Friday, April 18

ਕੈਪਟਨ ਸੰਦੀਪ ਸਿੰਘ ਸੰਧੂ ਨੇ ਬਲਾਕ ਸਿੱਧਵਾਂ ਬੇਟ ਦੀਆਂ ਪੰਚਾਇਤਾਂ ਨੂੰ 2 ਕਰੋੜ 7 ਲੱਖ ਦੇ ਚੈਕ ਤਕਸੀਮ

  • ਮੇਜਰ ਸਿੰਘ ਭੈਣੀ, ਡਾ ਕਰਨ ਵੜਿੰਗ ,ਚੇਅਰਮੈਨ ਯਾਦਵਿੰਦਰ ਜੰਡਿਆਲੀ ਰਹੇ ਹਾਜਰ

ਸਿੱਧਵਾਂ,(ਸੰਜੇ ਮਿੰਕਾ)- ਵਿਧਾਨ ਸਭਾ ਹਲਕਾ ਦਾਖਾ ਦੇ ਵਿਕਾਸ ਕਾਰਜਾਂ ਨੂੰ ਵੱਡਾ ਹੁਲਾਰਾ ਦਿੰਦਿਆਂ ਅੱਜ ਕੈਪਟਨ ਸੰਦੀਪ ਸਿੰਘ ਸੰਧੂ ਸਿਆਸੀ ਸਕੱਤਰ ਮੁੱਖ ਮੰਤਰੀ ਪੰਜਾਬ ਨੇ ਅੱਜ 14ਵੇਂ ਵਿੱਤ ਕਮਿਸ਼ਨ ਦੇ ਤਕਰੀਬਨ 2 ਕਰੋੜ ਤੋ ਵੱਧ ਦੇ ਚੈਕ ਬਲਾਕ ਸਿੱਧਵਾਂ ਬੇਟ ਦੀਆਂ ਪੰਚਾਇਤਾਂ ਨੂੰ ਤਕਸੀਮ ਕੀਤੇ। ਚੈਕ ਤਕਸੀਮ ਸਮਾਗਮ ਦੋਰਾਨ ਮੇਜਰ ਸਿੰਘ ਭੈਣੀ ਜਨਰਲ ਸਕੱਤਰ ਪੰਜਾਬ ਪ੍ਰਦੇਸ ਕਾਂਗਰਸ, ਡਾ ਕਰਨ ਵੜਿੰਗ ਵਾਈਸ ਚੇਅਰਮੈਨ ਪੇਡਾ, ਯਾਦਵਿੰਦਰ ਸਿੰਘ ਜੰਡਿਆਲੀ ਚੇਅਰਮੈਨ ਜਿਲ੍ਹਾਂ ਪ੍ਰੀਸ਼ਦ, ਰਮਨਦੀਪ ਸਿੰਘ ਰਿੱਕੀ ਚੋਹਾਨ ਮੈਂਬਰ ਜਿਲ੍ਹਾ ਪ੍ਰੀਸ਼ਦ ਦੀ ਵਿਸੇਸ ਹਾਜਰੀ ਵਿੱਚ ਬਲਾਕ ਦੇ ਪੰਚਾਂ ਸਰਪੰਚਾਂ ਨੂੰ ਸੰਬੋਧਨ ਕਰਦਿਆਂ ਕੈਪਟਨ ਸੰਦੀਪ ਸਿੰਘ ਸੰਧੂ ਨੇ ਕਿਹਾ ਕਿ ਅਸੀ ਜੋ ਵੀ ਵਾਅਦੇ ਹਲਕਾ ਦਾਖਾ ਦੇ ਲੋਕਾਂ ਨਾਲ ਕੀਤੇ ਸਨ ਉਨ੍ਹਾਂ ਨੂੰ ਹਰ ਹੀਲੇ ਪੂਰਾ ਕੀਤਾ ਜਾਵੇਗਾ। ਹਲਕੇ ਦਾਖੇ ਦੇ ਵਿਕਾਸ ਕਾਰਜਾਂ ਲਈ ਫੰਡ ਦੀ ਕੋਈ ਵੀ ਕਮੀ ਨਹੀ ਆਉਣ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਭਾਂਵੇ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਸਾਨੂੰ ਸਾਡਾ ਬਣਦਾ ਜੀ ਐਸ ਟੀ ਵੀ ਨਹੀ ਦਿੱਤਾ ਪਰ ਫਿਰ ਵੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋ ਸੂਬੇ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਵਿੱਚ ਕੋਈ ਖੜੋਤ ਨਹੀ ਆਉਣ ਦਿੱਤੀ। ਇਸ ਮੌਕੇ ਪਿੰਡ ਅੱਕੂਵਾਲ 2 ਲੱਖ 46 ਹਜਾਰ, ਆਲੀਵਾਲ 2 ਲੱਖ 94 ਹਜਾਰ, ਬੰਗਸੀਪੁਰਾ 2 ਲੱਖ 30 ਹਜਾਰ, ਬਾਣੀਏਵਾਲ 58 ਹਜਾਰ, ਬਸੈਮੀ 1 ਲੱਖ 70 ਹਜਾਰ, ਬਾਸੀਆ 4 ਲੱਖ 44 ਹਜਾਰ, ਭੈਣੀ ਅਰਾਈਆ 2 ਲੱਖ 46 ਹਜਾਰ, ਭੈਣੀ ਗੁੱਜਰਾਂ 1 ਲੱਖ 96 ਹਜਾਰ, ਭੁਮਾਲ 3 ਲੱਖ, ਭਰੋਵਾਲ ਕਲਾਂ 4 ਲੱਖ 71 ਹਜਾਰ, ਭਰੋਵਾਲ ਖੁਰਦ 1 ਲੱਖ 12 ਹਜਾਰ, ਭੱਠਾਧੂਹਾ 4 ਲੱਖ, ਭੱਟੀਆਂ 3 ਲੱਖ 23 ਹਜਾਰ, ਭੂੰਦੜੀ 9 ਲੱਖ, ਕੁੱਲ ਗਹਿਣਾ 2 ਲੱਖ 29 ਹਜਾਰ, ਬੀਰਮੀ 5 ਲੱਖ 42 ਹਜਾਰ, ਚੱਕ ਕਲਾਂ 5 ਲੱਖ 70 ਹਜਾਰ, ਚੰਗਣ 2 ਲੱਖ 16 ਹਜਾਰ, ਧੋਥੜ੍ਹ 1 ਲੱਖ 71 ਹਜਾਰ, ਗੱਗ ਕਲਾਂ 1 ਲੱਖ 35 ਹਜਾਰ, ਘਮਨੇਵਾਲ 2 ਲੱਖ, ਗੋਰਾਹੂਰ 1 ਲੱਖ 76 ਹਜਾਰ, ਗੋਰਸੀਆਂ ਖਾਨ ਮੁਹੰਮਦ 2 ਲੱਖ 59 ਹਜਾਰ, ਗੋਰਸੀਆਂ ਮੱਖਣ 2 ਲੱਖ 29 ਹਜਾਰ, ਗੋਰਸੀਆ ਕਾਦਰ ਬਖਸ 1 ਲੱਖ 95 ਹਜਾਰ, ਗੁੜੇ 8 ਲੱਖ 34 ਹਜਾਰ, ਹੁਜਰਾ 1 ਲੱਖ 52 ਹਜਾਰ, ਈਸੇਵਾਲ 5 ਲੱਖ 38 ਹਜਾਰ, ਜੰਡੀ 4 ਲੱਖ 60 ਹਜਾਰ, ਖੰਜਰਵਾਲ 2 ਲੱਖ 28 ਹਜਾਰ, ਖੁਦਾਈ ਚੱਕ 1 ਲੱਖ 79 ਹਜਾਰ, ਖੁਰਸੈਦਪੁਰ 2 ਲੱਖ 83 ਹਜਾਰ, ਕੀੜੀ 88 ਹਜਾਰ, ਕੋਟ ਮਾਨ  3 ਲੱਖ, ਕੋਟ ਉਮਰਾ 1 ਲੱਖ 32 ਹਜਾਰ, ਕੋਟਲੀ 1 ਲੱਖ, ਲੀਹਾਂ 1 ਲੱਖ 70 ਹਜਾਰ, ਮਦਾਰਪੁਰਾ 1 ਲੱਖ 82 ਹਜਾਰ, ਮਾਜਰੀ 3 ਲੱਖ 51 ਹਜਾਰ, ਮੰਡਿਆਣੀ 8 ਲੱਖ 68 ਹਜਾਰ, ਮਾਣੀਏਵਾਲ 75 ਹਜਾਰ, ਮੋਰਕਰੀਮਾ 3 ਲੱਖ 54 ਹਜਾਰ, ਪੁੜੈਣ 6 ਲੱਖ 45 ਹਜਾਰ, ਰਾਣਕੇ 1 ਲੱਖ 70 ਹਜਾਰ, ਰਾਊਵਾਲ 5 ਲੱਖ 41 ਹਜਾਰ, ਸਦਰਪੁਰਾ 3 ਲੱਖ 71 ਹਜਾਰ, ਸਲੇਮਪੁਰਾ 4 ਲੱਖ 75 ਹਜਾਰ, ਨਵਾ ਸਲੇਮਪੁਰਾ 98 ਹਜਾਰ, ਸਲੇਮਪੁਰ ਟਿੱਬਾ 2 ਲੱਖ 19 ਹਜਾਰ, ਸੇਖ ਕੁਤਬ 1 ਲੱਖ 34 ਹਜਾਰ, ਸਿੱਧਵਾ ਬੇਟ 9 ਲੱਖ 96 ਹਜਾਰ, ਤਲਵੰਡੀ ਕਲਾਂ 7 ਲੱਖ 73 ਹਾਜਰ, ਤਲਵੰਡੀ ਖੁਰਦ 6 ਲੱਖ 15 ਹਜਾਰ, ਤਲਵੰਡੀ ਨੋ ਅਬਾਦ 1 ਲੱਖ 43 ਹਜਾਰ, ਤਲਵਾੜਾ 3 ਲੱਖ 79 ਹਜਾਰ, ਵਿਰਕ 4 ਲੱਖ 46 ਹਜਾਰ, ਵਲੀਪੁਰ ਕਲਾਂ 3 ਲੱਖ 22 ਹਜਾਰ, ਵਲੀਪੁਰ ਖੁਰਦ 2 ਲੱਖ 12 ਹਜਾਰ, ਮਲਸੀਹਾਂ ਭਾਈਕੇ 2 ਲੱਖ 50 ਹਜਾਰ, ਸਵੱਦੀ ਕਲਾਂ 8 ਲੱਖ 19 ਹਜਾਰ ਅਤੇ ਸਵੱਦੀ ਪੱਛਮੀ 4 ਲੱਖ 98 ਹਜਾਰ ਦੇ ਚੈਕ ਤਕਸੀਮ ਕੀਤੇ। ਇਸ ਸਮੇ ਸੰਦੀਪ ਸਿੰਘ ਸੇਖੋਂ ਪ੍ਰਧਾਨ ਐਨ ਐਸ ਯੂ ਆਈ ਲੁਧਿਆਣਾ ਦਿਹਾਤੀ, ਮਨਜੀਤ ਸਿੰਘ ਭਰੋਵਾਲ ਚੇਅਰਮੈਨ ਮਾਰਕਿਟ ਕਮੇਟੀ ਮੁੱਲਾਂਪੁਰ, ਸੁਰਿੰਦਰ ਸਿੰਘ ਟੀਟੂ ਚੇਅਰਮੈਨ ਮਾਰਕਿਟ ਕਮੇਟੀ ਸਿੱਧਵਾਂ ਬੇਟ, ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਚੇਅਰਮੈਨ ਮਾਰਕਿਟ ਕਮੇਟੀ ਜਗਰਾਓ, ਲਖਵਿੰਦਰ ਸਿੰਘ ਘਮਨੇਵਾਲ ਚੇਅਰਮੈਨ ਬਲਾਕ ਸੰਮਤੀ ਸਿੱਧਵਾਂ ਬੇਟ, ਹਰਮਨ ਕੁਲਾਰ ਵਾਈਸ ਚੇਅਰਮੈਨ ਬਲਾਕ ਸੰਮਤੀ ਸੁਧਾਰ, ਗਲਵੰਤ ਸਿੰਘ ਜੰਡੀ ਵਾਈਸ ਚੇਅਰਮੈਨ , ਦਰਸ਼ਨ ਸਿੰਘ ਬੀਰਮੀ, ਮਨਪ੍ਰੀਤ ਸਿੰਘ ਈਸੇਵਾਲ ਬਲਾਕ ਪ੍ਰਧਾਨ ਮੁੱਲਾਂਪੁਰ, ਵਰਿੰਦਰ ਸਿੰਘ ਮਦਾਰਪੁਰਾ ਬਲਾਕ ਪ੍ਰਧਾਨ ਸਿੱਧਵਾਂ ਬੇਟ,  ਸੁਰੇਗ ਗਰਗ ਸੀਨੀਅਰ ਕਾਂਗਰਸੀ ਆਗੂ, ਜੀਵਨ ਸਿੰਘ ਬਾਗੀਆਂ ਮੈਂਬਰ ਬਲਾਕ ਸੰਮਤੀ,  ਜਗਦੇਵ ਸਿੰਘ ਦਿਉਲ ਸਰਪੰਚ, ਸੁਖੇਦਵ ਸਿੰਘ, ਜਸਵਿੰਦਰ ਸਿੰਘ ਪੰਚ, ਨਾਹਰ ਸਿੰਘ, ਨੰਬਰਦਾਰ ਜਸਵੰਤ ਸਿੰਘ, ਮਨਪ੍ਰੀਤ ਸਿੰਘ ਈਸੇਵਾਲ, ਪ੍ਰਮਿੰਦਰ ਸਿੰਘ ਸਰਪੰਚ ਮਾਜਰੀ ਤੋ ਇਲਾਕੇ ਬਲਾਕ ਦੇ ਸਾਰੇ ਸਰਪੰਚ ਅਤੇ ਪੰਚ ਆਦਿ ਹਾਜਰ ਸਨ।

About Author

Leave A Reply

WP2Social Auto Publish Powered By : XYZScripts.com