Saturday, April 26

ਕਿਸਾਨਾਂ ਨੇ ਜੇਕਰ ਧਰਨੇ ਹੀ ਦੇਣੇ ਹਨ ਤਾਂ ਬਾਦਲਾਂ ਅਤੇ ਕੈਪਟਨ ਦੇ ਘਰਾਂ ਅੱਗੇ ਦੇਣ- ਗਰੇਵਾਲ

ਲੁਧਿਆਣਾ,(ਸੰਜੇ ਮਿੰਕਾ,ਵਿਸ਼ਾਲ) ਭਾਜਪਾ ਕਿਸਾਨ ਮੋਰਚਾ ਦੇ ਕੌਮੀ ਸਕੱਤਰ ਅਤੇ ਇੰਚਾਰਜ ਜੰਮੂ ਕਸ਼ਮੀਰ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਕਿਸਾਨ ਜਿਹੜੇ ਕੇਂਦਰੀ ਆਰਡੀਨੈਂਸ ਦਾ ਵਿਰੋਧ ਕਰ ਰਹੇ ਹਨ, ਉਹ ਤਾਂ ਪੰਜਾਬ ਅੰਦਰ ਪਹਿਲਾਂ ਤੋਂ ਹੀ ਲਾਗੂ ਹਨ। ਗਰੇਵਾਲ ਨੇ ਦੱਸਿਆ ਕਿ 2006 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਐਗਰੀਕਲਚਰਲ ਪ੍ਰੋਡਿਊਸ ਮਾਰਕੀਟ ਐਕਟ ਪਾਸ ਕਰਕੇ ਪ੍ਰਾਈਵੇਟ ਮੰਡੀਆਂ ਦਾ ਰਸਤਾ ਖੋਲ• ਦਿੱਤਾ ਸੀ। ਜਿਸ ਦੇ ਤਹਿਤ ਕੋਈ ਵੀ ਵਿਅਕਤੀ, ਕੰਪਨੀ ਅਤੇ ਗਰੁੱਪ ਪ੍ਰਾਈਵੇਟ ਮੰਡੀ ਖੋਲ ਸਕਦਾ ਹੈ । ਇਸ ਨੂੰ ਪੰਜਾਬ ਵਿੱਚ ਲਾਗੂ ਹੋਇਆ 16 ਸਾਲ ਹੋ ਚੁੱਕੇ ਹਨ। ਕੀ ਬੀਰ ਦਵਿੰਦਰ ਸਿੰਘ ਉਸ ਕਾਂਗਰਸ ਸਰਕਾਰ ਦੇ ਡਿਪਟੀ ਸਪੀਕਰ ਦਾ ਹਿੱਸਾ ਨਹੀਂ ਸਨ। ਉਨਾਂ ਦੱਸਿਆ ਕਿ ਪੰਜਾਬ ਅੰਦਰ ਸ਼੍ਰੀ ਪ੍ਰਕਾਸ਼ ਬਾਦਲ ਦੀ ਸਰਕਾਰ ਨੇ ਪੰਜਾਬ ਕੰਟਰੈਕਟ ਫਾਰਮਿੰਗ ਐਕਟ ਪਾਸ ਕੀਤਾ ਤੇ ਹੁਣ ਕੇਂਦਰ ਦੀ ਸਰਕਾਰ ਨੇ ਲਾਗੂ ਕਰ ਦਿੱਤਾ। ਉਨਾਂ ਕਿਹਾ ਕਿ ਕੇਵਲ ਆਪਣੀ ਲੀਡਰੀ ਚਮਕਾਉਣ ਦੀ ਖ਼ਾਤਰ ਕਿਸਾਨਾਂ ਨੂੰ ਗੁੰਮਰਾਹ ਕਰਨਾ ਅਤੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਕਦਾਚਿੱਤ ਠੀਕ ਨਹੀਂ ਹੈ । ਸੜਕਾਂ ਜਾਮ ਕਰ ਦੇਣੀਆਂ ਜਾਂ ਰੇਲ ਗੱਡੀਆਂ ਦਾ ਚੱਕਾ ਜਾਮ ਕਰ ਦੇਣ ਦੇ ਨਾਲ ਕਿਸ ਦਾ ਨੁਕਸਾਨ ਹੋ ਰਿਹਾ ਹੈ। ਇਹ ਸੋਚਣ ਦੀ ਗੱਲ ਹੈ । ਲੋੜ ਹੈ ਕਿ ਜੋ ਦੇਸ਼ ਅੰਦਰ ਮੋਦੀ ਸਰਕਾਰ ਨੇ ਤਿੰਨ ਕਿਸਾਨ ਆਰਡੀਨੈਂਸ ਪਾਸ ਕੀਤੇ ਹਨ, ਉਨਾਂ ਨੂੰ ਸਮਝਿਆ ਜਾਵੇ ਤਾਂਕਿ ਇਹ ਪਤਾ ਚੱਲ ਸਕੇ ਕਿ ਇਹ ਐਕਟ ਕਿਸਾਨੀ ਦੇ ਹਿਤ ਵਿੱਚ ਹਨ ਜਾਂ ਵਿਰੋਧ ਵਿੱਚ ਜਾਂ ਕਿਸਾਨਾਂ ਦਾ ਕਿਸ ਪੱਧਰ ਤੇ ਨੁਕਸਾਨ ਕਰਦੇ ਹਨ। ਜੇਕਰ ਧਰਨੇ ਹੀ ਦੇਣੇ ਹਨ ਬਾਦਲਾਂ ਦੇ ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਦੇ ਘਰਾਂ ਦੇ ਸਾਹਮਣੇ ਦਿਓ ।

About Author

Leave A Reply

WP2Social Auto Publish Powered By : XYZScripts.com