Thursday, April 24

ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਵਲੋਂ ਕਰੋਨਾ ਵਾਇਰਸ ਦਾ ਫਰੀ ਟੈਸਟ ਕੈਂਪ ਲਗਾਇਆ ਜਾਵੇਗਾ-ਜਥੇ ਨਿਮਾਣਾ

  • ਕੈਂਪ ਵਿੱਚੋਂ ਨਿਕਲੇ ਕਰੋਨਾ ਪਾਜਟਿਵ ਮਰੀਜ਼ਾਂ ਦਾ ਪ੍ਰਸ਼ਾਸਨ ਵੱਲੋਂ ਫਰੀ ਇਲਾਜ ਕੀਤਾ ਜਾਵੇਗਾ-ਸੈਕਟਰੀ ਬਲਬੀਰ ਚੰਦ ਐਰੀ

ਲੁਧਿਆਣਾ, (ਸੰਜੇ ਮਿੰਕਾ) – ਮਨੁੱਖਤਾ ਨੂੰ ਸਮਰਪਿਤ ਸੰਸਥਾ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਹੇਠ ਕਰੋਨਾ ਵਾਰਿਸ ਦਾ ਫਰੀ ਟੈਸਟ ਕੈਂਪ ਮਿੱਤੀ 11 ਸਤੰਬਰ 2020 ਸਵੇਰੇ 10 ਵਜੇ ਨੂੰ ਕਰਤਾਰ ਨਗਰ ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ ਵਿਖੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸੈਕਟਰੀ ਸ੍ਰੀ ਬਲਬੀਰ ਚੰਦ ਐਰੀ ਜੀ ਦੇ ਪੂਰਨ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ ਅਤੇ ਕਰੋਨਾ ਵਾਇਰਸ ਤੋਂ ਬਚਾਅ ਕਿਸ ਤਰ੍ਹਾਂ ਕਰਨਾ ਹੈ ਤੇ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਤੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸੈਕਟਰੀ ਸ੍ਰੀ ਬਲਬੀਰ ਚੰਦ ਐਰੀ ਨੇ ਪਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਜਿਵੇਂ ਕੀ ਪਹਿਲਾਂ ਇਸ ਬਿਮਾਰੀ ਬਾਰੇ ਸਾਨੂੰ ਜ਼ੁਕਾਮ,ਨਿਛਾ,ਖਾਂਸੀ,ਬੁਖਾਰ ਜਾਂ ਹੋਰ ਕਈ ਲਛਣਾ ਰਾਹੀਂ ਪਤਾ ਲੱਗ ਜਾਂਦਾ ਸੀ ਅੱਜ ਦੇ ਮੌਜੂਦਾ ਸਮੇਂ ਦੌਰਾਨ ਚੰਗੇ ਭਲੇ ਵਿਅਕਤੀ ਨੂੰ ਵੀ ਇਸ ਬਿਮਾਰੀ ਨੇ ਬਿਨਾਂ ਲਛਣਾ ਤੋਂ ਘੇਰਿਆ ਹੋਇਆ ਹੈ ਜੋ ਕਿ ਬਹੁਤ ਭਿਅੰਕਰ ਤੇ ਖਤਰਨਾਕ ਹੈ ਕਰੋਨਾ ਵਾਇਰਸ ਮਹਾਂਮਾਰੀ ਦੀ ਲੜੀ ਨੂੰ ਤੋੜਨ ਲਈ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਦੇ ਮਾਣਯੋਗ ਡੀਸੀ ਸ੍ਰੀ ਵਰਿੰਦਰ ਸ਼ਰਮਾ ਜੀ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ ਕਿ ਇਸ ਦੀ ਰੋਕਥਾਮ ਲਈ ਲੋਕਾਂ ਦੇ ਟੈਸਟ ਫ਼ਰੀ ਕੀਤੇ ਜਾਣ ਅਤੇ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਲਗਾਏ ਜਾ ਰਹੇ ਕੈਂਪ ਵਿੱਚ ਜਿਹੜੇ ਮਰੀਜ਼ ਕਰੋਨਾ ਪੋਸਟਿਵ ਪਾਏ ਜਾਣਗੇ ਉਨ੍ਹਾਂ ਨੂੰ ਘਰ ਵਿੱਚ ਆਈਸੋਲੇਸ਼ਨ ਕੀਤਾ ਜਾਵੇਗਾ। ਜਿਹੜੇ ਮਰੀਜ਼ ਦੀ ਹਾਲਤ ਨਾਜ਼ੁਕ (ਸੀਰੀਅਸ) ਹੋਵੇਗੀ ਮਰੀਜ਼ ਨੂੰ ਆਕਸੀਜਨ ਜਾਂ ਵੈਂਟੀਲੇਟਰ ਦੀ ਜ਼ਰੂਰਤ ਹੋਵੇਗੀ ਤਾਂ ਮਰੀਜ਼ ਨੂੰ ਸਿਵਿਲ ਹਸਪਤਾਲ ਰੈਫਰ ਕੀਤਾ ਜਾਵੇਗਾ ਅਤੇ ਜ਼ੇਕਰ ਸਿਵਿਲ ਹਸਪਤਾਲ ਵਿਚ ਬੈਡ ਖਾਲੀ ਨਾ ਹੋਇਆ ਤਾਂ ਮਰੀਜ਼ ਨੂੰ ਸੀ.ਐਮ.ਸੀ ਹਸਪਤਾਲ ਰੈਫਰ ਕੀਤਾ ਜਾਵੇਗਾ ਤੇ ਪ੍ਰਸ਼ਾਸਨ ਵੱਲੋਂ ਸੀ.ਐਮ.ਸੀ. ਹਸਪਤਾਲ ਵਿਚੋਂ ਇਲਾਜ ਬਿਲਕੁਲ ਮੁਫਤ ਕੀਤਾ ਜਾਵੇਗਾ। ਇਸ ਮੌਕੇ ਤੇ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਅਪੀਲ ਕੀਤੀ ਕਿ ਜਿਹੜੇ ਲੋਕ ਕਰੋਨਾ ਪਾਜ਼ੀਟਿਵ ਤੋਂ ਨੈਗਟਿਵ ਹੋ ਕੇ ਠੀਕ ਹੋ ਚੁੱਕੇ ਹਨ ਉਨ੍ਹਾਂ ਨੂੰ ਕਰੋਨਾ ਵਾਇਰਸ ਮਹਾਂਮਾਰੀ ਕਾਰਨ ਹਸਪਤਾਲਾਂ ਵਿਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਹਨ ਮਰੀਜ਼ਾਂ ਦੀ ਜ਼ਿੰਦਗੀ ਬਚਾਉਣ ਲਈ ਮਾਨਵਤਾ ਦੇ ਭਲੇ ਲਈ ਅਗੇ ਆਕੇ ਪਲਾਜ਼ਮਾ ਡੋਨੇਟ ਕਰਨ ਚਾਹੀਦਾ ਹੈ ਇਸ ਮੌਕੇ ਤੇ ਤਨਜੀਤ ਸਿੰਘ, ਬਲਬੀਰ ਸਿੰਘ ਛਤਵਾਲ, ਕੁਲਵਿੰਦਰ ਗੋਗਲਾ ਆਦਿ ਹਾਜ਼ਰ ਸਨ

About Author

Leave A Reply

WP2Social Auto Publish Powered By : XYZScripts.com