Sunday, March 16

ਅਧਿਆਪਕ ਦਿਵਸ ਮੌਕੇ ਕਰਵਾਏ ਗਏ ਲੇਖ/ਵਿਚਾਰ ਮੁਕਾਬਲਿਆਂ ਦੇ ਨਤੀਜ਼ੇ ਘੋਸ਼ਿਤ

  • ਸਰਕਾਰੀ ਹਾਈ ਸਕੂਲ ਬੈਗੋਵਾਲ ਦੇ ਮਾਸਟਰ ਵਿਸ਼ਵਿੰਦਰ ਵਸ਼ਿਸ਼ਟ ਨੇ ਕੀਤਾ ਪਹਿਲਾ ਸਥਾਨ ਹਾਸਲ

ਲੁਧਿਆਣਾ, (ਸੰਜੇ ਮਿੰਕਾ)- ਮੁੱਖ ਚੋਣ ਅਫ਼ਸਰ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 05 ਸਤੰਬਰ ਨੂੰ ਅਧਿਆਪਕ ਦਿਵਸ ਮਨਾਉਣ ਸਬੰਧੀ ਸਮੂਹ ਜ਼ਿਲ੍ਹਿਆਂ ਦੇ ਅਧਿਆਪਕ ਵਰਗ ਦੇ ਲੇਖ/ਵਿਚਾਰ ਮੁਕਾਬਲੇ ਕਰਵਾਏ ਗਏ ਸਨ, ਜ਼ਿਨ੍ਹਾਂ ਵਿੱਚ ਜ਼ਿਲ੍ਹਾ ਲੁਧਿਆਣਾ ਵਿੱਚ ਕੁੱਲ 73 ਅਧਿਆਪਕਾਂ ਦੇ ਲੇਖ/ਵਿਚਾਰ ਪ੍ਰਾਪਤ ਹੋਏ ਸਨ। ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਆਏ ਅਧਿਆਪਕਾਂ ਨੂੰ ਅੱਜ ਸ੍ਰੀ ਅਮਰਜੀਤ ਸਿੰਘ ਬੈਂਸ, ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ(ਜ) ਲੁਧਿਆਣਾ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਵਧੀਕ ਜ਼ਿਲ੍ਹਾ ਚੌਣ ਅਫ਼ਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਲੇਖ/ਵਿਚਾਰ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਸਰਕਾਰੀ ਹਾਈ ਸਕੂਲ ਬੈਗੋਵਾਲ ਦੇ ਸ.ਸ. ਮਾਸਟਰ ਸ੍ਰੀ ਵਿਸ਼ਵਿੰਦਰ ਵਸ਼ਿਸ਼ਟ, ਦੂਜਾ ਸਥਾਨ ਸ਼ਹੀਦ ਕਰਨਲ ਹਰਚਰਨ ਸਿੰਘ ਸੇਖੋਂ ਯਾਦਗਾਰੀ ਸਰਕਾਰੀ ਸੀ.ਸੈ.ਸਕੂਲ, ਦਾਖਾ ਤੋਂ ਲੈਕਚਰਾਰ ਡਾ.ਰਵਿੰਦਰ ਸਿੰਘ ਅਤੇ ਤੀਜਾ ਸਥਾਨ ਪਾ੍ਰਪਤ ਕਰਨ ਵਾਲਿਆਂ ਵਿੱਚ ਸਰਕਾਰੀ ਕੰਨਿਆ ਸੀ.ਸੈ.ਸਕੂਲ ਜਗਰਾਓ ਸ.ਸ. ਮਿਸਟ੍ਰੈਸ ਸ੍ਰੀਮਤੀ ਬਲਦੀਪ ਕੌਰ, ਸਰਕਾਰੀ ਹਾਈ ਸਕੂਲ, ਗੂੜੇ ਤੋਂ ਅਧਿਆਪਕ ਸ੍ਰੀਮਤੀ ਰਜਨੀ ਬਾਲਾ, ਸਰਕਾਰੀ ਸੀ.ਸੈ.ਸਕੂਲ ਹੈਬੋਵਾਲ ਖੁਰਦ ਤੋਂ ਪੰਜਾਬੀ ਮਿਸਟ੍ਰੈਸ ਸ੍ਰੀਮਤੀ ਗੁਰਪ੍ਰੀਤ ਕੌਰ, ਸਰਕਾਰੀ ਸੀ.ਸੈ.ਸਕੂਲ ਸਵੱਦੀ ਕਲਾਂ ਤੋਂ ਲੈਕਚਰਾਰ(ਅਰਥ ਸ਼ਾਸ਼ਤਰ) ਸ੍ਰੀ ਰਾਧੇ ਸ਼ਾਮ, ਸਰਕਾਰੀ ਸੀ.ਸੈ.ਸਕੂਲ ਜੱਟਪੁਰਾ ਤੋਂ ਅੰਗਰੇਜ਼ੀ ਲੈਕਚਰਾਰ ਸ੍ਰੀਮਤੀ ਸਤਵੀਰ ਕੌਰ, ਸਰਕਾਰੀ ਹਾਈ ਸਕੂਲ ਗੂੜੇ ਤੋਂ ਅੰਗਰੇਜ਼ੀ ਅਧਿਆਪਕਾ ਸ੍ਰੀਮਤੀ ਅੰਜਨਦੀਪ ਕੋਰ ਸ਼ਾਮਲ ਹਨ।
ਸ੍ਰੀ ਅਮਰਜੀਤ ਬੈਂਸ ਵੱਲੋਂ ਦਰਜ਼ਾ ਹਾਸਲ ਕਰਨ ਵਾਲੇ ਅਧਿਆਪਕਾਂ ਨੂੰ ਸੁ਼ਭਕਾਮਨਾਵਾਂ ਵੀ ਦਿੱਤੀਆਂ।

About Author

Leave A Reply

WP2Social Auto Publish Powered By : XYZScripts.com