- ਪੰਜਾਬੀ ਸੱਭਿਆਚਾਰ ਨੂੰ ਕੇ ਦੀਪ ਦੀ ਵੱਡੀ ਦੇਣ – ਰਾਜੀਵ ਕੁਮਾਰ ਲਵਲੀ
ਲੁਧਿਆਣਾ (ਸੰਜੇ ਮਿੰਕਾ ਵਿਸ਼ਾਲ )- ਅੱਜ ਏਥੇ ਮਸ਼ਹੂਰ ਪੰਜਾਬੀ ਗਾਇਕ ਕੇ ਦੀਪ ਦੇ ਅਚਨਚੇਤ ਦਿਹਾਂਤ ਨੂੰ ਲੈ ਕੇ ਮਾਲਵਾ ਸੱਭਿਆਚਾਰਕ ਮੰਚ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਪ੍ਰਧਾਨ ਰਾਜੀਵ ਕੁਮਾਰ ਲਵਲੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ, ਉਨ੍ਹਾਂ ਕਿਹਾ ਕਿ ਪੰਜਾਬੀ ਸੱਭਿਆਚਾਰ ਨੂੰ ਕੇ ਦੀਪ ਦੀ ਵੱਡਮੁੱਲੀ ਦੇਣ ਹੈ, ਉਹਨਾਂ ਦੇ ਅਚਾਨਕ ਇਸ ਫਾਨੀ ਸੰਸਾਰ ਤੋਂ ਰੁਖ਼ਸਤ ਹੋਣ ਤੇ ਪੰਜਾਬੀ ਜਗਤ ਨੂੰ ਵੱਡਾ ਘਾਟਾ ਹੋਇਆ ਹੈ, ਰਾਜੀਵ ਕੁਮਾਰ ਲਵਲੀ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿਚ ਉਹ ਪਰਿਵਾਰ ਦੇ ਨਾਲ ਹੈ ਅਤੇ ਪਰਿਵਾਰ ਨੂੰ ਪਰਮਾਤਮਾ ਦੇ ਇਸ ਭਾਣੇ ਦਾ ਬਲ ਬਖਸ਼ਣ ਦੀ ਅਰਦਾਸ ਕਰਦੇ ਨੇ। ਕ੍ਰਿਸ਼ਨ ਕੁਮਾਰ ਬਾਵਾ, ਅਤੇ ਰਾਜੀਵ ਕੁਮਾਰ ਲਵਲੀ ਨੇ ਕਿਹਾ ਕਿ ਪੰਜਾਬੀ ਸੱਭਿਆਚਾਰ ਨੂੰ ਕੇ ਦੀਪ ਨ ਨਾ ਸਿਰਫ ਚੰਗੇ ਗਾਣੇ ਦਿੱਤੇ ਨੇ ਸਗੋਂ ਉਨ੍ਹਾਂ ਦੇ ਗਾਏ ਲੋਕ ਗੀਤ ਵੀ ਲੋਕਾਂ ਚ ਕਾਫੀ ਮਸ਼ਹੂਰ ਹੋਏ ਨੇ, ਉਨ੍ਹਾਂ ਨੇ ਕਿਹਾ ਕਿ ਪੰਜਾਬੀ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਹੋਇਆ ਹੈ, ਉਨ੍ਹਾਂ ਕਿਹਾ ਕਿ ਕੇ ਦੀਪ ਨੇ ਪੰਜਾਬੀਆਂ ਦਾ ਨਾਂ ਵਿਦੇਸ਼ਾਂ ਵਿਚ ਵੀ ਰੋਸ਼ਨ ਕੀਤਾ ।