Thursday, April 17

ਬੈਕਫਿੰਕੋ ਵੱਲੋਂ ਚਲਾਈਆਂ ਜਾ ਰਹੀਆਂ ਸਵੈ-ਰੋਜਗਾਰ ਸਕੀਮਾਂ ਸਬੰਧੀ ਜਾਗਰੂਕਤਾ ਕੈਂਪ ਆਯੋਜਿਤ

  • ਸੂਬਾ ਸਰਕਾਰ ਪੱਛੜੀਆਂ ਸ਼੍ਰੇਣੀਆਂ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਲਈ ਵਚਨਬੱਧ – ਉਪ-ਚੇਅਰਮੈਨ ਮੁਹੰਮਦ ਗੁਲਾਬ
  • ਕਿਹਾ! ਸਵੈ-ਰੋਜ਼ਗਾਰ ਲਈ ਬਹੁਤ ਹੀ ਘੱਟ ਵਿਆਜ ਦਰ ‘ਤੇ ਮੁਹੱਈਆਂ ਕਰਵਾਏ ਜਾਂਦੇ ਹਨ ਕਰਜ਼ੇ

ਲੁਧਿਆਣਾ, (ਸੰਜੇ ਮਿੰਕਾ) – ਪੰਜਾਬ ਸਰਕਾਰ ਦੁਆਰਾ ਰਾਜ ਦੇ ਪਛੜੀਆਂ ਸ਼੍ਰੇਣੀਆਂ ਅਤੇ ਆਰਥਿਕ ਤੌਰ ਤੇ ਕਮਜੋਰ ਵਰਗ ਦਾ ਆਰਥਿਕ ਮਿਆਰ ਉੱਚਾ ਚੁੱਕਣ ਲਈ ਬੈਕਵਿੰਕੋ ਦੀ ਸਥਾਪਨਾ ਸਾਲ 1976 ਵਿੱਚ ਕੀਤੀ ਗਈ। ਭਾਰਤ ਸਰਕਾਰ ਵਲੋਂ ਰਾਸ਼ਟਰੀ ਪੱਧਰ ‘ਤੇ ਸਾਲ 1992 ਵਿੱਚ ਰਾਸ਼ਟਰੀ ਪਛੜੀਆਂ ਸ਼੍ਰੇਣੀਆਂ ਵਿੱਤ ਤੇ ਵਿਕਾਸ ਕਾਰਪੋਰੇਸ਼ਨ (ਐਨ.ਬੀ.ਸੀ.ਐਫ.ਡੀ.ਸੀ.) ਦੀ ਸਥਾਪਨਾ ਕੀਤੀ ਗਈ ਅਤੇ ਬੈਕਫਿੰਕੋ ਨੂੰ ਰਾਜ ਸਰਕਾਰ ਪਛੜੀਆਂ ਸ਼੍ਰੇਣੀਆਂ ਦਾ ਆਰਥਿਕ ਮਿਆਰ ਉੱਚਾ ਚੁੱਕਣ ਲਈ ਚੈਨਾਲਾਈਜਿੰਗ ਏਜੰਸੀ ਨਾਮਜਦ ਕੀਤਾ ਗਿਆ।  ਕਾਰਪੋਰੇਸ਼ਨ ਵਲੋਂ ਸਾਲ 1976-77 ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਸਕੀਮਾਂ ਤਹਿਤ 160798 ਲਾਭਪਾਤਰੀਆਂ ਨੂੰ 26251.28 ਲੱਖ ਰੁਪਏ ਦੀ ਰਕਮ ਵੰਡੀ ਜਾ ਚੁੱਕੀ ਹੈ। ਸ੍ਰੀ ਮੁਹਮੰਦ ਗੁਲਾਬ, ਵਾਈਸ ਚੇਅਰਮੈਨ, ਬੈਕਫਿੰਕੋ ਵਲੋਂ ਅੱਜ ਸਥਾਨਕ ਫੀਲਡ ਦਫਤਰ, ਬੈਕਫਿੰਕੋ, ਡਾ:ਬੀ.ਆਰ. ਅੰਬੇਦਕਰ ਭਵਨ ਨਵੀਆਂ ਕਚਹਿਰੀਆਂ ਫਿਰੋਜਪੁਰ ਰੋਡ ਲੁਧਿਆਣਾ ਵਿਖੇ ਪਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਵਿਅਕਤੀਆਂ ਨੂੰ ਕਾਰਪੋਰੇਸਨ ਵਲੋਂ ਚਲਾਈਆਂ ਜਾ ਰਹੀਆਂ ਸਵੈ-ਰੋਜਗਾਰ ਸਕੀਮਾਂ ਬਾਰੇ ਜਾਣਕਾਰੀ ਦੇਣ ਲਈ ਜਾਗਰੂਕਤਾ ਕਂੈਪ ਆਯੋਜਿਤ ਕੀਤਾ ਗਿਆ। ਵਾਈਸ ਚੇਅਰਮੈਨ ਨੇ ਦੱਸਿਆ ਕਿ ਬੈਕਫਿੰਕੋ ਸਾਲ 2020-21 ਦੌਰਾਨ ਐਨ.ਬੀ.ਸੀ. ਸਕੀਮ ਅਧੀਨ 751 ਲਾਭਪਾਤਰੀਆਂ ਨੂੰ 1127.75 ਲੱਖ ਰੁਪਏ ਦਾ ਕਰਜਾ ਵੰਡਣ ਦਾ ਟੀਚਾ ਨਿਸ਼ਚਿਤ ਕੀਤਾ ਗਿਆ ਹੈ। ਇਸ ਟੀਚੇ ਅਧੀਨ 30 ਸਤੰਬਰ ਤੱਕ 100 ਲਾਭਪਾਤਰੀਆਂ ਨੂੰ 166.25 ਲੱਖ ਰੁਪਏ ਦੇ ਕਰਜੇ ਵੰਡੇ ਜਾ ਚੁੱਕੇ ਹਨ। ਜਿਲਾ ਲੁਧਿਆਣਾ ਲਈ ਚਾਲੂ ਵਿੱਤੀ ਸਾਲ 2020-21 ਦੌਰਾਨ 51 ਲਾਭਪਾਤਰੀਆਂ ਨੂੰ 75.77 ਲੱਖ ਰੁਪਏ ਦੇ ਕਰਜੇ ਵੰਡਣ ਦਾ ਟੀਚਾ ਰੱਖਿਆ ਗਿਆ। ਇਸ ਟੀਚੇ ਲਈ ਜ਼ਿਲ੍ਹਾ ਲੁਧਿਆਣਾ ਵਿੱਚ 30 ਸਤੰਬਰ 10 ਲਾਭਪਾਤਰੀਆਂ ਨੂੰ 18.62 ਲੱਖ ਰੁਪਏ ਦੇ ਕਰਜੇ ਵੰਡੇ ਜਾ ਚੁੱਕੇ ਹਨ ਅਤੇ 12 ਬਿਨੈਕਾਰਾਂ ਨੂੰ 26.50 ਲੱਖ ਰੁਪਏ ਦੇ ਕਰਜ਼ਾ ਮੰਨਜ਼ੂਰੀ ਪੱਤਰ ਜਾਰੀ ਕੀਤੇ ਜਾ ਚੁੱਕੇ ਹਨ ਜੋ ਕਿ ਅੱਜ ਦੇ ਸਮਾਗਮ ਵਿੱਚ ਸ੍ਰੀ ਮੁਹੰਮਦ ਗੁਲਾਬ ਵਲੋਂ ਦਿੱਤੇ ਗਏ। ਇਹਨਾਂ ਵਿਅਕਤੀਆਂ ਨੂੰ ਜਲਦ ਹੀ ਸਬੰਧਤ ਸ਼ਰਤਾਂ ਪੂਰੀਆਂ ਕਰਨ ਉਪਰੰਤ ਕਰਜ਼ੇ ਦੀ ਅਦਾਇਗੀ ਸਿੱਧੀ ਸਬੰਧਤ ਵਿਅਕਤੀਆਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕਰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਜਾਗਰੂਕਤਾ ਕੈਂਪ ਦੌਰਾਨ 9 ਬਿਨੈਕਾਰਾਂ ਵਲੋਂ 10.50 ਲੱਖ ਰੁਪਏ ਕਰਜਾ ਲੈਣ ਲਈ ਅਪਲਾਈ ਕੀਤਾ ਗਿਆ, ਜਿਹਨਾਂ ਦੇ ਦਸਤਾਵੇਜ ਮੁਕੰਮਲ ਹੋਣ ਉਪਰੰਤ ਕਰਜੇ ਮੰਨਜ਼ੂਰ ਕਰ ਦਿੱਤੇ ਜਾਣਗੇ। ਵਾਈਸ ਚੇਅਰਮੈਨ ਵਲੋਂ ਜਾਗਰੂਕਤਾ ਕੈਪ ਵਿੱਚ ਪਹੁੰਚੇ ਵਿਅਕਤੀਆਂ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਉਹ ਆਪਣੇ – ਆਪਣੇ ਇਲਾਕਿਆਂ ਵਿੱਚ ਨਿਗਮ ਵਲੋਂ ਚਲਾਈਆਂ ਜਾ ਰਹੀਆਂ ਸਵੈ-ਰੋਜ਼ਗਾਰ ਸਕੀਮਾਂ ਬਾਰੇ ਜਾਗਰੂਕ ਕਰਨ ਤਾਂ ਜੋ ਪੰਜਾਬ ਸਰਕਾਰ ਵਲੋਂ ਉਲੀਕੇ ਪ੍ਰੋਗਰਾਮ ਅਨੁਸਾਰ ਵੱਧ ਤੋਂ ਵੱਧ ਲੋੜਵੰਦ ਵਿਅਕਤੀ ਕਰਜੇ ਲੈ ਕੇ ਆਪਣੇ ਕਾਰੋਬਾਰ ਸ਼ੁਰੂ ਕਰ ਸਕਣ। ਸ੍ਰੀ ਗੁਲਾਬ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਦੇ ਵਾਅਦੇ ਅਨੁਸਾਰ ਘਰ-ਘਰ ਰੋਜ਼ਗਾਰ ਮੁਹਿੰਮ ਤਹਿਤ ਬੈਕਫਿੰਕੋ ਵੱਲੋਂ ਪੱਛੜੀਆਂ ਸ਼੍ਰੇਣੀਆਂ ਦੇ ਆਰਥਿਕ ਤੌਰ ਤੇ ਕੰਮਜੋਰ ਵਿਅਕਤੀਆਂ ਨੂੰ ਸਵੈ-ਰੋਜ਼ਗਾਰ ਲਈ ਬਹੁਤ ਹੀ ਘੱਟ ਵਿਆਜ ਦੀ ਦਰ ‘ਤੇ ਕਰਜੇ ਮੁਹੱਈਆਂ ਕਰਵਾਏ ਜਾਂਦੇ ਹਨ। ਇਸੇ ਲੜੀ ਤਹਿਤ ਅੱਜ ਲੁਧਿਆਣਾ ਵਿਖੇ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ ਤਾਂ ਜੋ ਮੌਕੇ ‘ਤੇ ਹੀ ਲੋੜਵੰਦ ਵਿਅਕਤੀਆਂ ਨੂੰ ਮਾਲੀ ਸਹਾਇਤਾ ਪ੍ਰਦਾਨ ਕਰਨ ਲਈ ਉਨਾਂ ਦੀ ਸ਼ਨਾਖਤ ਕੀਤੀ ਜਾ ਸਕੇ ਅਤੇ ਬਿਨੈ-ਪੱਤਰ ਭਰੇ ਜਾ ਸਕਣ। ਇਸ ਕਰਜ਼ੇ ਦੀ ਵਿਆਜ ਦਰ 6 ਪ੍ਰਤੀਸ਼ਤ ਸਲਾਨਾ ਹੋਵੇਗੀ । ਇਸ ਪ੍ਰੋਗਰਾਮ ਨੂੰ ਲੋਕਪ੍ਰਿਆ ਬਣਾਉਣ, ਲੋੜਵੰਦ ਵਿਅਕਤੀਆਂ ਦੀ ਸਹੂਲਤ ਤੇ ਕਾਰਪੋਰੇਸ਼ਨ ਵਲੋਂ ਚਲਾਈਆਂ ਜਾ ਰਹੀਆਂ ਸਵੈ-ਰੋਜਗਾਰ ਸਕੀਮਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਪਂੈਫਲੈਟ ਪ੍ਰਿੰਟ ਕਰਵਾਏ ਗਏ ਹਨ, ਜਿਸ ਵਿੱਚ ਅੱਪ ਟੂ ਡੇਟ ਸਕੀਮਾਂ, ਕਰਜੇ ਦੀ ਰਕਮ ਅਤੇ ਹਰ ਤਰ੍ਹਾਂ ਦੀ ਕਰਜਾ ਪ੍ਰਾਪਤ ਕਰਨ ਦੀ ਵਿਧੀ ਬਾਰੇ ਜਾਣਕਾਰੀ ਨੂੰ ਦਰਸਾਉਂਦੇ,  ਲੋਕਾਂ ਨੂੰ ਵੰਡਣ ਲਈ ਆਦੇਸ਼ ਦਿੱਤੇ ਗਏ। ਉਹਨਾਂ ਇਹ ਵੀ ਦੱਸਿਆ ਕਿ ਕਰਜਾ ਵੰਡ ਪ੍ਰਣਾਲੀ ਨੂੰ ਸੁਖਾਲਾ ਬਣਾਉਣ ਅਤੇ ਤੇਜ਼ ਕਰਨ ਲਈ 2 ਲੱਖ ਰੁਪਏ ਤੱਕ ਦੇ ਕਰਜਾ ਕੇਸ ਪ੍ਰਵਾਨਗੀ ਲਈ ਸਿਫਾਰਸ਼ ਕਰਨ ਦੇ ਅਧਿਕਾਰ ਜਿਲ੍ਹਾ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਨੂੰ ਦਿੱਤੇ ਗਏ ਹਨ।ਵਾਈਸ ਚੇਅਰਮੈਨ ਵਲੋ ਕੋਵਿਡ-19 ਕਰਕੇ ਬੇਰੁਜਗਾਰ ਨੌਜਵਾਨਾਂ ਅਤੇ ਲੋੜਵੰਦ ਵਿਅਕਤੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਲਈ ਬੈਕਫਿੰਕੋ ਦੇ ਜਿਲ੍ਹਾ ਫੀਲਡ ਅਫਸਰ ਨਾਲ ਸੰਪਰਕ ਕਰ ਸਕਦੇ ਹਨ। ਬੈਕਫਿੰਕੋ ਤੋਂ ਸਸਤੇ ਵਿਆਜ ਦਰਾਂ ‘ਤੇ ਕਰਜਾ ਪ੍ਰਾਪਤ ਕਰਕੇ ਆਪਣੇ ਕਾਰੋਬਾਰ ਸ਼ੁਰੂ ਕਰਨ ਤਾਂ ਜੋ ਉਹ ਆਪਣੇ ਅਤੇ ਆਪਣੇ ਪਰਿਵਾਰ ਦਾ ਗੁਜਾਰਾ ਸਹੀ ਢੰਗ ਨਾਲ ਚਲਾ ਸਕਣ।ਇਸ ਮੌਕੇ ਇੰਚਾਰਜ ਕਰਜਾ ਸਾਖਾ, ਮੁੱਖ ਦਫਤਰ ਚੰਡੀਗੜ੍ਹ ਤੋਂ ਸ੍ਰੀ ਸਤਵਿੰਦਰ ਸਿੰਘ, ਫੀਲਡ ਅਫ਼ਸਰ ਮੋਹਾਲੀ ਸ੍ਰੀ ਰਵਿੰਦਰ ਕੁਮਾਰ, ਜ਼ਿਲ੍ਹਾ ਭਲਾਈ ਅਫਸਰ ਰਜਿੰਦਰ ਕੁਮਾਰ, ਕਲਰਕ ਸੁਮਨ ਬਾਲਾ ਅਤੇ ਫੀਲਡ ਅਫਸਰ ਲੁਧਿਆਣਾ ਮਿਸ ਨਵਪ੍ਰੀਤ ਕੌਰ ਵੀ ਹਾਜਰ ਸਨ।

About Author

Leave A Reply

WP2Social Auto Publish Powered By : XYZScripts.com