Friday, April 18

ਕੜਵਲ ਨੇ ਵਾਰਡ 41 ਵਿੱਚ 67.39 ਲੱਖ ਦੀ ਲਾਗਤ ਨਾਲ ਬਣੀਆਂ ਸੜਕਾਂ ਦਾ ਉਦਘਾਟਨ ਕੀਤਾ

  • ਵਾਰਡ 41 ਨੂੰ ਮਾਡਲ ਵਾਰਡ ਵਜੋਂ ਵਿਕਸਤ ਕੀਤਾ ਜਾਵੇਗਾ- ਸੱਗੂ

ਲੁਧਿਆਣਾ ,(ਸੰਜੇ ਮਿੰਕਾ,ਵਿਸ਼ਾਲ)- ਹਲਕਾ ਆਤਮਾ ਨਗਰ ਦੇ ਇੰਚਾਰਜ ਕਮਲਜੀਤ ਸਿੰਘ ਕੜਵਲ, ਵਾਰਡ 41 ਦੇ ਵਾਰਡ ਇੰਚਾਰਜ ਰੇਸ਼ਮ ਸਿੰਘ ਸੱਗੂ ਅਤੇ ਵਾਰਡ ਪ੍ਰਧਾਨ ਜਗਦੀਪ ਸਿੰਘ ਲੋਟੇ ਨੇ 67.39 ਲੱਖ ਰੁਪਏ ਦੀਆਂ ਸੜਕਾਂ ਦਾ ਉਦਘਾਟਨ ਕੀਤਾ। ਹਲਕਾ ਆਤਮ ਨਗਰ ਦੇ ਇੰਚਾਰਜ ਕਮਲਜੀਤ ਸਿੰਘ ਕੜਵਲ ਅਤੇ ਵਾਰਡ ਇੰਚਾਰਜ ਰੇਸ਼ਮ ਸਿੰਘ ਸੱਗੂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ। ਉਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਵਿਰੋਧੀ ਆਰਡੀਨੈਂਸ ਖ਼ਿਲਾਫ਼ ਮਤਾ ਪਾਸ ਕੀਤਾ ਹੈ, ਇਹ ਦਲੇਰਾਨਾ ਕਦਮ ਹੈ। ਉਨਾਂ ਕਿਹਾ ਕਿ ਇਸ ਤੋਂ ਪਹਿਲਾਂ ਕੈਪਟਨ ਸਿੰਘ ਨੇ ਪੰਜਾਬ ਦੇ ਪਾਣੀਆਂ ਦੇ ਮਾਮਲੇ ਵਿੱਚ ਸਟੈਂਡ ਲੈ ਕੇ ਵਿਸ਼ਵਵਿਆਪੀ ਸੰਦੇਸ਼ ਦਿੱਤਾ ਸੀ ਕਿ ਪੰਜਾਬ ਕੋਲ ਪਾਣੀ ਦੀ ਇੱਕ ਬੂੰਦ ਵੀ ਦੂਜੇ ਰਾਜਾਂ ਨੂੰ ਦੇਣ ਲਈ ਨਹੀਂ ਹੈ। ਉਨਾਂ ਕਿਹਾ ਕਿ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਮੇਅਰ ਬਲਕਾਰ ਸਿੰਘ ਸੰਧੂ ਲੁਧਿਆਣਾ ਨੂੰ ਸ਼ਮਾਰਟ ਸਿਟੀ ਬਣਾਉਣ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ। ਸੱਗੂ ਨੇ ਦੱਸਿਆ ਕਿ ਵਾਰਡ 41 ਨੂੰ ਇਕ ਮਾਡਲ ਵਾਰਡ ਵਜੋਂ ਵਿਕਸਤ ਕੀਤਾ ਜਾਵੇਗਾ। ਕਮਲਜੀਤ ਸਿੰਘ ਕੜਵਲ ਅਤੇ ਵਾਰਡ ਇੰਚਾਰਜ ਰੇਸ਼ਮ ਸਿੰਘ ਸੱਗੂ ਨੂੰ ਇਲਾਕਾ ਨਿਵਾਸੀਆਂ ਵੱਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ਭੇਂਟ ਕਰਕੇ ਸਨਮਾਨਿਤ ਕੀਤਾ । ਇਸ ਮੌਕੇ ਮੁਖਤਿਆਰ ਸਿੰਘ ਲੋਟੇ, ਲਖਵਿੰਦਰ ਸਿੰਘ ਲਾਲੀ, ਗੁਰਚਰਨ ਸਿੰਘ ਜਾਮਕੋ, ਅਮਰੀਕ ਸਿੰਘ ਘੜਿਆਲ, ਰਣਜੀਤ ਸਿੰਘ ਮਠਾੜੂ, ਇੰਦਰਜੀਤ ਸ਼ਰਮਾ, ਜਗਦੇਵ ਸਿੰਘ, ਰਣਧੀਰ ਸਿੰਘ ਦਹੇਲੇ, ਬਲਜਿੰਦਰ ਸਿੰਘ ਹੂੰਝਣ, ਸੁਖਵਿੰਦਰ ਸਿੰਘ ਜਗਦੇਵ, ਨਛੱਤਰ ਸਿੰਘ ਮਠਾੜੂ , ਭੁਪਿੰਦਰ ਸਿੰਘ ਢੱਲ , ਸਤਿੰਦਰ ਸਿੰਘ ਟੋਨੀ, ਗੋਪਾਲ ਸ਼ਰਮਾ, ਹਰਦੇਵ ਸਿੰਘ, ਕੁਲਵੰਤ ਸਿੰਘ ਚੰਨੀ, ਤਿਲਕ ਰਾਜ ਯਾਦਵ, ਟੀਟੀ ਸ਼ਰਮਾ, ਸੋਨੂੰ ਮਠਾੜੂ, ਵਿਨੋਦ ਸ਼ਰਮਾ, ,ਲਖਵਿੰਦਰ ਸਿੰਘ ਠੇਕੇਦਾਰ ,ਤਰਲੋਕ ਸਿੰਘ, ਜਸਦੀਪ ਸਿੰਘ ਦੀਪਾ, ਟੋਨੀ ਸ਼ਰਮਾ, ਜਸਵੀਰ ਸਿੰਘ ਲੋਟੇ, ਰਾਜਿੰਦਰ ਸਿੰਘ ਖੁਰਲ, ਸੰਤੋਖ ਸਿੰਘ, ਜਨਕਰਾਜ,  ਵਲਜੀਤ ਸਿੰਘ ਘਦਿਆਲ, ਸੁਖਵਿੰਦਰ ਸਿੰਘ ਸੁੱਖਾ, ਕੇਵਲ ਕ੍ਰਿਸ਼ਨ, ਰਵੀ ਸ਼ਰਮਾ, ਗੁਰਦੇਵ ਗੋਸਾਈ ਆਦਿ ਹਾਜ਼ਰ ਸਨ।

About Author

Leave A Reply

WP2Social Auto Publish Powered By : XYZScripts.com