Thursday, April 24

ਡਿਪਟੀ ਕਮਿਸ਼ਨਰ ਵਲੋਂ ਵਸਨੀਕਾਂ ਨੂੰ ਆਉਣ ਵਾਲੇ ਤਿਉਂਹਾਰਾਂ ਲਈ ਦਿੱਤੀਆਂ ਸੁ਼ਭਕਾਮਨਾਵਾਂ

  • ਲੰਘੇ ਤਿਉਂਹਾਰਾਂ ਦੌਰਾਨ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕਰਨ ਲਈ ਸ਼ਹਿਰ ਵਾਸੀਆਂ ਦਾ ਕੀਤਾ ਧੰਨਵਾਦ
  • ਤਿਉਂਹਾਰਾਂ ਦੌਰਾਨ ਆਪਸੀ ਵਿੱਥ ਰੱਖਦਿਆਂ ਦਿਓ ਸੁ਼ਭਕਾਮਨਾਵਾਂ ਆਪਣਿਆਂ ਨੂੰ – ਵਰਿੰਦਰ ਕੁਮਾਰ ਸ਼ਰਮਾ
  • ਫੇਸਬੁੱਕ ਲਾਈਵ ਸੈਸ਼ਨ ਰਾਹੀਂ ਜ਼ਿਲ੍ਹਾ ਵਾਸੀਆਂ ਨਾਲ ਹੋਏ ਰੂ-ਬਰੂ

ਲੁਧਿਆਣਾ, (ਸੰਜੇ ਮਿੰਕਾ) – ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਲੁਧਿਆਣਾ ਦੇ ਅਧਿਕਾਰਤ ਪੇਜ ‘ਤੇ ਫੇਸਬੁੱਕ ਲਾਈਵ ਸੈਸ਼ਨ ਰਾਹੀਂ ਵਸਨੀਕਾਂ ਨਾਲ ਗੱਲਬਾਤ ਕੀਤੀ। ਸ੍ਰੀ ਸਰਮਾ ਨੇ ਲਾਈਵ ਸੈਂਸ਼ਨ ਦੀ ਸ਼ੁਰੂਆਤ ਵਿੱਚ ਵਸਨੀਕਾਂ ਨੂੰ ਆਉਣ ਵਾਲੇ ਤਿਉਂਹਾਰਾਂ ਅਤੇ ਦਿਵਾਲੀ ਦੀ ਅਗਾਂਊ ਵਧਾਈ ਦਿੱਤੀ। ਉਨ੍ਹਾਂ ਵਿਸ਼ੇਸ਼ ਤੌਰ ‘ਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੰਘੇ ਤਿਉਂਹਾਰਾਂ ਦੌਰਾਨ ਬਾਜ਼ਾਰਾਂ ਵਿੱਚ ਭੀੜ ਇਕੱਠੀ ਨਹੀਂ ਹੋਈ ਅਤੇ ਸੂਬਾ ਸਰਕਾਰ ਵੱਲੋਂ ਜਾਰੀ ਹਦਾਇਤਾਂ, ਮਾਸਕ ਪਹਿਨਣਾ, ਆਪਸੀ ਵਿੱਥ ਆਦਿ ਦੀ ਵੀ ਇੰਨ-ਬਿੰਨ ਪਾਲਣਾ ਕੀਤੀ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਉਨ੍ਹਾਂ ਵੱਲੋਂ ਡੀ.ਐਮ.ਸੀ. ਦਾ ਮਾਹਿਰ ਡਾਕਟਰਾਂ ਅਤੇ ਪੁਲਿਸ ਵਿਭਾਗ ਦੇ ਸਹਿਯੋਗ ਨਾਲ ਇੱਕ ਸਰਵੇ ਕੀਤਾ, ਜਿਸ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ 40 ਪ੍ਰਤੀਸ਼ਤ ਲੋਕ ਮਾਸਕ ਦਾ ਪ੍ਰਯੋਗ ਨਹੀਂ ਕਰ ਰਹੇ ਅਤੇ ਉਨ੍ਹਾਂ ਨੂੰ ਜਾਪਦਾ ਹੈ ਕਿ ਇੱਕ ਵਾਰ ਕੋਰੋਨਾ ਚਲਾ ਗਿਆ ਤੇ ਮੁੜ ਵਾਪਸ ਨਹੀਂ ਪਰਤੇਗਾ। ਜ਼ਿਕਰਯੋਗ ਹੈ ਕਿ ਵਿਕਸਤ ਦੇਸ਼ਾਂ ਵਿੱਚ ਇਸ ਦੀ ਦੂਜੀ ਲਹਿਰ (wave) ਨੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਉੱਥੇ ਦੁਬਾਰਾ ਲੋਕਡਾਊਨ ਦੀ ਨੋਬਤ ਆ ਗਈ ਹੈ। ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਆਮ ਲੋਕਾਂ ਦੀ ਧਾਰਨਾ ਹੈ ਕਿ ਦੂਜੇ ਮੁਲਕਾਂ ਦੇ ਮੁਕਾਬਲੇ ਸਾਡੇ ਮੁਲਕ ਦਾ ਗ੍ਰਾਫ ਅਲੱਗ ਹੈ ਪਰ ਦਿੱਲੀ ਦਾ ਗ੍ਰਾਫ ਪੰਜਾਬ ਨੂੰ ਕਾਫੀ ਪ੍ਰਭਾਵਿਤ ਕਰਦਾ ਹੈ, ਜਿਕਰਯੋਗ ਹੈ ਕਿ ਲੰਘੇ ਸਮੇਂ ਦੋੋਰਾਨ ਦਿੱਲੀ ਵਿੱਚ ਪੋਜਟਿਵ ਕੇਸਾਂ ਦੀ ਗਿਣਤੀ ਵੱਧਣ ਨਾਲ ਪੰਜਾਬ ਵਿੱਚ ਵੀ ਵੱਧੀ ਸੀ ਅਤੇ ਦਿੱਲੀ ਵਿੱਚ ਕੇਸ ਘੱਟਣ ਨਾਲ ਪੰਜਾਬ ਵਿੱਚ ਵੀ ਪੋਜ਼ਟਿਵ ਕੇਸਾਂ ਵਿੱਚ ਕਮੀ ਆਈ ਸੀ। ਸ੍ਰੀ ਸਰਮਾ ਨੇ ਦੱਸਿਆ ਕਿ ਦਿੱਲੀ ਤੋਂ ਕੱਲ ਬੜੀ ਚਿੰਤਾਜਨਕ ਖ਼ਬਰ ਆਈ ਹੈ ਕਿ ਉੱਥੇ ਦੂਜੀ ਲਹਿਰ (wave) ਨੇ ਲੋਕਾਂ ਨੂੰ ਪ੍ਰਭਾਵਿਤ ਕਰਨਾ ਸੁ਼ਰੂ ਕਰ ਦਿੱਤਾ ਹੈ, ਜਿੱਥੇ 7 ਹਜ਼ਾਰ ਕੋਰੋਨਾ ਪੋਜ਼ਟਿਵ ਕੇਸ ਪਾਏ ਗਏ ਤੇ ਬਦਕਿਸ਼ਮਤੀ ਨਾਲ 48 ਮੌਤਾਂ ਵੀ ਹੋਈਆ। ਉਨ੍ਹਾਂ ਵਸਨੀਕਾਂ ਦੀ ਚਿੰਤਾ ਕਰਦਿਆਂ ਅਪੀਲ ਕੀਤੀ ਕਿ ਤਿਉਂਹਾਰਾਂ ਦੌਰਾਨ ਸੂਬਾ ਸਰਕਾਰ ਵੱਲੋਂ ਜਾਰੀ ਕੋਰੋਨਾ ਸਬੰਧੀ ਹਦਾਇਤਾਂ ਦੀ ਪਾਲਣਾ ਜਰੂਰ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਖ਼ਦਸਾ ਹੈ ਕਿ ਅਵੇਸਲੇ ਹੋਣ ਦੀ ਸੂਰਤ ਵਿੱਚ ਇਹ ਮਹਾਂਮਾਰੀ ਦੁਬਾਰਾ ਪੈਰ ਪਸਾਰ ਲਵੇਗੀ।ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਸ਼ਰਮਾ ਨੇ ਅਖੀਰ ‘ਚ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮਿਸ਼ਨ ਫਤਿਹ ਮੁਹਿੰਮ ਤਹਿਤ ਪਹਿਲਾਂ ਹੀ ਲੋੜੀਂਦੇ ਪ੍ਰੰਬਧ ਕੀਤੇ ਗਏ ਹਨ ਪਰ ਜਿੰਨੀ ਦੇਰ ਇਸ ਕੋਰੋਨਾ ਬਿਮਾਰੀ ਦੀ ਵੈਕਸੀਨ ਨਹੀਂ ਆਉਂਦੀ ਓਨੀ ਦੇਰ ਮਾਸਕ ਨੂੰ ਹੀ ਇਸ ਦੀ ਵੈਕਸੀਨ ਮੰਨਦੇ ਹੋਏ ਤਿਉਂਹਾਰਾਂ ਦੌਰਾਨ ਆਪਸੀ ਵਿੱਥ ਰੱਖ ਕੇ ਸੁ਼ਭਕਾਮਨਾਂਵਾਂ ਦਿਓ।

About Author

Leave A Reply

WP2Social Auto Publish Powered By : XYZScripts.com