੱਧ ਰਜਿਸ਼ਟ੍ਰੇਸ਼ਨ ਕਰਾਉਣ ਦਾ ਸੱਦਾ ਦਿੱਤਾ। ਡਿਪਟੀ ਕਮਿਸ਼ਨਰ ਨੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਇਸ ਸਕੀਮ ਦੀ ਸ਼ੁਰੂਆਤ ਤੋਂ ਹੀ ਲੁਧਿਆਣਾ ਵਿੱਚ ਵੱਡੀ ਗਿਣਤੀ ਵਿੱਚ ਲੋਕ ਇਸ ਲੋਕ ਪੱਖੀ ਯੋਜਨਾ ਦਾ ਲਾਭ ਲੈਣ ਲਈ ਅੱਗੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਇਸ ਸਕੀਮ ਦਾ ਲਾਭ ਪਹਿਲਾਂ ਹੀ ਪੀਲੇ ਕਾਰਡ ਧਾਰਕ/ਐਕਰੀਡੇਟਿਡ ਪੱਤਰਕਾਰ, ਈ-ਰਾਸ਼ਨ ਕਾਰਡ ਲਾਭਪਾਤਰੀ, ਨਿਰਮਾਣ ਮਜ਼ਦੂਰ, ਛੋਟੇ ਵਪਾਰੀਆਂ ਅਤੇ ਜੇ-ਫਾਰਮ ਧਾਰਕ ਕਿਸਾਨਾਂ ਨੂੰ ਦਿੱਤਾ ਹੈ ਤਾਂ ਜੋ ਇਸ ਸਕੀਮ ਨੂੰ ਸਮਾਜ ਦੇ ਸਾਰੇ ਪ੍ਰਮੁੱਖ ਹਿੱਸਿਆਂ ਲਈ ਲਾਭਕਾਰੀ ਬਣਾਇਆ ਜਾ ਸਕੇ ਸ੍ਰੀ ਸ਼ਰਮਾ ਨੇ ਅੱਗੇ ਕਿਹਾ ਕਿ ਇਸ ਸਕੀਮ ਦੇ ਪਹਿਲੇ ਸਾਲ ਦੌਰਾਨ 199 ਰਜਿਸਟਰਡ ਲਾਭਪਾਤਰੀਆਂ ਨੇ ਨਵ-ਜੰਮੇ ਬੱਚਿਆਂ ਦੇ ਇਲਾਜ ਲਈ 54,71,100 ਰੁਪਏ ਦਾ ਇਲਾਜ਼ ਕਰਵਾਇਆ ਹੈ ਅਤੇ 1478 ਲਾਭਪਾਤਰੀਆਂ ਵੱਲੋਂ ਜੱਚਾ-ਬੱਚਾ ਇਲਾਜ਼ ਲਈ 1,13,61,200 ਰੁਪਏ ਦਾ ਸੂਚੀਬੱਧ ਹਸਪਤਾਲਾਂ ਤੋਂ ਇਲਾਜ਼ ਕਰਵਾਇਆ ਹੈ। ਇਸੇ ਤਰ੍ਹਾਂ ਇਸ ਯੋਜਨਾ ਦੇ ਦੂਜੇ ਸਾਲ ਦੌਰਾਨ 154 ਲਾਭਪਾਤਰੀਆਂ ਨੇ ਨਵ-ਜੰਮੇ ਦੇਖਭਾਲ ਦਾ ਲਾਭ ਲਈ 22,15,500 ਰੁਪਏ ਦਾ ਇਲਾਜ਼ ਕਰਵਾਇਆ ਹੈ। ਇਸ ਤੋਂ ਇਲਾਵਾ 3081 ਲਾਭਪਾਤਰੀਆਂ ਵੱਲੋਂ ਗਾਇਨੀਕੋਲੋਜੀ ਇਲਾਜ਼ ਲਈ 2,60,71,650 ਰੁਪਏ ਦਾ ਇਲਾਜ ਕਰਵਾਇਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਦੋ ਸਾਲਾਂ ਦੌਰਾਨ ਇਲਾਜ ਦੌਰਾਨ ਸਰਕਾਰ ਦੁਆਰਾ ਖਰਚ ਕੀਤੀ ਗਈ ਕੁੱਲ ਰਾਸ਼ੀ 4,51,19450 ਰੁਪਏ ਹੈ. ਨਵ-ਜੰਮੇ ਬੱਚਿਆਂ ਦੀ ਦੇਖਭਾਲ ਵਿੱਚ ਇੰਟੈਸਿਵ ਕੇਅਰ ਯੂਨਿਟ (ਆਈ.ਸੀ.ਯ੍ਵ) ਸ਼ਾਮਲ ਹੈ ਜੋ ਕਿ ਬਿਮਾਰ ਜਾਂ ਸਮੇਂ ਤੋਂ ਪਹਿਲਾਂ ਜੰਮੇ ਬੱਚਿਆਂ ਦੀ ਦੇਖਭਾਲ ਵਿੱਚ ਮਾਹਰ ਹਨ ਅਤੇ ਜਿਥੇ ਗਰਭਵਤੀ ਔਰਤਾਂ ਦਾ ਇਲਾਜ ਕੁਸ਼ਲ ਢੰਗ ਨਾਲ ਕੀਤਾ ਜਾਂਦਾ ਹੈ। ਹਨ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਆਉਣ ਅਤੇ ਇਸ ਸਕੀਮ ਤਹਿਤ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਨੂੰ ਯਕੀਨੀ ਬਣਾਉਣ ਤਾਂ ਜੋ ਉਹ ਇਸ ਸਕੀਮ ਤਹਿਤ 5 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਸਿਹਤ ਬੀਮਾ ਪ੍ਰਾਪਤ ਕਰ ਸਕਣ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਯੋਜਨਾ ਤਹਿਤ ਵੱਧ ਤੋਂ ਵੱਧ ਆਬਾਦੀ ਨੂੰ ਕਵਰ ਕਰਨ ਲਈ ਪਿੰਡ ਪੱਧਰ ‘ਤੇ ਵਿਸ਼ੇਸ਼ ਕੈਂਪ ਲਗਾ ਰਿਹਾ ਹੈ ਅਤੇ ਹੁਣ ਤੱਕ ਵੱਡੀ ਗਿਣਤੀ ਪਰਿਵਾਰ ਇਸ ਯੋਜਨਾ ਦਾ ਲਾਭ ਲੈ ਚੁੱਕੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿਹਤ ਉਨ੍ਹਾਂ ਦੀ ਸਫਲਤਾ ਵਿਚ ਮਹੱਤਵਪੂਰਣ ਭੂਮਿਕਾ ਅਦਾ ਕਰਦੀ ਹੈ ਅਤੇ ਇਸ ਯੋਜਨਾ ਦਾ ਉਦੇਸ਼ ਪ੍ਰਸਿੱਧ ਹਸਪਤਾਲਾਂ ਵਿਚ ਸਰਕਾਰੀ ਖਰਚਿਆਂ ‘ਤੇ ਉੱਚ ਪੱਧਰੀ ਇਲਾਜ ਮੁਹੱਈਆ ਕਰਵਾਉਣਾ ਹੈ, ਇਸ ਲਈ ਸਾਰੇ ਯੋਗ ਲਾਭਪਾਤਰੀ ਨੂੰ ਇਸ ਸਕੀਮ ਅਧੀਨ ਰਜਿਸ਼ਟ੍ਰੇਸ਼ਨ ਕਰਾਉਣ ਲਈ ਅੱਗੇ ਆਉਣਾ ਚਾਹੀਦਾ ਹੈ।

About Author

Leave A Reply

WP2Social Auto Publish Powered By : XYZScripts.com