Friday, March 21

ਅਕਾਲੀ ਦਲ ਕਿਸਾਨੀ ਸਮੱਸਿਆ ਨੂੰ ਰਾਜਨੀਤੀ ਦੇ ਪੈਮਾਨੇ ਤੇ ਤੋਲ ਰਿਹਾ ਹੈ, ਪਰ ਦਿਖਾ ਰਿਹਾ ਕੇਵਲ ਘਾਟਾ – ਬਾਵਾ

  • ਕਹਿਨੀ ਅਤੇ ਕਰਨੀ ਤੇ ਖਰੇ ਉਤਰੇ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀਆਂ ਦੇ ਦਿਲਾਂ ਵਿਚ ਜਗਾ ਬਣਾਈ

ਲੁਧਿਆਣਾ (ਸੰਜੇ ਮਿੰਕਾ)- ਪੰਜਾਬ ਰਾਜ ਉਦਯੋਗ ਵਿਕਾਸ ਨਿਗਮ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਸ੍ਰੀ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਤਿੰਨ ਕਿਸਾਨ ਵਿਰੋਧੀ ਆਰਡੀਨੈਂਸ ਪਾਸ ਕੀਤੇ ਹਨ ਅਤੇ ਦੇਸ਼ ਦੇ ਕਿਸਾਨਾਂ ਪ੍ਰਤੀ ਨਕਾਰਾਤਮਕ ਰਵੱਈਏ ਦਾ ਪ੍ਰਦਰਸ਼ਨ ਕੀਤਾ ਹੈ।
ਬਾਵਾ ਨੇ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾਂ ਪੰਜਾਬ ਦੇ ਕਿਸਾਨਾਂ ਦੇ ਨਾਮ ‘ਤੇ ਰਾਜਨੀਤਿਕ ਰੋਟੀਆਂ ਸੇਕੀਆਂ ਹਨ। ਹੁਣ ਦਿੱਲੀ ਵਿੱਚ ਕਿਸਾਨ ਵਿਰੋਧੀ ਬਿੱਲਾਂ ਤੇ ਦਸਤਖਤ ਕਰਨ ਅਤੇ ਤਿੰਨ ਮਹੀਨਿਆਂ ਦੀ ਵਕਾਲਤ ਕਰਨ ਤੋਂ ਬਾਅਦ ਅਕਾਲੀ ਦਲ ਇਹ ਕਹਿੰਦਾ ਰਿਹਾ ਕਿ ਬਿੱਲ ਕਿਸਾਨ ਹਿਤੈਸ਼ੀ ਹਨ । 
ਹੁਣ ੯੦ ਦੇ ਕੋਨ ਤੇ ਮੋੜ ਕੱਟਣਾ, ਕਿਸਾਨੀ ਸਮੱਸਿਆ ਨੂੰ ਰਾਜਸੀ ਤੱਕੜੀ ਚ ਤੋਲਣਾ ਅਤੇ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ ਬੋਸ ਦੇ ਇਸ਼ਾਰੇ ਤੇ ਮੋੜ ਕੱਟਣਾ,ਇਨ•ਾਂ ਦੇ ਰਾਜਸੀ ਦੀਵਾਲੇਪਣ ਦੀ ਨਿਸ਼ਾਨੀ ਹੈ।
ਬਾਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਹਮੇਸ਼ਾਂ ਪੰਜਾਬ ਦੇ ਹਿੱਤਾਂ ਲਈ ਲੜਦੇ ਰਹੇ ਹਨ। ਜਦੋਂ ਪੰਜਾਬੀ ਬੋਲਦੇ ਇਲਾਕਿਆਂ ਦਾ ਮੁੱਦਾ ਗਰਮਾਇਆ ਤਾਂ ਕੈਪਟਨ ਅਮਰਿੰਦਰ ਸਿੰਘ ਮੋਰਚੇ ‘ਤੇ ਪਹੁੰਚੇ ਜਦੋਂ ਪੰਜਾਬ ਦੇ ਪਾਣੀਆਂ ਦਾ ਮਾਮਲਾ ਉੱਠਿਆ, ਕੈਪਟਨ ਸਿੰਘ ਨੇ ਪੰਜਾਬ ਵਿਧਾਨ ਸਭਾ ਵਿਚ ਇਕ ਮਤਾ ਲਿਆ ਕੇ ਦੁਨੀਆਂ ਸਾਹਮਣੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ।

About Author

Leave A Reply

WP2Social Auto Publish Powered By : XYZScripts.com