- 2 ਅਧਿਆਪਕ ਅਤੇ 15 ਬੱਚੇ ਕੋਰੋਨਾ ਪੋਜਟਿਵ ਆ ਜਾਣ ਕਾਰਨ ਡਿਪਟੀ ਕਮਿਸ਼ਨਰ ਨੇ ਜਾਰੀ ਕੀਤੇ ਹੁਕਮ
ਲੁਧਿਆਣਾ, (ਸੰਜੇ ਮਿੰਕਾ) – ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਹੁਕਮ ਜਾਰੀ ਕਰਦਿਆਂ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਚੌਤਾ, ਬਲਾਕ ਕੂਮ ਕਲਾਂ, ਜ਼ਿਲ੍ਹਾ ਲੁਧਿਆਣਾ ਵਿਖੇ 02 ਅਧਿਆਪਕ ਅਤੇ 15 ਬੱਚੇ ਕੋਰੋਨਾ ਪੋਜਟਿਵ ਆ ਗਏ ਹਨ। ਇਸ ਕਾਰਨ ਇਹ ਸਕੂਲ 16 ਫਰਵਰੀ ਤੋਂ 02 ਮਾਰਚ, 2021 ਤੱਕ ਬੰਦ ਕੀਤਾ ਜਾਂਦਾ ਹੈ। ਉਨ੍ਹਾਂ ਜਾਰੀ ਹੁਕਮਾਂ ਵਿੱਚ ਸਿਵਲ ਸਰਜਨ ਲੁਧਿਆਣਾ ਨੂੰ ਹਦਾਇਤ ਕਰਦਿਆਂ ਕਿਹਾ ਸਕੂਲ ਵਿੱਚ ਮੈਡੀਕਲ ਟੀਮਾਂ ਨਿਯੁਕਤ ਕਰਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਕੋਰੋਨਾ ਟੈਸਟ ਕਰਵਾਉਣੇ ਯਕੀਨੀ ਬਣਾਏ ਜਾਣ। ਇਸ ਦੌਰਾਨ ਇਹ ਸਕੂਲ ਸਿਰਫ ਕੋਰੋਨਾ ਟੈਸਟ ਕਾਰਨ ਹੀ ਖੁੱਲਾ ਰਹੇਗਾ ਅਤੇ ਵਿਦਿਆਰਥੀ/ਟੀਚਰ ਟੈਸਟ ਕਰਾਉਣ ਲਈ ਆ ਸਕਦੇ ਹਨ। ਉੁਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਅਜਿਹੇ ਮਾਮਲਿਆਂ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਹੈ।