- ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ”ਵੀ. ਕੇਅਰ” ਤਹਿਤ ਇਕਾਂਤਵਾਸ ਹੋਏ ਬਜ਼ੁਰਗਾਂ ਦਾ ਟੈਲੀਫੋਨ ‘ਤੇ ਹਾਲ-ਚਾਲ ਜਾਣਿਆ
- ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਮਿਸ਼ਨ ਫਤਿਹ ਤਹਿਤ ਇੱਕ ਨਿਵੇਕਲੀ ਪਹਿਲ ਕਦਮੀਬਹੁਮੰਤਵੀ ਕੋਵਿਡ-19 ਹੈਲਪ ਬੁੱਕ ”ਆਉ ਮਿਸ਼ਨ ਫ਼ਤਿਹ ਕਰੀਏ” ਕੀਤੀ ਰੀਲੀਜ਼ਹੁਣ ਜ਼ਿਲ੍ਹਾ ਲੁਧਿਆਣਾ ਵਿੱਚ ਕੋਵਿਡ ਪੋਜ਼ਟਿਵ ਮਰੀਜ਼ ਹੋਣਗੇ ਘਰਾਂ ਵਿੱਚ ਹੀ ਇਕਾਂਤਵਾਸ
ਲੁਧਿਆਣਾ, (ਸੰਜੇ ਮਿੰਕਾ) – ਜ਼ਿਲ੍ਹਾ ਪ੍ਰਸਾਸ਼ਨ ਲੁਧਿਆਣਾ ਵੱਲੋਂ ਪੰਜਾਬ ਸਰਕਾਰ ਦੀ ਮੁਹਿੰਮ ‘ਮਿਸ਼ਨ ਫਤਿਹ’ ਤਹਿਤ ਇੱਕ ਹੋਰ ਪਹਿਲ ਕਦਮੀ ਕਰਦਿਆਂ ”ਵੀ.ਕੇਅਰ” ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਵਿੱਚ 70 ਸਾਲਾਂ ਤੋਂ ਵੱਧ ਦੀ ਉਮਰ ਦੇ ਬਜ਼ੁਰਗ ਜਿਹੜੇ ਕਿ ਕੋਵਿਡ ਦੀ ਬਿਮਾਰੀ ਕਾਰਨ ਘਰਾਂ ਵਿੱਚ ਇਕਾਂਤਵਾਸ ਕੀਤੇ ਗਏ ਹਨ ਉਹਨਾਂ ਦਾ ਰੌਜਾਨਾ ਜ਼ਿਲ੍ਹਾ ਲੁਧਿਆਣਾ ਦੇ ਸਮੂਹ ਵਧੀਕ ਡਿਪਟੀ ਕਮਿਸ਼ਨਰਾਂ ਅਤੇ ਉਪ ਮੰਡਲ ਮੈਜਿਸਟ੍ਰੇਟਾਂ ਵੱਲੋਂ ਟੈਲੀਫੋਨ/ਮੋਬਾਇਲ ‘ਤੇ ਕਾਲ ਕਰਕੇ ਸਿਹਤ ਦਾ ਹਾਲ ਪੁੱਿਛਆ ਜਾਵੇਗਾ, ਤਾਂ ਜੋ ਇਹਨਾਂ ਬਜੁਰਗਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਪੇਸ਼ ਨਾ ਅਵੇ।ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਆਪਣੇ ਕੈਪ ਦਫ਼ਤਰ ਵਿਖੇ ਮੁਹਿੰਮ ‘ਮਿਸ਼ਨ ਫਤਿਹ’ ਤਹਿਤ ਇੱਕ ਹੋਰ ਪਹਿਲ ਕਦਮੀ ਕਰਿਦਆਂ ‘ਵੀ. ਕੇਅਰ’ ਦੀ ਸ਼ੁਰੂਆਤ ਕਰਦੇ ਸਮੇ 70 ਸਾਲਾਂ ਤੋਂ ਵੱਧ ਉਮਰ ਦੇ ਕੋਵਿਡ ਮਰੀਜ਼ ਜ਼ਿਹੜੇ ਘਰਾਂ ਵਿੱਚ ਇਕਾਂਤਵਾਸ ਕੀਤੇ ਗਏ ਹਨ ਨੂੰ ਪਹਿਲੀ ਮੋਬਾਇਲ ਕਾਲ ਕਰਕੇ ਸਿਹਤ ਦਾ ਹਾਲ ਚਾਲ ਪੁੱਛਣ ਸਮੇਂ ਦਿੱਤੀ। ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਜਗਰਾਂਓ-ਕਮ-ਨੋਡਲ ਅਫ਼ਸਰ ਘਰ ੋਚ ਇਕਾਂਤਵਾਸ ਸ੍ਰੀਮਤੀ ਨੀਰੂ ਕਤਿਆਲ ਗੁਪਤਾ ਵੀ ਸ਼ਾਮਲ ਸਨ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਦੌਰਾਨ ਸ਼ਰਾਰਤੀ ਅਨਸਰਾਂ ਵੱਲੋਂ ਜੋ ਸ਼ੋਸ਼ਲ ਮੀਡੀਆ ‘ਤੇ ਗਲਤ ਕੂੜ ਪ੍ਰਚਾਰ ਕੀਤਾ ਗਿਆ ਸੀ, ਉਸ ਨਾਲ ਲੋਕਾਂ ਦੇ ਮਨਾਂ ਵਿੱਚ ਕੋਵਿਡ ਦੀ ਬਿਮਾਰੀ ਨੂੰ ਲੈ ਕੇ ਕਾਫੀ ਭਰਮ-ਭੁਲੇਖੇ ਪੈਦਾ ਹੋ ਗਏ ਸਨ, ਜਿਸ ਕਾਰਨ ਲੋਕ ਆਪਣਾ ਕੋਰੋਨਾ ਟੈਸਟ ਘੱਟ ਕਰਵਾ ਰਹੇ ਹਨ, ਇਸ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਨਵੇਕਲੀ ਪਹਿਲ ਕੀਤੀ ਗਈ ਹੈ ਕਿ ਜਿਹੜੇ ਲੋਕ ਆਪਣਾ ਟੈਸਟ ਕਰਵਾ ਕੇ ਪੋਜ਼ਟਿਵ ਆਉਦੇ ਹਨ ਉਹਨਾਂ ਨੂੰ ਹਸਪਤਾਲ ਨਹੀਂ ਲਿਆਦਾ ਜਾਵੇਗਾ ਤੇ ਉਹ ਆਪਣੇ ਘਰ ‘ਚ ਹੀ ਇਕਾਂਤਵਾਸ ਰਹਿ ਸਕਦੇ ਹਨ। ਇਸ ਦੇ ਲਈ ਉਹ ਜਦੋਂ ਘਰ ‘ਚ ਇਕਾਂਤਵਾਸ ਰਹਿੰਦੇ ਹਨ ਤਾਂ ਉਹਨਾਂ ਨੂੰ ਉਤਸ਼ਾਹਿਤ ਕਰਨ ਲਈ ਸਾਡਾ ਜਿਹੜਾ ਇਕਾਂਤਵਾਸ ਸੈਲ ਹੈ ਜਿਸ ਦੇ ਇੰਚਾਰਜ਼ ਸ੍ਰੀਮਤੀ ਨੀਰੂ ਕਤਿਆਲ ਗੁਪਤਾ ਵਧੀਕ ਡਿਪਟੀ ਕਮਿਸ਼ਨਰ ਜਗਰਾਓ ਹਨ ਦੇ ਅਧੀਨ ਬਹੁਤ ਵਧੀਆ ਕੰਮ ਕਰ ਰਿਹਾ ਹੈ ਇਸ ਵਿੱਚ ਅਸੀਂ ਦੋ ਹੋਰ ਪਹਿਲ ਕਦਮੀਆਂ ਕੀਤੀਆ ਹਨ ਕਿ ਜਿਹੜੇ ਮਰੀਜ਼ ਘਰਾਂ ਵਿੱਚ ਇਕਾਂਤਵਾਸ ਹਨ ਉਹਨਾਂ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀ ਜਿਵੇ ਕਿ ਵਧੀਕ ਡਿਪਟੀ ਕਮਿਸ਼ਨਰ ਅਤੇ ਐਸ.ਡੀ.ਐਮਜ਼ ਕਾਲ ਕਰਨਗੇ ਤਾਂ ਜੋ ਉਹਨਾਂ ਵਿੱਚ ਆਤਮ ਵਿਸ਼ਵਾਸ਼ ਵਧੇ। ਇਸ ਤੋਂ ਇਲਾਵਾ ਜਿਹੜੇ ਮਰੀਜ਼ ਕੋਰੋਨਾ ਪੋਜ਼ਟਿਵ ਹੋਣ ਕਾਰਨ ਘਰਾਂ ਵਿਚ ਇਕਾਂਤਵਾਸ ਹਨ ਉਹ ਇਕੱਲੇ ਰਹਿਣ ਕਰਕੇ ਘੁੱਟਣ ਮਹਿਸੂਸ ਕਰਦੇ ਹਨ, ਜੇਕਰ ਉਨ੍ਹਾਂ ਨੂੰ ਮਨੋਵਿਗਿਆਨਕ ਕੌਸਲਿੰਗ ਦੀ ਲੋੜ ਹੈ ਤਾਂ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਜ਼ਾਰੀ ਕੀਤੇ 24 ਘੰਟੇ ਚੱਲਣ ਵਾਲੇ ਨੰਬਰ 78147-18704 ਅਤੇ 62845-31852 ‘ਤੇ ਕਾਲ ਕਰਕੇ ਮਨੋਵਿਗਿਆਨਕ ਕੌਸਲਿੰਗ ਲੈ ਸਕਦੇ ਹਨ।ਸ੍ਰੀ ਸ਼ਰਮਾ ਨੇ ਕਿਹਾ ਕਿ ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕੋਵਿਡ ਮਰੀਜ਼ ਰੈਕਿੰਗ ਅਫਸਰ ਸੈਲ ਸਥਾਪਤ ਕੀਤਾ ਹੋਇਆ ਹੈ ਇਸ ਸੈਲ ਵੱਲੋਂ 2-2 ਦਿਨ ਬਾਅਦ ਜਿਹੜੇ ਮਰੀਜ਼ ਘਰਾਂ ਵਿੱਚ ਇਕਾਂਤਵਾਸ ਹਨ ਜਿਨ੍ਹਾਂ ਦੀ ਉਮਰ ਚਾਹੇ ਜਿੰਨੀ ਮਰਜ਼ੀ ਹੋਵੇ ਉਹਨਾਂ ਦੀ ਸਿਹਤ ਦਾ ਵੀ ਹਾਲ ਚਾਲ ਪੁੱਛਿਆ ਜਾਂਦਾ ਹੈ, ਤਾਂ ਜੋਂ ਉਹਨਾਂ ਦੇ ਤੰਦਰੁਸਤ ਹੋਣ ਤੱਕ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਵੀ ਚਿੰਤਾ ਹੈ। ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਕੇਵਲ ਇਕਾਂਤਵਾਸ ਕੀਤੇ ਮਰੀਜ਼ਾ ਦਾ ਹਾਲ ਚਾਲ ਪੁੱਛਣ ਲਈ ਹੀ ਫੋਨ ਕਰੇਗਾ ਨਾ ਕੇ ਪ੍ਰੇਸ਼ਾਨ ਕਰਨ ਲਈ। ਉਹਨਾਂ ਘਰਾਂ ਵਿੱਚ ਇਕਾਂਤਵਾਸ ਮਰੀਜ਼ਾਂ ਨੂੰ ਵੀ ਅਪੀਲ ਕੀਤੀ ਹੈ ਕਿ ਜਦੋਂ ਵੀ ਤੁਹਾਨੂੰ ਤੁਹਾਡੀ ਸਿਹਤ ਦਾ ਹਾਲ ਚਾਲ ਪੁੱਛਣ ਲਈ ਕਾਲ ਜਾਂਦੀ ਹੈ ਤਾਂ ਇਸ ਤਰ੍ਹਾਂ ਨਾ ਸਮਝਿਓ ਕਿ ਸਾਨੂੰ ਕਿਉ ਪੁੱਛਿਆ ਜਾ ਰਿਹਾ ਹੈ, ਇਹ ਤਾ ਸਿਰਫ ਤੁਹਾਡੀ ਸਿਹਤ ਦਾ ਹੀ ਹਾਲ ਜਾਨਣ ਅਤੇ ਹੌਸਲਾ ਦੇਣ ਲਈ ਪੁੱਛਿਆ ਜਾਵੇਗਾ ਕਿ ਤੁਸੀਂ ਠੀਕ ਹੋ।ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਤੁਹਾਡੇ ਲਈ ਵੱਖ-ਵੱਖ ਤਰ੍ਹਾਂ ਦੀਆਂ ਸਹੂਲਤਾਂ ਲੈ ਕੇ ਆ ਰਿਹਾ ਹੈ, ਤੁਸੀਂ ਕਿਸੇ ਵੀ ਅਫਵਾਹਾਂ ਤੇ ਵਿਸ਼ਵਾਸ ਨਾ ਕਰੋ ਅਤੇ ਆਪਣੇ ਆਪ ਅਤੇ ਆਪਣੇ ਪਰਿਵਾਰ ਦੇ ਕੋਰੋਨਾ ਟੈਸਟ ਜਰੂਰ ਕਰਵਾਓ। ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਸ਼ਹਿਰਾਂ ਵਿੱਚ ਤੁਹਾਨੂੰ ਕੋਵਿਡ ਟੈਸਟ ਕਰਵਾਉਣ ਲਈ ਥਾਂ-ਥਾਂ ‘ਤੇ ਟੈਸਟ ਕਰਨ ਦੀਆਂ ਬਹੁਤ ਸਾਰੀਆ ਸਹੂਲਤਾਂ ਦੇ ਰਹੇ ਹਨ ਅਤੇ ਪਿੰਡਾਂ ਵਿੱਚ 6 ਮੋਬਾਇਲ ਬੱਸਾਂ ਚਲਾਈਆ ਗਈਆ ਹਨ ਜਿਹੜੀਆਂ ਕਿ ਪਿੰਡ-ਪਿੰਡ ਜਾ ਕੇ ਕੋਵਿਡ ਟੈਸਟ ਕਰ ਰਹੀਆ ਹਨ। ਉਹਨਾਂ ਫਿਰ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਕੋਵਿਡ ਟੈਸਟ ਕਰਵਾਓ ਤੁਹਾਨੂੰ ਧੱਕੇ ਨਾਲ ਕੋਈ ਕਿਸੇ ਵੀ ਹਸਪਤਾਲ ਵਿੱਚ ਨਹੀਂ ਲੈ ਕੇ ਜਾਏਗਾ, ਜੇਕਰ ਤੁਸੀਂ ਘਰ ਬੈਠ ਕੇ ਵੀ ਇਲਾਜ ਲਓਗੇ ਤਾਂ ਵੀ ਪ੍ਰਸ਼ਾਸ਼ਨ ਤੁਹਾਨੂੰ ਫੋਨ ਕਰਕੇ ਹਾਲਚਾਲ ਪੁੱਛੇਗਾ। ਉਹਨਾਂ ਕਿਹਾ ਕਿ ਲੁਧਿਆਣਾ ਦੇ ਤਿੰਨ ਡੀ.ਐਮ.ਸੀ ਹਸਪਤਾਲ, ਫੋਰਟੀਜ਼ ਹਸਪਤਾਲ, ਮੋਹਨਦੇਈ ਹਸਪਤਾਲ ਨੇ ਇੱਕ ਇਕਾਂਤਵਾਸ ਸਕੀਮ ਚਲਾਈ ਹੋਈ ਹੈ ਤੁਸੀਂ ਵੀ ਇਸ ਸਕੀਮ ਦਾ ਲਾਹਾ ਲੈ ਸਕਦੇ ਹੋ। ਇਹਨਾਂ ਹਸਪਤਾਲਾਂ ਦੇ ਡਾਕਟਰ ਵੀ ਤੁਹਾਨੂੰ ਘਰੇ ਇਕਾਂਤਵਾਸ ਵਿੱਚ ਹੀ ਫੋਨ ਕਰਕੇ ਤੁਹਾਡਾ ਹਾਲ ਚਾਲ ਪੁੱਛ ਕੇ ਸਲਾਹ ਦਿੰਦੇ ਰਹਿਣਗੇ।ਸ੍ਰੀ ਸ਼ਰਮਾ ਨੇ ਕਿਹਾ ਕਿ ਪਿਛਲੇ ਦਿਨੀ ਜ਼ਿਲ੍ਹਾ ਪ੍ਰਸਾਸ਼ਨ ਅਤੇ ੋਵੀ ਡੂ ਨੋਟ ਅਸੈਪਟ ਮਨੀ ਔਰ ਥਿੰਗਜ਼ੋ ਸੰਸਥਾ ਵੱਲੋਂ ਕੋਵਿਡ-19 ਦੀ ਮਹਾਂਮਾਰੀ ਦੇ ਮਰੀਜ਼ ਜਿਹੜੇ ਘਰਾਂ ਵਿਚ ਇਕਾਂਤਵਾਸ ਕੀਤੇ ਗਏ ਹਨ ਉਨ੍ਹਾਂ ਦੀ ਸਹੂਲਤ ਲਈ www.ekzaria.com ਵੈਬਸਾਈਟ ਲਾਂਚ ਕੀਤੀ ਗਈ ਸੀ ਕਿ ਕੋਵਿਡ ਦੇ ਜਿਹੜੇ ਮਰੀਜ਼ ਘਰਾਂ ਵਿੱਚ ਇਕਾਂਤਵਾਸ ਕੀਤੇ ਗਏ ਹਨ ਉਨ੍ਹਾਂ ਮਰੀਜ਼ਾਂ ਲਈ ਡਾਕਟਰਾਂ ਦੀ ਸਲਾਹ ਨਾਲ ਮੈਡੀਕਲ ਕਿੱਟ ਤਿਆਰ ਕੀਤੀ ਗਈ ਹੈ ਜਿਸ ਵਿੱਚ 18 ਪ੍ਰਕਾਰ ਦੀਆਂ ਚੀਜ਼ਾਂ ਹੋਣਗੀਆਂ ਜਿਵੇਂ ਕਿ ਥਰਮਾਮੀਟਰ, ਆਕਸੀਮੀਟਰ ਤੋਂ ਲੈ ਕੇ ਜ਼ਰੂਰੀ ਵਿਟਾਮਿਨ ਦੀਆਂ ਗੋਲੀਆਂ ਅਤੇ ਸਟੀਮਰ ਆਦਿ ਹੋਣਗੇ। ਉਨ੍ਹਾਂ ਕਿਹਾ ਕਿ ਇਹ ਮੈਡੀਕਲ ਕਿੱਟ 1700 ਰੁਪਏ ਵਿੱਚ ਤਿਆਰ ਹੁੰਦੀ ਹੈ ਜਿਹੜ੍ਹੇ ਮਰੀਜ਼ ਇਸ ਮੈਡੀਕਲ ਕਿੱਟ ਨੂੰ ਖਰੀਦ ਸਕਦੇ ਹਨ ਉਨ੍ਹਾਂ ਨੂੰ ਖਰੀਦ ਮੁੱਲ ‘ਤੇ ਅਤੇ ਜਿਹੜੇ ਮਰੀਜ਼ ਇਸ ਨੂੰ ਖਰੀਦਣ ਲਈ ਅਸਮਰੱਥ ਹਨ ਉਨ੍ਹਾਂ ਨੂੰ ਏਕ ਜ਼ਰੀਆ ਸੰਸਥਾ ਦੇ ਵਲੰਟੀਅਰਾਂ ਵੱਲੋਂ ਮੁਫਤ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਘਰਾਂ ਵਿੱਚ ਇਕਾਂਤਵਾਸ ਮਰੀਜ਼ ਆਪਣੇ ਘਰਾਂ ਵਿੱਚ ਹੀ ਇਨ੍ਹਾਂ ਸਹੂਲਤਾਂ ਦਾ ਲਾਹਾ ਲੈਣ ਲਈ ਏਕ ਜ਼ਰੀਆ ਸੰਸਥਾ ਦੇ ਮੋਬਾਇਲ ਨੰਬਰ 78147-18704 ਅਤੇ 62845-31852 ੋਤੇ ਵੀ ਸੰਪਰਕ ਕਰ ਸਕਦੇ ਹਨ। ਉਨ੍ਹਾਂ ਵਿਸ਼ੇਸ਼ ਤੌਰ ‘ਤੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਘਰ ੋਚ ਇਕਾਂਤਵਾਸ ਮਰੀਜ਼ ਬਾਹਰ ਵੀ ਨਹੀਂ ਜਾ ਸਕਦੇ ਹਨ ਇਸ ਲਈ ਇਹ ਸਹੂਲਤ ਬਹੁਤ ਲਾਹੇਵੰਦ ਰਹੇਗੀ।ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਵਧੀਕ ਡਿਪਟੀ ਕਮਿਸ਼ਨਰ ਜਗਰਾਂਓ-ਕਮ-ਨੋਡਲ ਅਫ਼ਸਰ ਘਰ ੋਚ ਇਕਾਂਤਵਾਸ ਸ੍ਰੀਮਤੀ ਨੀਰੂ ਕਤਿਆਲ ਗੁਪਤਾ ਵੱਲੋਂ ਸਾਂਝੇ ਤੌਰ ‘ਤੇ ”ਆਉ ਮਿਸ਼ਨ ਫ਼ਤਿਹ ਕਰੀਏ” ਕੋਵਿਡ-19 ਹੈਲਪ ਬੁੱਕ ਵੀ ਰੀਲੀਜ਼ ਕੀਤੀ ਗਈ। ਇਸ ਬੁੱਕ ਵਿੱਚ ਕੋਵਿਡ-19 ਕੰਟਰੋਲ ਰੂਮ, ਕੋਵਿਡ-19 ਜਾਂਚ ਕੇਂਦਰ, ਘਰੇਲੂ ਇਕਾਂਤਵਾਸ ਹੋਮ ਆਈਸੋਲੇਸ਼ਨ ਸਬੰਧੀ ਸਹਾਇਤਾ ਲਈ ਸੰਪਰਕ ਨੰਬਰ, ਘਰੇਲੂ ਇਕਾਂਤਵਾਸ ਵਿੱਚ ਮਰੀਜ਼ ਨੂੰ ਨਿਰਦੇਸ਼, ਘਰੇਲੂ ਇਕਾਂਤਵਾਸ ਵਿੱਚ ਦੇਖ ਭਾਲ ਕਰਨ ਵਾਲਿਆਂ ਲਈ ਨਿਰਦੇਸ਼, ਘਰੇਲੂ ਇਕਾਂਤਵਾਸ ਵਿੱਚ ਆਪਣੀ ਖੁਦ ਦੀ ਨਿਗਰਾਨੀ ਲਈ ਲਾਗ ਚਾਰਟ, ਘਰੇਲੂ ਇਕਾਂਤਵਾਸ ਮਰੀਜ਼ ਲਈ ਸਲਾਹ, ਘਰੇਲੂ ਇਕਾਂਤਵਾਸ ਵਿੱਚ ਸਹਾਇਤਾਂ ਲਈ ਏਕ ਜਰੀਆ ਐਨ.ਜੀ.ੳ ਦੇ ਸੰਪਰਕ ਨੰਬਰ ਅਤੇ ਘਰੇਲੂ ਇਕਾਂਤਵਾਸ ਟੈਲੀ ਕੌਸਲਿੰਗ ਸਪੋਰਟ ਲਈ ਸੰਪਰਕ ਨੰਬਰ ਸਬੰਧੀ ਜਾਣਕਾਰੀ ਉਪਲੱਭਧ ਹੈ।