- ਜਨਤਾ ਦੇ ਸੇਵਕ ਸਮਾਜਸੇਵੀ ਅਨਮੋਲ ਕਵਾਤਰਾ ਨੇ ਦੀਵਾਨ ਟੋਡਰਮੱਲ ਸੇਵਾ ਰਸੋਈ ਵਿਚ ਕੀਤੀ ਸੇਵਾ
ਲੁਧਿਆਣਾ,(ਸੰਜੇ ਮਿੰਕਾ)-ਜਿਸ ਦਿਨ ਅਯੋਧਿਆ ਵਿਖੇ ਸ਼੍ਰੀ ਰਾਮ ਮੰਦਿਰ ਦਾ ਨੀਂਹ ਪੱਧਰ ਰਖਿਆ ਗਿਆ ਉਸੇ ਦਿਨ ਹਿੰਦੂ ਨਿਆ ਪੀਠ ਵਲੋਂ 5 ਅਗਸਤ ਤੋਂ ਦੀਵਾਨ ਟੋਡਰ ਮੱਲ ਸੇਵਾ ਰਸੋਈ ਦਾ ਉਪਰਾਲਾ ਮੁੱਖ ਬੁਲਾਰਾ ਪ੍ਰਵੀਨ ਡੰਗ ਦੀ ਅਗੁਵਾਈ ਹੇਠ ਕੀਤਾ ਜਾ ਰਿਹਾ ਹੈ ਜਿਸ ਵਿੱਚ ਸੰਗਠਨ ਲੋਕਾਂ ਨੂੰ 10 ਰੁਪਏ ਵਿਚ ਭੋਜਨ ਥਾਲੀ ਮੁਹਇਆ ਕਰ ਰਹੀ ਹੈ। ਗੁਰੂ ਦੇ ਸੱਚੇ ਸੇਵਕ ਹਿੰਦੂ ਸਿੱਖ ਏਕਤਾ ਦੇ ਪ੍ਰਤੀਕ ਦੀਵਾਨ ਟੋਡਰਮੱਲ ਦੇ ਆਦਰਸ਼ਾਂ ਤੋਂ ਪ੍ਰੇਰਿਤ ਹੋਕੇ ਅੱਜ ਨੌਜਵਾਨ ਪੀੜੀ ਆਪਣੀਆਂ ਖੁਸ਼ੀਆਂ ਨੂੰ ਬਾਹਰ ਨ ਸੇਲੀਬ੍ਰੇਟ ਕ ਕਰਕੇ ਦੀਵਾਨ ਟੋਡਰਮੱਲ ਸੇਵਾ ਰਸੋਈ ਵਿਚ ਸੇਵਾ ਕਰਕੇ ਆਪਣੀ ਖੁਸ਼ੀਆਂ ਨੂੰ ਦੁਗਣਾ ਅਤੇ ਸਾਂਝਾ ਕਰ ਰਹੇ ਹਨ ਇਸ ਦੇ ਚਲਦਿਆਂ ਦੀਵਾਨ ਟੋਡਰ ਮੱਲ ਰਸੋਈ ਵਿਚ ਜਨਤਾ ਦੇ ਸੇਵਕ ਦੇ ਰੂਪ ਵਿਚ ਮਸ਼ਹੂਰ ਸਮਾਜਸੇਵੀ ਅਨਮੋਲ ਕਵਾਤਰਾ ਸਾਥੀਆਂ ਸੰਗ ਪੁੱਜੇ ਅਤੇ ਦੀਵਾਨ ਟੋਡਰਮੱਲ ਸੇਵਾ ਰਸੋਈ ਵਿਚ ਸੇਵਾ ਕੀਤੀ।ਇਸ ਮੌਕੇ ਤੇ ਮੁਖ ਬੁਲਾਰਾ ਪ੍ਰਵੀਨ ਡੰਗ ਨੇ ਕਿਹਾ ਕਿ ਜੀਵਨ ਵਿਚ ਸੰਸਕਾਰਾਂ ਦਾ ਬਹੁਤ ਵੱਡਾ ਮਹੱਤਵ ਹੈ ਅਤੇ ਅਜਿਹਾ ਹੀ ਇਕ ਸੰਸਕਾਰ ਹੈ ਸੇਵਾ ਦਾ ਭਾਵ ਅਤੇ ਨਿਸਵਾਰਥ ਭਾਵ ਨਾਲ ਜਰੂਰਤਮੰਦ ਦੀ ਮਦਦ ਕਰਨਾ ਹੀ ਸਾਡੇ ਸੰਸਕਾਰਾਂ ਦੀ ਪਹਿਚਾਣ ਕਰਾਉਂਦੇ ਹਨ। ਉਹਨਾਂ ਕਿਹਾ ਕਿ ਜਿਨ੍ਹਾਂ ਬੱਚਿਆਂ ਵਿਚ ਸ਼ੁਰੂ ਤੋਂ ਹੀ ਸੇਵਾ ਦੀ ਭਾਵਨਾ ਦਾ ਵਿਕਾਸ ਕਰ ਦਿੱਤਾ ਜਾਂਦਾ ਹੈ ਉਹ ਅੱਗੇ ਜਾਕੇ ਆਪਣੀ ਸੇਵਾ ਭਾਵਨਾ ਨਾਲ ਸਮਾਜ ਵਿਚ ਪ੍ਰਤਿਸ਼ਠਾ ਦੇ ਪਾਤਰ ਬਣ ਜਾਂਦੇ ਹਨ। ਪ੍ਰਵੀਨ ਡੰਗ ਨੇ ਕਿਹਾ ਕਿ ਵਾਸਤਵ ਵਿਚ ਸਮਾਜ ਦੇ ਸੁੰਦਰ ਨਿਰਮਾਣ ਅਤੇ ਭਵਿੱਖ ਵਿਚ ਤਰੱਕੀ ਲਈ ਬੱਚਿਆਂ ਵਿਚ ਸੇਵਾ-ਭਾਵ ਦਾ ਵਿਕਾਸ ਕਰਨਾ ਲਾਜਮੀ ਹੈ ਅਤੇ ਸੇਵਾ-ਭਾਵ ਨੂੰ ਵਿਕਸਿਤ ਕਰਨ ਲਈ ਪਰਿਵਾਰ ਹੀ ਸਭ ਤੋਂ ਸੁੰਦਰ ਸੰਸਥਾ ਹੈ। ਇਸ ਮੌਕੇ ਤੇ ਸਮਾਜਸੇਵਕ ਅਨਮੋਲ ਕਵਾਤਰਾ ਨੇ ਕਿਹਾ ਕਿ ਦੀਵਾਨ ਟੋਡਰਮੱਲ ਵਰਗੇ ਮਹਾਪੁਰਸ਼ਾਂ ਦੀ ਬਰਾਬਰੀ ਨਹੀਂ ਕਿਤਿਓਂ ਜਾ ਸਕਦੀ ਪਰ ਉਹਨਾਂ ਦੇ ਆਦਰਸ਼ਾਂ ਉਹਨਾਂ ਦੀ ਸੇਵਾ ਨੂੰ ਆਪਣੇ ਜੀਵਨ ਵਿਚ ਢਾਲ ਕੇ ਆਪਣੇ ਮਨੁੱਖੀ ਜੀਵਨ ਨੂੰ ਜਰੂਰ ਸਕਾਰ ਕਰ ਸਕਦੇ ਹਨ ਅਤੇ ਹਿੰਦੂ ਨਿਆ ਪੀਠ ਵਲੋਂ ਹਿੰਦੂ ਸਿੱਖ ਭਾਈਚਾਰੇ ਅਤੇ ਸੇਵਾ ਭਾਵਨਾ ਦੀ ਦੀਵਾਨ ਟੋਡਰ ਮੱਲ ਸੇਵਾ ਰਸੋਈ ਰਾਹੀਂ ਸਾਨੂੰ ਅੱਜ ਇਹ ਸ਼ੁਭ ਅਵਸਰ ਦਿੱਤਾ ਹੈ ਅਨਮੋਲ ਕਵਾਤਰਾ ਨੇ ਕਿਹਾ ਕਿ ਸੇਵਾ ਦਾ ਅਰਥ ਹੈ ਦੂਜਿਆਂ ਨੂੰ ਈਸ਼ਵਰ ਦਾ ਅੰਸ਼ ਮੰਨਦੇ ਹੋਇਆ ਉਹਨਾਂ ਦੀ ਭਲਾਈ ਲਈ ਕਾਰਜ ਕਰਨਾ। ਇਸ ਮੌਕੇ ਤੇ ਸਰਤ ਚੰਦਰ ਕਪੂਰ,ਭੁਪਿੰਦਰ ਬੰਗਾ,ਜਗਦੀਸ਼ ਮਾਣਕ,ਦਵਿੰਦਰ ਵਰਮਾ,ਸੁਰੇਸ਼ ਕੌਸ਼ਿਕ,ਅਸ਼ੋਕ ਕੁਮਾਰ,ਕ੍ਰਿਸ਼ਨ ਡੰਗ,ਵਿੱਕੀ ਕਪੂਰ,ਦੀਪਕ ਹਾਜਿਰ ਹੋਏ।