
ਲੁਧਿਆਣਾ (ਸੰਜੇ ਮਿੰਕਾ, ਵਿਸ਼ਾਲ)-ਲੁਧਿਆਣਾ ਮਹਾਨਗਰ ਦੇ ਜਲੰਧਰ ਬਾਈਪਾਸ ਨੇੜੇ ਦਾਣਾ ਮੰਡੀ ਚ ਪਿਛਲੇ ਲੰਬੇ ਸਮੇਂ ਤੋਂ ਹੋਏ ਨਾਜਾਇਜ਼ ਕਬਜਿਆਂ ਤੇ ਪੀਲਾ ਪੰਜਾ ਚਲਾਉਂਦਿਆਂ ਉਨ੍ਹਾਂ ਨੂੰ ਉਥੋਂ ਹਟਾਇਆ ਗਿਆ। ਇਸ ਮੌਕੇ ਜ਼ਿਲ੍ਹਾ ਮੰਡੀ ਅਫਸਰ ਦਵਿੰਦਰ ਸਿੰਘ ਮਾਰਕੀਟ ਕਮੇਟੀ ਚੇਅਰਮੈਨ ਦਰਸ਼ਨ ਲਾਲ ਬਵੇਜਾ ਅਤੇ ਸਕੱਤਰ ਤੇਗ ਬਹਾਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਦਾਣਾ ਮੰਡੀ ‘ਚੋਂ ਨਾਜਾਇਜ਼ ਕਬਜ਼ਿਆਂ ‘ਤੇ ਪੀਲਾ ਪੰਜਾ ਚਲਾਉਂਦਿਆਂ ਕਾਰਵਾਈ ਕੀਤੀ ਗਈ।ਮਾਰਕੀਟ ਕਮੇਟੀ ਸਕੱਤਰ ਟੇਕ ਬਹਾਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦਾਣਾ ਮੰਡੀ ਵਿਚ ਇੱਟਾਂ ਵਾਲੇ ਫੜ ਤੇ ਨਵਾਂ ਸ਼ੈੱਡ ਬਣਨ ਦਾ ਕੰਮ ਚੱਲ ਰਿਹਾ ਹੈ ਅਤੇ ਪਿਛਲੇ ਲੰਬੇ ਸਮੇਂ ਤੋਂ ਕੁਝ ਵਿਅਕਤੀਆਂ ਵਲੋਂ ਉੱਥੇ ਨਾਜਾਇਜ਼ ਕਬਜ਼ੇ ਕੀਤੇ ਹੋਏ ਸਨ। ਇਸ ਦੇ ਨਾਲ ਹੀ ਇੱਟਾਂ ਵਾਲੇ ਫੜ ਤੇ ਇੱਕ ਮਜ਼ਾਰ ਵੀ ਬਣੀ ਹੋਈ ਸੀ ਜਿਸ ਵਿੱਚ ਇੱਕ ਵਿਅਕਤੀ ਰਹਿੰਦਾ ਸੀ ਜਿਨ੍ਹਾਂ ਕਾਰਨ ਸ਼ੈੱਡ ਬਣਨ ਵਿਚ ਕਾਫੀ ਪਰੇਸ਼ਾਨੀ ਆ ਰਹੀ ਸੀ ਅਤੇ ਇਨ੍ਹਾਂ ਨੂੰ ਸਮੇਂ ਸਮੇਂ ਸਿਰ ਇੱਥੋਂ ਦੀ ਖਾਲੀ ਕਰਨ ਲਈ ਕਿਹਾ ਜਾ ਰਿਹਾ ਸੀ ਪਰ ਉਨ੍ਹਾਂ ‘ਤੇ ਕੋਈ ਅਸਰ ਨਹੀਂ ਸੀ ਹੋ ਰਿਹਾ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਅੱਜ ਦਾਣਾ ਮੰਡੀ ਚੋਂ ਨਾਜਾਇਜ਼ ਕਬਜ਼ੇ ਹਟਵਾਏ ਗਏ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਰਕੀਟ ਕਮੇਟੀ ਸਕੱਤਰ ਟੇਕ ਬਹਾਦਰ ਨੇ ਦੱਸਿਆ ਕਿ ਦਾਣਾ ਮੰਡੀ ਜੋ ਨਾਜਾਇਜ ਕਬਜੇ ਹਟਾਉਣ ਤੋਂ ਬਾਅਦ ਧਰਮ ਕੰਡੇ ਦੀ ਆੜ ਵਿਚ ਚੱਲ ਰਿਹਾ ਰੇਤਾ ਬਜਰੀ ਦਾ ਕਾਰੋਬਾਰੀ ਦੇ ਖ਼ਿਲਾਫ਼ ਵੀ ਮਾਰਕੀਟ ਕਮੇਟੀ ਅਤੇ ਪੁਲਿਸ ਕਾਰਵਾਈ ਕਰਨ ਲਈ ਗਈ ਸੀ ਪਰ ਪੁਲਿਸ ਅਤੇ ਮਾਰਕੀਟ ਕਮੇਟੀ ਟੀਮ ਦੇਖਦਿਆਂ ਧਰਮ ਕੰਡੇ ਦਾ ਮਾਲਕ ਉਥੋਂ ਦੀ ਰਫੂਚੱਕਰ ਹੋ ਗਿਆ ਜਿਸ ਤੋਂ ਬਾਅਦ ਉਸ ਨੂੰ ਇਕ ਦਿਨ ਦਾ ਸਮਾਂ ਦਿੱਤਾ ਗਿਆ ਹੈ ਕਿ ਜਲਦ ਕੰਡੇ ਤੋਂ ਰੇਤਾ ਬਜਰੀ ਚੁਕਵਾ ਦਿੱਤੀ ਜਾਵੇ ਨਹੀਂ ਤਾਂ ਉਸ ਤੇ ਬਣਦੀ ਕਾਨੂੰਨਨ ਕਾਰਵਾਈ ਕਰਦਿਆਂ ਉਸ ਦੇ ਕੰਡੇ ਦਾ ਠੇਕਾ ਵੀ ਰੱਦ ਹੋ ਸਕਦਾ ਹੈ ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਰਕੀਟ ਕਮੇਟੀ ਦੇ ਚੇਅਰਮੈਨ ਦਰਸ਼ਨ ਲਾਲ ਬਵੇਜਾ ਨੇ ਦੱਸਿਆ ਕਿ ਅੱਜ ਉਨਾ ਵਲੋ ਦਾਣਾ ਮੰਡੀ ਵਿਚ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ ਹੈ ਤੇ ਜਲਦ ਹੀ ਸਬਜ਼ੀ ਮੰਡੀ ਵਿੱਚ ਵੀ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕੀਤੇ ਨਾਜਾਇਜ ਕਬਜ਼ਿਆਂ ਨੂੰ ਵੀ ਜਲਦ ਹੀ ਮਾਰਕੀਟ ਕਮੇਟੀ ਵੱਲੋਂ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਉਥੋਂ ਹਟਾਇਆ ਜਾਵੇਗਾ ਤੇ ਦਾਣਾ ਮੰਡੀ ਵਿਚ ਧਰਮ ਕੰਡੇ ਦੀ ਆੜ ਵਿੱਚ ਰੇਤਾ ਬਜ਼ਰੀ ਦਾ ਕੰਮ ਕਰ ਰਹੇ ਕੰਡਾ ਮਾਲਕ ਤੇ ਵੀ ਜਲਦ ਹੀ ਬਣਦੀ ਕਾਨੂੰਨੀ ਕਾਰਵਾਈ ਕਰਦਿਆਂ ਉਸ ਨੂੰ ਖਾਲੀ ਕਰਵਾਇਆ ਜਾਵੇਗਾ ।